ਕੈਂਸਰ ਨਾਲ ਹੈ ਲੜਾਈ: ਪਿੰਕ ਰੀਬਨ ਬ੍ਰੇਕਫਾਸਟ: ਫੰਡ ਰੇਜਿੰਗ ਵਿਚ ਹੁਣ ਬੀਬੀਆਂ ਵੀ ਘੱਟ ਨਹੀਂ-1700 ਡਾਲਰ ਇਕੱਠੇ ਕੀਤੇ ਫਾਊਂਡੇਸ਼ਨ ਵਾਸਤੇ

NZ PIC 19 June-5

ਬੀਤੇ ਦਿਨੀਂ ਇਥੇ ਵਸਦੀਆਂ ਭਾਰਤੀ ਬੀਬੀਆਂ ਨੇ ਇਕ ਫੰਡ ਰੇਜਿੰਗ ਪਾਰਟੀ ਦਾ ਆਯੋਜਨ ਸ੍ਰੀਮਤੀ ਗੁਰਮੀਤਾ ਸਿੰਘ ਅਤੇ ਰੋਟਰੀ ਕਲੱਬ ਪਾਪਾਟੋਏਟੋਏ ਸੈਂਟਰਲ ਦੀ ਪ੍ਰਧਾਨ ਸ੍ਰੀ ਗਗਨਬੀਰ ਢਿੱਲੋਂ ਦੇ ਸਹਿਯੋਗ ਨਾਲ ਕੀਤਾ ਗਿਆ। ‘ਪਿੰਕ ਰੀਬਨ ਬ੍ਰੇਕਫਾਸਟ’ ਸੰਸਥਾ ਜੋ ਕਿ ਔਰਤਾਂ ਦੇ ਵਿਚ ਵਧਦੇ ਕੈਂਸਰ ਵਰਗੇ ਘਾਤਿਕ ਰੋਗ ਦੇ ਲਈ ਕਈ ਤਰ੍ਹਾਂ ਦੇ ਉਪਚਾਰ ਕਰ ਰਹੀ ਹੈ, ਦੀ ਸਹਾਇਤਾ ਕਰਨਾ ਸੀ। ਇਕ ਭਾਰਤੀ ਰੈਸਟੋਰੈਂਟ ਦੇ ਵਿਚ ਹੋਏ ਇਸ ਸਮਾਗਮ ਵਿਚ 1700 ਡਾਲਰ ਦੀ ਸਹਾਇਤਾ ਰਾਸ਼ੀ ਇਕੱਤਰ ਕੀਤੀ ਗਈ। ਸੁਪਰ ਕਲੀਨਿਕ ਤੋਂ ਸ੍ਰੀਮਤੀ ਹੈਲਨ ਨੇ ਇਸ ਮੌਕੇ ਕੈਂਸਰ ਦੀ ਬਿਮਾਰੀ ਦੇ ਸਬੰਧ ਵਿਚ ਜਾਣਕਾਰੀ ਦਿੱਤੀ। ਮਨੋਰੰਜਨ ਦੇ ਵਾਸਤੇ ਬੈਸਟ ਡਰੈਸ ਦਾ ਖਿਤਾਬ ਅਤੇ ਰਾਫਲ ਇਨਾਮ ਦਿੱਤੇ ਗਏ। ਕੁਝ ਵਸਤਾਂ ਦੀ ਬੋਲੀ ਵੀ ਲਗਾਈ ਗਈ।