ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਅਯਾਰੀ ਦੀ ਟੀਮ ਪਹੁੰਚੀ ਦਰਬਾਰ ਸਾਹਿਬ

WhatsApp Image 2018-01-27 at 10.49.26 AM
 

ਫਿਲਮ ਦੀ ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ਅਯਾਰੀ ਦੇ ਕਲਾਕਾਰ ਅਤੇ ਟੀਮ ਮੈਂਬਰਾਂ ਨੇ ਦਰਬਾਰ ਸਾਹਿਬ ਪੁੱਜ ਕੇ ਮੱਥਾ ਟੇਕਿਆ I ਨਿਰਦੇਸ਼ਕ ਨਿਰਜ਼ ਪੈਂਦੇ ਅਤੇ ਸ਼ੀਤਲ ਭਾਟੀਆ ਦੇ ਨਾਲ ਅਦਾਕਾਰ ਸਿਧਾਰਥ ਮਲਹੋਤਰਾ, ਮਨੋਜ ਬਾਜਪੇਈ , ਰਕੁਲ ਪ੍ਰੀਤ ਸਿੰਘ ਅਤੇ ਪੂਜਾ ਚੋਪੜਾ ਨੇ ਵਾਧਾ ਬਾਰਡਰ ਤੇ ਗਣਤੰਤਰ ਦਿਵਸ ਮਨਾਉਣ ਤੋਂ ਬਾਅਦ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਵਿਖੇ ਪੁੱਜ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ I
ਟੀਮ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਦੱਸਿਆ ਕਿ ਫੋਜੀਆਂ ਦੇ ਕੈਂਪ ਵਿੱਚ ਸਮਹਾਂ ਗੁਜ਼ਾਰਨਾ ਉਹਨਾਂ ਲਈ ਬਹੁਤ ਮਾਨ ਵਾਲੀ ਗੱਲ ਸੀ ਅਤੇ ਉਹ ਇਸਨੂੰ ਕਦੇ ਨਹੀਂ ਭੁੱਲ ਸਕਣਗੇ I ਅਯਾਰੀ ਫਿਲਮ ਦੋ ਮਜ਼ਬੂਤ ਦਿਮਾਗ ਵਾਲੇ ਫੌਜ਼ ਅਧਿਕਾਰੀਆਂ ਦੇ ਇਰਦ ਗਿਰਦ ਘੁੰਮਦੀ ਹੈ ਜੋ ਪੂਰੀ ਤਰ੍ਹਾਂ ਅੱਲਗ ਵਿਚਾਰ ਰੱਖਦੇ ਹਨ ਪਰ ਫਿਰ ਵੀ ਦੋਵੇਂ ਆਪਣੀ ਜਗ੍ਹਾ ਸਹੀ ਹਨ I
ਫਿਲਮ ਵਿੱਚ ਸਿਧਾਰਥ ਮਲਹੋਤਰਾ ਅਤੇ ਮਨੋਜ ਬਾਜਪੇਈ ਗੁਰੂ – ਚੇਲੇ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ ਇਸਦੇ ਨਾਲ ਹੀ ਅਯਾਰੀ ਫਿਲਮ ਅਨੁਪਮ ਖੇਰ, ਨਸੀਰੁਧੀਨ ਸ਼ਾਹ, ਰਕੁਲ ਪ੍ਰੀਤ ਅਤੇ ਪੂਜਾ ਚੋਪੜਾ ਵਰਗੇ ਪ੍ਰਮੁੱਖ ਕਲਾਕਾਰਾਂ ਨਾਲ ਭਰੀ ਹੋਈ ਹੈ I ਸ਼ੀਤਲ ਭਾਟੀਆ, ਧਵਲ ਜੰਤੀਲਾਲ ਗੜਾ ਵਲੋਂ ਬਣਾਈ ਗਈ ਇਹ ਫਿਲਮ ੯ ਫਰਵਰੀ ਨੂੰ ਦੇਸ਼ਭਰ ਵਿੱਚ ਰਿਲੀਜ਼ ਕੀਤੀ ਜਾਵੇਗੀ


ਗੁਰਭਿੰਦਰ  ਗੁਰੀ

 

Install Punjabi Akhbar App

Install
×