ਸ੍ਰੀ ਫਿੱਲ ਗੌਫ ਜਿਨ੍ਹਾਂ ਨੇ 1969 ਦੇ ਵਿਚ ਲੇਬਰ ਪਾਰਟੀ ਵਿਚ ਸ਼ਾਮਿਲ ਹੋਏ ਸਨ, ਅਤੇ 1984 ਤੋਂ ਲੈ ਕੇ ਲਗਾਤਾਰ ਮਾਊਂਟ ਰੌਸਕਿਲ ਹਲਕੇ ਤੋਂ ਪਾਰਟੀ ਦੀ ਸੀਟ ਉਤੇ ਚੋਣ ਜਿੱਤਦੇ ਰਹੇ ਹਨ। ਹੁਣ ਸ੍ਰੀ ਫਿਲ ਗੌਫ ਨੇ ਆਕਲੈਂਡ ਦੀ ਕੌਂਸਿਲ ਦੇ ਮੇਅਰ ਪੱਦ ਦੇ ਲਈ ਆਪਣੇ ਆਪ ਨੂੰ ਉਮੀਦਵਾਰ ਐਲਾਨਿਆ ਹੈ। ਅਜਿਹਾ ਕਰਨ ਦੇ ਨਾਲ ਉਨ੍ਹਾਂ ਦੀ ਮੌਜੂਦਾ ਸੀਟ ਉਤੇ ਦੁਬਾਰਾ ਵੋਟਾਂ ਪੁਆਈਆਂ ਜਾਣਗੀਆਂ। ਲੇਬਰ ਪਾਰਟੀ ਦੇ ਸ੍ਰੀ ਸੰਨੀ ਕੌਸ਼ਿਲ ਨੇ ਸ੍ਰੀ ਫਿੱਲ ਗੌਫ ਦੇ ਇਸ ਫੈਸਲੇ ਉਤੇ ਖੁਸ਼ੀ ਦਾ ਪ੍ਰਗਟਾਅ ਫੇਸ ਬੁੱਕ ਉਤੇ ਕੀਤਾ ਹੈ।