ਮੇਲੇ, ਟੂਰਨਾਮੈਂਟ ਤੇ ਖਿਡਾਰੀ – ਸਭ ਦੀ ਹੋ ਰਹੀ ਤਿਆਰੀ

  • ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਨਵੀਂ ਕਮੇਟੀ ਦੀ ਸਰਬ ਸੰਮਤੀ ਨਾਲ ਹੋਈ ਚੋਣ
  • ਸ. ਜਗਦੀਪ ਸਿੰਘ ਵੜੈਚ ਨੂੰ ਪ੍ਰਧਾਨ ਚੁਣਿਆ ਗਿਆ
(ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੀ ਚੁਣੀ ਗਈ ਨਵੀਂ ਕਮੇਟੀ )
(ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੀ ਚੁਣੀ ਗਈ ਨਵੀਂ ਕਮੇਟੀ )

ਔਕਲੈਂਡ 4 ਅਗਸਤ -ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਜੋ ਕਿ ਸਾਲ 2008 ਤੋਂ ਨਿਊਜ਼ੀਲੈਂਡ ਦੇ ਵਿਚ ਸਭਿਆਚਾਰਕ ਦੀ ਝਲਕ ਪਾਉਂਦੇ ਮਾਘੀ ਮੇਲੇ, ਖੇਡਾਂ ਨੂੰ ਉਤਸ਼ਾਹਿਤ ਕਰਦੇ ਖੇਡ ਮੇਲੇ, ਖਿਡਾਰੀਆਂ ਨੂੰ ਉਤਸ਼ਾਹਿਤ ਕਰਦੀਆਂ ਕਬੱਡੀ ਟੀਮਾਂ ਅਤੇ ਵਾਲੀਵਾਲ ਟੀਮਾਂ ਦੀ ਵੱਡੀ ਜ਼ਿੰਮੇਵਾਰੀ ਲੈ ਕੇ ਇਥੇ ਪੂਰਾ ਪੰਜਾਬ ਬਣਾਈ ਰੱਖਦਾ ਹੈ, ਦੀ ਅੱਜ ਹੋਈ ਮੀਟਿੰਗ ਦੇ ਵਿਚ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਚੁਣੀ ਗਈ ਕਮੇਟੀ ਦੇ ਵਿਚ ਸ. ਜਗਦੀਪ ਸਿੰਘ ਵੜੈਚ ਨੂੰ ਪ੍ਰਧਾਨ, ਕਮਲ ਤੱਖਰ ਨੂੰ ਮੀਤ ਪ੍ਰਧਾਨ, ਜਗਜੀਤ ਸਿੰਘ ਨੂੰ ਸਕੱਤਰ, ਅਮਨ ਬਰਾੜ ਨੂੰ ਮੀਤ ਸਕੱਤਰ, ਗੁਰਪ੍ਰੀਤ ਸਿੰਘ ਬਰਾੜ ਨੂੰ ਖਜ਼ਾਨਚੀ,  ਗੁਰਭੇਜ ਸਿੰਘ ਅਤੇ ਗੁਰਚੇਤ ਸਵੱਦੀ ਨੂੰ ਖੇਡ ਸਕੱਤਰ, ਗੁਰਿੰਦਰ ਧਾਲੀਵਾਲ ਨੂੰ ਸਭਿਆਚਾਰਕ ਸਕੱਤਰ, ਸੁਖਪਾਲ ਗੁੱਗੂ ਨੂੰ ਔਡੀਟਰ ਦੀ ਜ਼ਿੰਮੇਵਾਰੀ ਸੌਂਪੀ ਗਈ।

ਐਗਜ਼ੀਕਿਊਟਿਵ ਕਮੇਟੀ ਦੇ ਵਿਚ  ਸ. ਹਰਜਿੰਦਰ ਸਿੰਘ ਮਾਨ, ਮਨਪਾਲ ਸਿੰਘ, ਮਨਪ੍ਰੀਤ ਸਿੰਘ, ਪ੍ਰੀਤਮ ਸਿੰਘ ਬੱਧਣੀ ਅਤੇ ਜੱਸਾ ਗਿੱਲ ਸ਼ਾਮਿਲ ਹਨ। ਅੱਜ ਹੋਈ ਮੀਟਿੰਗ ਦੇ ਵਿਚ ਜਿਹੜੇ ਹੋਰ ਮੈਂਬਰ ਸ਼ਾਮਿਲ ਹੋਏ ਉਨ੍ਹਾਂ ਵਿਚ ਸ਼ਾਮਿਲ ਹਨ ਝਿਰਮਲ ਸਿੰਘ, ਦੀਪਾ ਬਰਾੜ, ਜਗਦੇਵ ਸਿੰਘ ਜੱਗੀ, ਸੁਖਵਿੰਦਰ ਸਿੰਘ ਕਾਕੂ, ਹਰਜਿੰਦਰ ਸਿੰਘ ਗੋਪਾਲ, ਗੁਰਪ੍ਰੀਤ ਸਿੰਘ ਬਘੇਲਾ, ਪ੍ਰਿਤਪਾਲ ਸਿੰਘ ਗਰੇਵਾਲ, ਹਰਵੰਤ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਹੈਪੀ, ਪਰਮਿੰਦਰ ਸਿੰਘ ਤੱਖਰ, ਸੁਖਪਾਲ ਸਿੰਘ ਕੁੱਕੂ ਮਾਨ, ਹੈਰੀ ਮੁਦਕੀ, ਮਨਪ੍ਰੀਤ ਰਾਮੂਵਾਲੀਆ, ਜਗਜੀਤ ਸਿੰਘ ਸਿੱਧੂ, ਹਰਜਿੰਦਰ ਸਿੰਘ ਧਾਲੀਵਾਲ, ਪਾਲ ਸਿੰਘ ਰਾਣਾ, ਦਵਿੰਦਰ ਗਿੱਲ ਅਤੇ ਪ੍ਰੀਤਮ ਸਿੰਘ ਸ਼ਾਮਿਲ ਹਨ।

ਕਲੱਬ ਵੱਲੋਂ ਆਉਣ ਵਾਲੇ ਸਮੇਂ ਵਿਚ ਜਿੱਥੇ ਖੇਡ ਟੂਰਨਾਮੈਂਟ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਉਥੇ ਸਭਿਆਚਾਰਕ ਮੇਲੇ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਸਾਰੇ ਮੈਂਬਰਜ਼ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਸਹਿਯੋਗ ਕਰਨ ਦਾ ਭਰੋਸਾ ਦਿੱਤਾ।

Install Punjabi Akhbar App

Install
×