ਪਿੰਡ ਮਿੱਡੂਮਾਨ ਚ ਨਸ਼ਿਆਂ ਤੇ ਆਧਾਰਿਤ ਪਿੰਡ ਦੀ ਪੁਕਾਰ ਫਿਲਮ ਦੀ ਸ਼ੂਟਿੰਗ ਹੋਈ

ਫਰੀਦਕੋਟ 29 ਜਨਵਰੀ — ਐਸ ਐਸ ਫਿਲਮ ਪ੍ਰੋਡਕਸ਼ਨ ਵਲੋਂ ਇਕ ਨਸ਼ਿਆਂ ਤੇ ਆਧਾਰਿਤ ਫਿਲਮ, ‘ ਪਿੰਡ ਦੀ ਪੁਕਾਰ’ ਦੀ ਦੋ ਦਿਨਾ ਸ਼ੂਟਿੰਗ ਪਿੰਡ ਮਿੱਡੂਮਾਨ ਵਿਖੇ ਇਸ ਪਿੰਡ ਦੇ ਜੰਮਪਲ ਕੈੇਨੇਡਾ ਵਾਸੀ ਸ: ਜਗਜੀਤ ਸਿੰਘ ਸੰਧੂ ਦੇ ਯਤਨਾਂ ਸਦਕਾ ਕੀਤੀ ਗਈ। ਇਸ ਮੌਕੇ ਇਸ ਫਿਲਮ ਦੇ ਡਾਇਰੈਕਟਰ ਸਰਬਜੀਤ ਟੀਟੂ ਨੇ ਦੱਸਿਆ ਕਿ ਉਹ ਇਸਤੋਂ ਪਹਿਲਾਂ ਵੀ ਸਮਾਜਿਕ ਕੁਰੀਤੀਆਂ ਤੇ ਆਧਾਰਿਤ 18 ਫਿਲਮਾਂ ਬਣਾ ਚੁੱਕੇ ਹਨ ਅਤੇ ਇਹ ਉਨ੍ਹਾਂ ਦੀ 19 ਵੀਂ ਫਿਲਮ ਹੈ। ਜਿਸ ਦੀ ਸ਼ੂਟਿੰਗ ਵਿਦੇਸ਼ ਵਿਚ ਵੀ ਕੀਤੀ ਜਾਣੀ ਹੈ। ਜਿਸ ਵਿਚ ਉੱਚਕੋਟੀ ਦੇ ਕਲਾਕਾਰ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਫਿਲਮ ਦੇ ਗੀਤ ਮੱਖਣ ਬਰਾੜ ਨੇ ਲਿਖੇ ਹਨ ਅਤੇ ਸੰਗੀਤ ਐਚ ਐਸ ਬਾਵਾ ਦਾ ਹੈ। ਫਿਲਮ ਦੇ ਐਡਵਾਈਜ਼ਰ ਪ੍ਰਿੰਸੀਪਲ ਦਲਬੀਰ ਸਿੰਘ, ਪ੍ਰੋ: ਬ੍ਰਹਮਜਗਦੀਸ਼ ਸਿੰਘ ਅਤੇ ਸਕਰੀਨ ਪਲੇਅ ਪ੍ਰੋ: ਸਾਧੂ ਸਿੰਘ ਸਾਬਕਾ ਐਮ ਪੀ ਦਾ ਲਿਖਿਆ ਹੋਇਆ ਹੈ। ਫਿਲਮ ਦੇ ਕੋ ਡਾਇਰੈਕਟਰ ਨਿਰੰਜਨ ਸਰਬਜੋਤ ਸਿੰਘ ਹਨ। ਪਟਕਥਾ ਨੀਸ਼ਾ ਰਾਣੀ ਅਤੇ ਜਸ਼ਨਦੀਪ ਕੌਰ ਨੇ ਲਿਖੀ ਹੈ। ਇਸਤੋਂ ਇਲਾਵਾ, ਹਰਚਰਨ ਸਿੰਘ, ਅਰਸ਼ਦੀਪ ਸਿੰਘ, ਜਗਦੀਪ ਸਿੰਘ, ਜਸ਼ਨਦੀਪ ਕੌਰ, ਰਾਜਮਾਨ, ਕੁਲਬੀਰ ਕੌਰ ਆਦਿ ਨੇ ਸਹਾਇਕ ਟੀਮ ਵਜੋਂ ਕੰਮ ਕੀਤਾ ਹੈ। ਮੈਡਮ ਜੱਸ ਹੀਰ, ਰੋਨੀ ਪੰਨੂੰ ਇਸਦੇ ਮੁੱਖ ਕਲਾਕਾਰ ਹਨ। ਇਸ ਫਿਲਮ ਦੀ ਸ਼ੁਰੂਆਤੀ ਸ਼ੂਟਿੰਗ ਲਈ ਪਿੰਡ ਮਿੱਡੂਮਾਨ ਦੇ ਸਰਪੰਚ ਬਲਦੇਵ ਸਿੰਘ, ਹਰਦੀਪ ਸਿੰਘ ਸਾਬਕਾ ਸਰਪੰਚ, ਜਗਜੀਤ ਸਿੰਘ ਸੰਧੂ ਕੈਨੇਡਾ,ਰਾਜਪਾਲ ਸਿੰਘ, ਸਰਬਜੀਤ ਸਿੰਘ, ਪਰਤਾਪ ਸਿੰਘ, ਹਰਬੰਸ ਸਿੰਘ, ਪਵਨਦੀਪ ਸਿੰਘ, ਪਰਮਜੀਤ ਸਿੰਘ ਆਦਿ ਪਿੰਡ ਵਾਸੀਆਂ ਦਾ ਸਹਿਯੋਗ ਰਿਹਾ।
ਕੈਪਸ਼ਨ 29 ਜੀ ਐਸ ਸੀ : ਫਿਲਮ ਪਿੰਡ ਦੀ ਪੁਕਾਰ ਦੇ ਡਾਇਰੈਕਟਰ ਸਰਬਜੀਤ ਟੀਟੂ ਮੁੱਖ ਕਲਾਕਾਰ ਮੈਡਮ ਜੱਸ ਹੀਰ ਨਾਲ ਫਿਲਮ ਦੇ ਕਿਸੇ ਨੁਕਤੇ ਤੇ ਵਿਚਾਰ ਕਰਦੇ ਹੋਏ। ਤਸਵੀਰ ਗੁਰਭੇਜ ਸਿੰਘ ਚੌਹਾਨ

Install Punjabi Akhbar App

Install
×