ਦੇਸ਼ ਅੰਦਰ ਅੱਜ ਤੋਂ, ਕੋਵਿਡ-19 ਤੋਂ ਬਚਾਉ ਵਾਲੀ ਵੈਕਸੀਨ ਦੀ 5ਵੀਂ ਡੋਜ਼ ਉਪਲੱਭਧ ਹੋ ਗਈ ਹੈ। ਇਹ ਡੋਜ਼ ਆਮ ਹਾਲਤਾਂ ਵਿੱਚ ਦਿੱਤੀ ਨਹੀਂ ਜਾਣੀ ਹੈ ਪਰੰਤੂ ਜੇਕਰ ਕਿਸੇ ਨੂੰ ਕਿਸੇ ਕਿਸਮ ਦੇ ਕਰੋਨਾ ਵਾਲੀ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਇਹ ਡੋਜ਼ ਲੈ ਸਕਦਾ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਵਿਅਕਤੀ ਜਿਸ ਨੇ ਬੀਤੇ 6 ਮਹੀਨਿਆਂ ਦੌਰਾਨ ਕੋਵਿਡ ਵੈਕਸੀਨ ਨਹੀਂ ਲਗਵਾਈ ਹੈ ਜਾਂ ਬੂਸਟਰ ਸ਼ਾਟ ਨਹੀਂ ਲਿਆ ਹੈ ਤਾਂ ਉਹ ਇਹ ਡੋਜ਼ ਲੈ ਸਕਦਾ ਹੈ।
ਇਸ ਡੋਜ਼ ਨੂੰ ਲੈਣ ਵਾਸਤੇ ਆਪਣੇ ਨਜ਼ਦੀਕੀ ਸਿਹਤ ਕੇਂਦਰਾਂ ਆਦਿ ਵਾਸਤੇ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ। ਇਸ ਵੈਬਸਾਈਟ ਰਾਹੀਂ ਨਜ਼ਦੀਕੀ ਫਾਰਮੇਸੀਆਂ, ਜੀ.ਪੀ. ਅਤੇ ਰਾਜ ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਕਲਿਨਿਕ ਆਦਿ ਉਪਰ ਆਪਣੀ ਅਪੁਆਇੰਟਮੈਂਟ ਫਿਕਸ ਕੀਤੀ ਜਾ ਸਕਦੀ ਹੈ।
ਏ.ਟੀ.ਏ.ਜੀ.ਆਈ. ਦਾ ਕਹਿਣਾ ਹੈ ਕਿ ਜੇਕਰ ਕਿਸੇ ਨੇ ਪਹਿਲਾਂ ਕੋਈ ਵੀ ਕੋਵਿਡ-19 ਵੈਕਸੀਨ ਜਾਂ ਬੂਸਟਰ ਡੋਜ਼ ਲਈ ਹੋਈ ਹੈ ਤਾਂ ਉਸ ਵਾਸਤੇ ਓਮੀਕਰੋਨ ਦੀ ਮਰਨਾ ਵੈਕਸੀਨ ਡੋਜ਼ (Omicron-specific mRNA) ਲਈ ਜਾ ਸਕਦੀ ਹੈ। ਸਰਕਾਰ ਨੇ 4 ਮਿਲੀਅਨ ਡੋਜ਼ਾਂ ਮੰਗਵਾ ਲਈਆਂ ਹਨ ਅਤੇ ਇਸੇ ਮਹੀਨੇ ਹੋਰ 10 ਮਿਲੀਅਨ ਦੇ ਆਉਣ ਦੇ ਇਕਰਾਰ ਹਨ।
ਜੇਕਰ ਕਿਸੇ ਦੇ ਇਲਾਕੇ ਅੰਦਰ ਇਹ ਡੋਜ਼ ਉਪਲੱਭਧ ਨਾ ਵੀ ਹੋਵੇ ਤਾਂ ਉਹ ਕੋਈ ਵੀ ਡੋਜ਼ ਲਗਵਾ ਸਕਦਾ ਹੈ। ਅਤੇ ਇਹ ਕੋਈ ਜ਼ਰੂਰੀ ਵੀ ਨਹੀਂ ਹੈ ਕਿ ਹਰ ਕੋਈ ਇਸ ਡੋਜ਼ ਨੂੰ ਲਵੇ। ਇਹ ਕਿਸੇ ਵਿਅਕਤੀ ਦੀ ਇੱਛਾ ਜਾਂ ਉਸਦੀ ਸਿਹਤ ਆਦਿ ਉਪਰ ਨਿਰਭਰ ਹੈ ਅਤੇ ਜੇਕਰ ਉਹ ਕਰੋਨਾ ਬਿਮਾਰੀ ਦੇ ਲੱਛਣਾਂ ਤੋਂ ਪੀੜਿਤ ਹੈ ਤਾਂ ਉਹ ਇਹ ਡੋਜ਼ ਜ਼ਰੂਰ ਲੈ ਲਵੇ।
ਇਸ ਡੋਜ਼ ਦੇ ਕੋਈ ਜ਼ਿਆਦਾ ਸਾਈਡ ਇਫੈਕਟ ਨਹੀਂ ਹਨ। ਇਸ ਨਾਲ ਮਾਮੂਲੀ ਬੁਖਾਰ, ਥਕਾਵਟ, ਮਸਲ ਜਾਂ ਜੋੜਾਂ ਵਿੱਚ ਦਰਦ ਆਦਿ ਹੋ ਸਕਦੇ ਹਨ ਪਰੰਤੁ ਜਲਦੀ ਹੀ ਇਹ ਠੀਕ ਵੀ ਹੋ ਜਾਂਦੇ ਹਨ।