ਫਿਲਮ ‘ਮੁਕਲਾਵਾ’ ਨਾਲ ਮੁੜ ਚਰਚਾਵਾਂ ‘ਚ ਆਈ ਅਦਾਕਾਰਾ ਦ੍ਰਿਸ਼ਟੀ ਗਰੇਵਾਲ

Actors Dristy Grewal Article

ਪਿਛਲੇ ਦਿਨੀਂ ਰਿਲੀਜ਼ ਹੋਈ ਪੰਜਾਬੀ ਫਿਲਮ ‘ਮੁਕਲਾਵਾ’ ਵਿੱਚ ਸਰਬਜੀਤ ਚੀਮਾ ਦੀ ਪਤਨੀ ਦੇ ਕਿਰਦਾਰ ਵਿੱਚ ਸੈਕਿੰਡ ਲੀਡ ‘ਚ ਕੰਮ ਕਰਨ ਵਾਲੀ ਦ੍ਰਿਸ਼ਟੀ ਗਰੇਵਾਲ ਆਪਣੀ ਇਸ ਪ੍ਰਾਪਤੀ ਤੋਂ ਫੁੱਲੀ ਨਹੀਂ ਸਮਾ ਰਹੀ,ਕਿਉਂਕਿ ਇਸ ਫਿਲਮ ਨਾਲ ਉਸਨੇ ਸਫ਼ਲਤਾਂ ਦੀ ਇੱਕ ਵੱਡੀ ਪੁਲਾਂਘ ਪੁੱਟੀ ਹੈ। ਖ਼ਾਸ ਗੱਲ ਕਿ ਉਸਦੇ ਇਸ ਕਿਰਦਾਰ ਦੀ ਸਲਾਘਾ ਵੀ ਹੋਈ ਹੈ। ਇਹ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਭਾਵੇਂਕਿ ਪਹਿਲਾਂ ਵੀ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ ਪਰ ਪਹਿਲੀਆਂ ਫਿਲਮਾਂ ਵਿੱਚ ਉਸਦੀ ਅਦਾਕਾਰੀ ਦਰਸ਼ਕਾਂ ਦੇ ਧਿਆਨ ‘ਚ ਨਾ ਆ ਸਕੀ। ਦ੍ਰਿਸ਼ਟੀ ਦਾ ਕਹਿਣਾ ਹੈ ਕਿ ਦਰਸ਼ਕਾਂ ਵਲੋਂ ਦਿੱਤੇ ਇਸ ਪਿਆਰ ਦੀ ਉਹ ਸਦਾ ਕਰਜ਼ਦਾਰ ਹੈ। ਉਸਦੀ ਭਵਿੱਖ ਵਿੱਚ ਹੋਰ ਵੀ ਚਣੌਤੀ ਭਰੇ ਕਿਰਦਾਰ ਕਰਨ ਦੀ ਹਿੰਮਤ ਵਧੀ ਹੈ।

ਲੁਧਿਆਣਾ ਸ਼ਹਿਰ ਦੀ ਜੰਮਪਲ ਦ੍ਰਿਸ਼ਟੀ ਗਰੇਵਾਲ ਨੇ ਫ਼ਿਲਮਾਂ ਵੱਲ ਆਉਣ ਤੋਂ ਪਹਿਲਾਂ ਕੁਝ ਸਮਾਂ ਏਅਰ ਲਾਇਨਅਜ਼ ‘ਚ ਏਅਰ ਹੋਸਟ ਦੀ ਨੌਕਰੀ ਵੀ ਕੀਤੀ, ਫਿਰ ਇੱਕ ਬੈਂਕ ਵਿੱਚ ਵੀ ਕੰਮ ਕੀਤਾ ਪਰ ਉਸਦਾ ਧਿਆਨ ਕਲਾ ਦੇ ਖੇਤਰ ਵੱਲ ਸੀ ਜਿਸ ਕਰਕੇ ਉਹ ਸਭ ਕੁਝ ਛੱਡ ਆਪਣੇ ਸੁਪਨੇ ਪੂਰੇ ਕਰਨ ਲਈ ਮੁੰਬਈ ਚਲੀ ਗਈ । ਕਾਫ਼ੀ ਸਘੰਰਸਾਂ ‘ਚੋਂ ਲੰਘਦਿਆਂ ਦ੍ਰਿਸ਼ਟੀ ਗਰੇਵਾਲ ਨੇ ਆਪਣੇ ਪੈਰ ਜਮਾਏ। ਪੰਜਾਬੀ ਗਾਇਕੀ ਦੇ ਸੁਪਰ ਸਟਾਰ ਜੈਜੀ ਬੀ ਨਾਲ ‘ਰੋਮਿਓ ਰਾਂਝਾਂ’ ਫਿਲਮ ਕਰਦਿਆਂ ਉਸਨੇ ਪੰਜਾਬੀ ਸਿਨਮੇ ਵੱਲ ਕਦਮ ਵਧਾਇਆ। ਫਿਰ ਉਸਨੂੰ ਬਤੌਰ ਹੀਰੋਇਨ ‘ਮਿੱਟੀਂ ਨਾ ਫਰੋਲ ਜੋਗੀਆ’ ਫਿਲਮ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ। ਇੱਕ ਫਿਲਮ ‘ਹਾਰਡ ਕੌਰ ਵਿੱਚ ਵੀ ਉਸਦੀ ਕਲਾ ਦੀ ਤਾਰੀਫ਼ ਹੋਈ।

‘ਮੁਕਲਾਵਾ’ ਫ਼ਿਲਮ ‘ਚ ਮਿਲੀ ਚੰਗੀ ਬਰੇਕ ਨੇ ਉਸਦੀ ਦਰਸ਼ਕਾਂ ਵਿਚ ਨਵੇਂ ਸਿਰਓਂ ਪਛਾਣ ਕਰਵਾਈ ਹੈ। ਇਸ ਲਈ ਉਹ ਵਾਇਟ ਹਿੱਲ ਦੀ ਨਿਰਮਾਤਾ ਟੀਮ ਗੁਣਬੀਰ ਸਿੰਘ ਸਿੱਧੂ ਤੇ ਮਨਮੋਰਡ ਸਿੱਧੂ ਦੀ ਸਦਾ ਸ਼ੁਕਰਗੁਜਾਰ ਹੈ। ਫਿਲਮ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਨੇ ਵੀ ਉਸਦੇ ਕਿਰਦਾਰ ਨੂੰ ਵਧੀਆ ਤਰੀਕੇ ਨਾਲ ਪਰਦੇ ‘ਤੇ ਲਿਆਂਦਾ ਹੈ। ਅੱਗੇ ਵਾਸਤੇ ਵੀ ਉਹ ਇੰਨਾਂ ਕਲਾਕਾਰਾਂ ਨਾਲ ਕੰਮ ਕਰਦੀ ਰਹੇਗੀ। ਉਹ ਹਰ ਤਰਾਂ ਦਾ ਕਿਰਦਾਰ ਕਰਨ ਦੀ ਇੱਛਾ ਰੱਖਦੀ ਹੈ। ਆਉਣ ਵਾਲੇ ਦਿਨਾਂ ‘ਚ ਦਰਸ਼ਕ ਉਸਦੀ ਅਦਾਕਾਰੀ ਦੇ ਹੋਰ ਵੀ ਕਈ ਰੰਗ ਵੇਖਣਗੇ।

(ਪਰਦੀਪ ਹਸਨਪੁਰੀ)

pardeephassanpuri9@gmail.com

 

 

Install Punjabi Akhbar App

Install
×