Deprecated: Required parameter $position follows optional parameter $tags in /home/punjabia/public_html/wp-content/plugins/fluentformpro/src/Components/Post/Components/PostContent.php on line 14
ਫਿਜ਼ੀ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ -ਕੋਵਿਡ ਟੈਸਟਾਂ ਦੀ ਸ਼ਰਤ ਖ਼ਤਮ | Punjabi Akhbar | Punjabi Newspaper Online Australia

ਫਿਜ਼ੀ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ -ਕੋਵਿਡ ਟੈਸਟਾਂ ਦੀ ਸ਼ਰਤ ਖ਼ਤਮ

ਫਿਜ਼ੀ ਦੁਨੀਆਂ ਦੇ ਖ਼ੂਬਸੂਰਤ ਦੇਸ਼ਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ ਅਤੇ ਸੈਰ-ਸਪਾਟੇ ਦਾ ਬਹੁਤ ਹੀ ਵਧੀਆ ਅਤੇ ਹਰਮਨ ਪਿਆਰਾ ਸਥਾਨ ਹੈ। ਕੋਵਿਡ ਕਾਰਨ ਇੱਥੇ ਵੀ ਕਈ ਤਰ੍ਹਾਂ ਦੀਆਂ ਪਾਬੰਧੀਆਂ ਲਗਾਈਆਂ ਗਈਆਂ ਸਨ ਅਤੇ ਹੁਣ ਯਾਤਰੀਆਂ ਵਾਸਤੇ ਖ਼ੁਸ਼ਖ਼ਬਰੀ ਹੈ ਕਿ ਇੱਥੋਂ ਦੀ ਸਰਕਾਰ ਅਤੇ ਸਿਹਤ ਵਿਭਾਗ ਨੇ ਯਾਤਰੀਆਂ ਦੇ ਇੱਥੇ ਆਉਣ ਵਾਲੀ ਕੋਵਿਡ ਟੈਸਟ ਦੀ ਸ਼ਰਤ ਵੀ ਖ਼ਤਮ ਕਰ ਦਿੱਤੀ ਹੈ। ਇਹ ਹੁਕਮ ਹੁਣ ਆਉਣ ਵਾਲੀ 01 ਮਈ ਤੋਂ ਲਾਗੂ ਹੋ ਰਹੇ ਹਨ ਅਤੇ ਹੁਣ ਯਾਤਰੀਆਂ ਨੂੰ ਇੱਥੇ ਆਉਣ ਵਾਸਤੇ ਰੈਪਿਡ ਜਾਂ ਪੀ.ਸੀ.ਆਰ. ਟੈਸਟ ਰਿਪੋਰਟਾਂ ਦੀ ਜ਼ਰੂਰਤ ਨਹੀਂ ਹੋਵੇਗੀ।
ਪਹਿਲਾਂ ਇਹ ਸ਼ਰਤ ਲਾਗੂ ਸੀ ਕਿ ਇੱਥੇ ਆਉਣ ਵਾਲੇ ਹਰ ਯਾਤਰੀ ਨੂੰ ਇੱਥੇ ਆਉਣ ਤੋਂ 72 ਤੋਂ 48 ਘੰਟੇ ਪਹਿਲਾਂ ਦਾ ਰੈਪਿਡ ਜਾਂ ਪੀ.ਸੀ.ਆਰ. ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਹੁੰਦੀ ਸੀ।
ਆਉਣ ਵਾਲੇ ਐਤਵਾਰ ਤੋਂ ਹੁਣ ਯਾਤਰੀਆਂ ਨੂੰ ਫਿਜ਼ੀ ਪਹੁੰਚ ਕੇ ਮਹਿਜ਼ ਇੱਕ ਹੀ ਟੈਸਟ ਕਰਵਾਉਣਾ ਪਵੇਗਾ ਪਰੰਤੂ ਉਨ੍ਹਾਂ ਨੂੰ ਆਪਣੀ ਕੋਵਿਡ-19 ਵੈਕਸੀਨ (ਪੂਰਨ ਵੈਕਸੀਨੇਸ਼ਨ) ਦੀ ਰਿਪੋਰਟ ਜ਼ਰੂਰੀ ਦਿਖਾਉਣੀ ਹੋਵੇਗੀ।

Install Punjabi Akhbar App

Install
×