ਫੈਡਰਲ ਸਰਕਾਰ ਆਕਸਫਾਡਰ ਅਤੇ ਕੁਈਨਜ਼ਲੈਂਡ ਯੂਨੀ. ਤੋਂ ਇਲਾਵਾ ਦੋ ਹੋਰ ਪਾਸਿਆਂ ਤੋਂ ਲਵੇਗੀ ਕੋਵਿਡ ਵੈਕਸੀਨ -ਗਰੈਗ ਹੰਟ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੇਸ਼ ਦੇ ਸਿਹਤ ਮੰਤਰੀ ਸ੍ਰੀ ਗਰੈਗ ਹੰਟ ਦਾ ਕਹਿਣਾ ਹੈ ਕਿ, ਅਸਟ੍ਰੇਲੀਆਈ ਸਕਾਟ ਮੋਰੀਸਨ ਸਰਕਾਰ ਕੋਲ ਪਹਿਲਾਂ ਤੋਂ ਹੀ ਆਕਸਫਾਰਡ ਐਟਰਾਜੈਨੇਕਾ ਅਤੇ ਯੂਨੀ. ਆਫ਼ ਕੁਈਨਜ਼ਲੈਂਡ-ਸੀ.ਐਸ.ਐਲ. ਦੀ ਤਰਫ਼ੋਂ ਤਿਆਰ ਕੀਤੀ ਜਾ ਰਹੀ ਕੋਵਿਡ ਵੈਕਸੀਨ ਦੇ ਕਰਮਵਾਰ 33.8 ਮਿਲੀਅਨ ਯੂਨਿਟ ਅਤੇ 51 ਮਿਲੀਅਨ ਯੂਨਿਟ ਦਾ ਇਕਰਾਰ ਕਾਇਮ ਹੈ ਪਰੰਤੂ ਫੈਡਰਲ ਸਰਕਾਰ ਨੇ ਇਨ੍ਹਾਂ ਤੋਂ ਇਲਾਵਾ ਵੀ ਦੋ ਹਰ ਸੌਮਿਆਂ ਤੋਂ ਕੋਵਿਡ-19 ਦੀ ਵੈਕਸੀਨ ਲੈਣ ਲਈ ਤਿਆਰੀ ਕਰ ਰਹੀ ਹੈ। ਵੈਸੇ ਸਰਕਾਰ ਨੂੰ ਉਕਤ ਪਹਿਲਾਂ ਵਾਲੇ ਸੌਮਿਆਂ ਉਪਰ ਪੂਰਾ ਭਰੋਸਾ ਹੈ ਕਿ 2021 ਵਿੱਚ ਵੈਕਸੀਨ ਮੁਹੱਈਆ ਕਰਵਾ ਦਿੱਤੀ ਜਾਵੇਗੀ ਪਰੰਤੂ ਸਿਹਤ ਅਧਿਕਾਰੀਆਂ ਨਾਲ ਸਲਾਹ ਮਸ਼ਵਰੇ ਅਤੇ ਸਮੇਂ ਦੀ ਲੋੜ ਨੂੰ ਦੇਖਦਿਆਂ ਹੋਇਆਂ ਅਤੇ ਦੇਸ਼ ਦੀ ਸਮਾਜਿਕ ਪੂਰਤੀ ਲਈ ਸਰਕਾਰ ਨੇ ਨਵੇਂ ਫੈਸਲੇ ਨੂੰ ਅਮਲਈ ਜਾਮਾ ਪਹਿਨਾਣ ਲਈ ਕਾਰਜ ਆਰੰਭ ਦਿੱਤੇ ਹਨ ਅਤੇ ਫੈਸਲਾ ਇਹ ਲਿਆ ਜਾ ਰਿਹਾ ਹੈ ਕਿ ਇੱਕ ਟੀਚਾ ਅਜਿਹਾ ਮਿੱਥਿਆ ਜਾਵੇ ਕਿ ਵੈਕਸੀਨ ਦੀ ਉਪਲੱਭਧਤਾ ਸਮੇਂ ਤੋਂ ਅਗਲੇ 12 ਮਹੀਨਿਆਂ ਦੇ ਅੰਦਰ ਅੰਦਰ ਦੇਸ਼ ਦੇ ਹਰ ਨਾਗਰਿਕ ਨੂੰ ਉਕਤ ਵੈਕਸੀਨ ਦੇ ਦਿੱਤੀ ਜਾਵੇ। ਕਿਉਂਕਿ ਸਰਕਾਰ ਦੇਸ਼ ਦੇ ਹਰ ਖੇਤਰ, ਹਰ ਕਿੱਤੇ, ਅਮੀਰ-ਗਰੀਬ, ਨੇੜੇ ਜਾਂ ਦੂਰ, ਕਿਸੇ ਵੀ ਜਾਤੀ ਅਤੇ ਸਭਿਆਚਾਰ ਨਾਲ ਸਬੰਧਤ ਨਾਗਰਿਕ ਨੂੰ ਇਸ ਬਾਬਤ ਜਵਾਬ ਦੇਹ ਹੈ ਅਤੇ ਵਚਨਬੱਧ ਵੀ। ਉਨ੍ਹਾਂ ਇਹ ਵੀ ਕਿਹਾ ਪ੍ਰਧਾਨ ਮੰਤਰੀ ਸ੍ਰੀ ਮੋਰੀਸਨ ਆਉਣ ਵਾਲੀ ਇਸ ਹਫ਼ਤੇ ਦੀ ਕੈਬਨਿਟ ਦੀ ਬੈਠਕ ਵਿੱਚ ਉਕਤ ਪ੍ਰਸਤਾਵ ਦੀ ਅਹਿਮੀਅਤ ਅਤੇ ਸੌਮਿਆਂ ਬਾਰੇ ਖੁਲਾਸਾ ਕਰਨਗੇ।

Install Punjabi Akhbar App

Install
×