
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੇਸ਼ ਦੇ ਨਾਗਰਿਕਾਂ ਦੀ ਸਹੀ ਸੋਚ ਅਤੇ ਸਮਝ, ਦਿਨ ਪ੍ਰਤੀ ਦਿਨ ਦੀਆਂ ਜੀਵਨ ਦੀਆਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਕਾਰਨ ਪੈ ਰਹੇ ਦਿਮਾਗੀ ਸੋਚ ਉਪਰ ਭਾਰ ਦੇ ਮੱਦੇਨਜ਼ਰ, ਫੈਡਰਲ ਸਰਕਾਰ ਨੇ ਇੱਕ ਮੁਹਿੰਮ ”ਅੱਜ ਤੁਹਾਡੇ ਦਿਮਾਗ ਅੰਦਰ ਚਿੰਤਾਵਾਂ ਅਤੇ ਸੋਚਣੀ ਦਾ ਕੀ ਹਾਲ ਹੈ….?” (How is your head today…..?) ਚਲਾਈ ਹੈ ਜਿਸ ਰਾਹੀਂ ਕਿ ਦੇਸ਼ ਦੀ ਜਨਤਾ ਨੂੰ ਉਨ੍ਹਾਂ ਦੀ ਸੋਚਣ-ਸ਼ਕਤੀ ਅਤੇ ਦਿਮਾਗੀ ਸਿਹਤ ਸੰਤੁਲਨ ਬਾਰੇ ਵਿੱਚ ਲਗਾਤਾਰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਉਕਤ ਮੁਹਿੰਮ ਦੇ ਤਹਿਤ ਟੀ.ਵੀ. ਅਤੇ ਰੇਡੀਉ, ਸ਼ਾਪਿੰਗ ਸੈਂਟਰਾਂ ਅਤੇ ਹੋਰ ਜਨਤਕ ਖੇਤਰਾਂ, ਆਨਲਾਈਨ ਅਤੇ ਸੋਸ਼ਲ ਮੀਡੀਆ ਦੀ ਮਦਦ ਨਾਲ -ਆਉਣ ਵਾਲੇ ਪੂਰਾ ਇੱਕ ਸਾਲ ਲਈ, ਸਰਕਾਰ ਅਜਿਹੀਆਂ ਪੇਸ਼ਕਾਰੀਆਂ ਨਸ਼ਰ ਕਰੇਗੀ ਜਿਸ ਨਾਲ ਕਿ ਆਮ ਅਤੇ ਖਾਸ ਨਾਗਰਿਕਾਂ ਨੂੰ ਉਨ੍ਹਾਂ ਦੀ ਦਿਮਾਗੀ ਸਿਹਤ ਅਤੇ ਸੋਚਣ ਸਮਝਣ ਦੀ ਸ਼ਕਤੀ ਬਾਰੇ ਵਿੱਚ ਸਲਾਹ ਮਸ਼ਵਰੇ ਦਿੱਤੇ ਜਾਂਦੇ ਰਹਿਣਗੇ। ਇਹ ਪ੍ਰੋਗਰਾਮ ਦੇਸ਼ ਦੀਆਂ ਪ੍ਰਮੁੱਖ 15 ਭਾਸ਼ਾਵਾਂ ਵਿੱਚ ਨਸ਼ਰ ਕੀਤਾ ਜਾਵੇਗਾ ਅਤੇ ਇਸ ਵਿੱਚ ਰੇਡੀਉ, ਟੀ.ਵੀ. ਅਤੇ ਪ੍ਰਿੰਟ ਮੀਡੀਆ ਵੀ ਸ਼ਾਮਿਲ ਹਨ। ਵੱਖਰੀਆਂ ਭਾਸ਼ਾਵਾਂ ਵਿੱਚ ਵਿਅਤਨਾਮੀ, ਅਰੇਬਿਕ, ਮੰਡੇਰੀਆਈ, ਕੈਂਟੋਨੀਜ਼, ਗਰੀਕ, ਇਟਾਲੀਅਨ, ਕੋਰੀਆਈ, ਸਪੈਨਿਸ਼, ਪੰਜਾਬੀ, ਹਿੰਦੀ, ਖ਼ਮੇਰ, ਥਾਈ, ਟਰਕਿਸ਼, ਫਾਰਸੀ ਅਤੇ ਮੇਸਡੋਨੀਆਈ ਭਾਸ਼ਾਵਾਂ ਸ਼ਾਮਿਲ ਹਨ।