ਨਿਊ ਸਾਊਥ ਵੇਲਜ਼ ਸਾਈਬਰ ਸੁਰੱਖਿਆ ਲਈ ਵਧਾਇਆ ਮਹਿਲਾਵਾਂ ਦਾ ਯੋਗਦਾਨ

ਨਿਊ ਸਾਊਥ ਵੇਲਜ਼ ਸਾਈਬਰ ਸੁਰੱਖਿਆ ਸਬੰਧੀ ਹੋਏ ਸਾਲ 2022 ਦੇ ਸਮਾਗਮ ਦੌਰਾਨ ਗ੍ਰਾਹਕ ਸੇਵਾਵਾਂ ਅਤੇ ਡਿਜੀਟਲ ਗਵਰਨਮੈਂਟ ਨਾਲ ਸਬੰਧਤ ਵਿਭਾਗਾਂ ਦੇ ਮੰਤਰੀ ਵਿਕਟਰ ਡੋਮੀਨੈਲੋ ਨੇ ਰਾਜ ਸਰਕਾਰ ਦੀ ਪਾਲਿਸੀ ਨੂੰ ਬਿਆਨ ਕਰਦਿਆਂ ਦੱਸਿਆ ਹੈ ਕਿ ਰਾਜ ਸਰਕਾਰ ਵੱਲੋਂ ਸਾਈਬਰ ਸੁਰੱਖਿਆ ਵਿੱਚ ਮਹਿਲਾਵਾਂ ਦਾ ਯੋਗਦਾਨ ਵਧਾਉਣ ਸਬੰਧੀ 11 ਨਵੇਂ ਸਪਾਂਸਰਸ਼ਿਪ ਪ੍ਰੋਗਰਾਮ (15000 ਡਾਲਰ ਪ੍ਰਤੀ ਸਪਾਂਸਰਸ਼ਿਪ) ਤੈਅ ਕੀਤੇ ਜਾ ਰਹੇ ਹਨ। ਇਸ ਤਹਿਤ ਉਕਤ ਖੇਤਰ ਵਿੱਚ ਤਕਨੀਕੀ, ਪਾਲਿਸੀਆਂ ਬਣਾਉਣ, ਗਵਰਨੈਂਸ ਅਤੇ ਜਾਂ ਫੇਰ ਇੰਟੈਲੀਜੈਂਸ ਆਦਿ ਦੇ ਖੇਤਰ ਵਿੱਚ ਮਹਿਲਾਵਾਂ ਦੇ ਯੋਗਦਾਨ ਵਿੱਚ ਬੜੋਤਰੀ ਕੀਤੀ ਜਾਣੀ ਨਿਸਚਿਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਹੈ ਕਿ ਇਸ ਖੇਤਰ ਵਿੱਚ ਮਹਿਲਾਵਾਂ ਨੂੰ ਨਵੀਆਂ ਤਕਨੀਕਾਂ ਆਦਿ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਉਨ੍ਹਾਂ ਵਾਸਤੇ ਭਵਿੱਖ ਵਿੱਚ ਅਜਿਹੀਆਂ ਰਾਹਾਂ ਖੁੱਲ੍ਹਣਗੀਆਂ ਜਿਨ੍ਹਾਂ ਬਾਰੇ ਕਦੇ ਉਨ੍ਹਾਂ ਨੇ ਸੋਚਿਆ ਵੀ ਨਹੀਂ ਹੋਵੇਗਾ ਅਤੇ ਇਹ ਰਾਹਾਂ ਉਨ੍ਹਾਂ ਨੂੰ ਉਜਵਲ ਭਵਿੱਖ ਦੀਆਂ ਨਵੀਆਂ ਮੰਜ਼ਿਲਾਂ ਵੱਲ ਲੈ ਜਾਣਗੀਆਂ।
ਮਹਿਲਾਵਾਂ ਆਦਿ ਵਾਲੇ ਵਿਭਾਗਾਂ ਨਾਲ ਸਬੰਧਤ ਮੰਤਰੀ ਬਰੋਨੀ ਟੇਲਰ ਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਵਧੀਆ ਕਦਮ ਸਰਕਾਰ ਵੱਲੋਂ ਚੁਕਿਆ ਗਿਆ ਹੈ ਅਤੇ ਮਹਿਲਾਵਾਂ ਦੀ ਭਲਾਈ ਵਾਸਤੇ ਲਾਹੇਵੰਦ ਸਾਬਿਤ ਹੋਵੇਗਾ।
ਰਾਜ ਦੇ ਸਾਈਬਰ ਸੁਰੱਖਿਆ ਵਿਭਾਗ ਦੇ ਅਧਿਕਾਰੀ ਟੋਨੀ ਚੈਪਮੈਨ ਨੇ ਵੀ ਇਸ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਖੇਤਰ ਵਿੱਚ ਮਹਿਲਾਵਾਂ ਦਾ ਯੋਗਦਾਨ ਇੱਕ ਵਧੀਆ ਮਾਪਦੰਡ ਸਥਾਪਿਤ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਾਲ 2026 ਤੱਕ ਤਕਰੀਬਨ 17,000 ਅਜਿਹੀਆਂ ਨੌਕਰੀਆਂ ਦੀ ਜ਼ਰੂਰਤ ਹੋਵੇਗੀ ਅਤੇ ਇਸ ਲਈ ਸਿਖਲਾਈ ਪ੍ਰਾਪਤ ਅਸਾਮੀਆਂ ਦੀ ਭਰਤੀ ਕੀਤੀ ਜਾ ਸਕੇਗੀ।
ਜ਼ਿਆਦਾ ਜਾਣਕਾਰੀ ਆਦਿ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।