ਕੁਈਨਜ਼ਲੈਂਡ ਗੋਲੀਬਾਰੀ ਦਾ ਸ਼ਿਕਾਰ 3 ਜੜਿਆਂ ਨੂੰ ਸ਼ਰਧਾਂਜਲੀ: ਪੀਟਰ ਡਟਨ ਹੋਏ ਭਾਵੁਕ

ਦੇਸ਼ ਦੀ ਪਾਰਲੀਮੈਂਟ ਅੰਦਰ, ਕੁਈਨਜ਼ਲੈਂਡ ਗਲੀਬਾਰੀ ਦਾ ਸ਼ਿਕਾਰ 2 ਪੁਲਿਸ ਅਧਿਕਾਰੀਆਂ (ਕੰਸਟੇਬਲ ਮੈਥਿਊ ਆਰਨਲਡ ਅਤੇ ਰਿਸ਼ੇਲ ਮੈਕਕਰੋ) ਅਤੇ ਨਾਲ ਹੀ ਗੁਆਂਢੀ ਐਲਨ ਡੇਅਰ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਅਤੇ ਇਸ ਦੇ ਚਲਦਿਆਂ, ਵਿਰੋਧੀ ਧਿਰ ਦੇ ਨੇਤਾ -ਪੀਟਰ ਡਟਨ, ਜੋ ਕਿ ਖੁਦ ਆਪ ਵੀ ਕੁਈਨਜ਼ਲੈਂਡ ਪੁਲਿਸ ਦੇ ਅਧਿਕਾਰੀ ਰਹੇ ਹਨ, ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ, ਮ੍ਰਿਤਕਾਂ ਦੇ ਸਨਮਾਨ ਅਤੇ ਦੁੱਖ ਵਿੱਚ ਨਮ ਹੋ ਗਈਆਂ।
ਸ਼ਰਧਾਂਜਲੀ ਮਤੇ ਦੌਰਾਨ, ਸਭ ਨੇ ਹੀ ਉਕਤ ਮ੍ਰਿਤਕਾਂ ਨੂੰ ਨਮਨ ਕੀਤਾ ਅਤੇ ਦੇਸ਼ ਅੰਦਰ ਅੱਗੇ ਤੋਂ ਅਜਿਹੀਆਂ ਘਟਨਾਵਾਂ ਨਾ ਹੋਣ, ਇਸ ਗੱਲ ਲਈ ਵੀ ਵਚਨਬੱਧਤਾ ਦੁਹਰਾਈ।