ਡੀ.ਐਨ.ਏ. ਨੂੰ ਦਾਨ ਕਰਨ ਵਾਲਾ ਬਿਲ ਪਾਸ… ਬਣੇਗਾ ਕਾਨੂੰਨ

ਬੱਚਿਆਂ ਵਿੱਚ ਮਾਈਟੋਕੌਨਡ੍ਰੀਅਲ ਬਿਮਾਰੀ ਲਈ ਇਲਾਜ ਦੇ ਖੁੱਲ੍ਹੇ ਰਸਤੇ ਪਰੰਤੂ ਬਹੁਤ ਸਾਰੇ ਸਵਾਲਾਂ ਦੇ ਜਵਾਬ ਹਾਲੇ ਵੀ ਭਵਿੱਖ ਦੇ ਗਰਭ ਵਿੱਚ….?

ਫੈਡਰਸ ਸਿਹਤ ਮੰਤਰੀ ਗ੍ਰੈਗ ਹੰਟ ਨੇ ਤਾਜ਼ੀ ਜਾਣਕਾਰੀ ਰਾਹੀਂ ਦੱਸਿਆ ਹੈ ਕਿ ਆਸਟ੍ਰੇਲੀਆਈ ਸਦਨ ਵਿੱਚ ਡੀ.ਐਨ.ਏ. ਦਾਨ ਕਰਕੇ ਲੋਕਾਂ ਦੀ ਕਈ ਬਿਮਾਰੀਆਂ ਤੋਂ ਜਾਨ ਬਚਾਉਣ ਖਾਤਰ, ਬਿਲ ਨੂੰ 37:17 ਨਾਲ ਪਾਸ ਕਰ ਦਿੱਤਾ ਗਿਆ ਹੈ ਅਤੇ ਹੁਣ ਬੱਚਿਆਂ ਵਿੱਚ ਚੱਲ ਰਹੀ ਮਾਈਟੋਕੌਨਡ੍ਰੀਅਲ ਬਿਮਾਰੀ ਲਈ ਇਲਾਜ ਦੇ ਰਸਤੇ ਖੁੱਲ੍ਹ ਗਏ ਹਨ।
ਇਸ ਦੇ ਨਾਲ ਹੀ ਜੀਨਾਂ ਦੀ ਅਦਲਾ ਬਦਲੀ (transfer of genetic material) ਪ੍ਰਤੀ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ ਅਤੇ ਹੁਣ ਦੇਖਣਾ ਇਹੀ ਹੋਵੇਗਾ ਕਿ ਭਵਿੱਖ ਦੀ ਗੋਦ ਵਿੱਚ ਕੀ ਉਜਾਗਰ ਹੁੰਦਾ ਹੈ।
ਇਸ ਵਾਸਤੇ ਨੈਸ਼ਨਲ ਸੈਨੇਟਰ ਮੈਟ ਕੈਨਾਵਨ ਨੇ ਵੀ ਸਵਾਲ ਚੁੱਕੇ ਹਨ ਅਤੇ ਕਿਹਾ ਹੈ ਕਿ ਇਸ ਦੇ ਤਹਿਤ ਮਾਂ ਦੇ ਗਰਭ ਵਿੱਚ ਪਲ਼ ਰਹੇ ਜੀਵਿਤ ਭਰੁਣ ਦੀ ਜਾਨ ਨੂੰ ਖਤਰਾ ਹੈ ਅਤੇ ਲੇਬਰ ਸੈਨੇਟਰ ਡੇਬ ਓ’ਨੇਲ ਨੇ ਕਿਹਾ ਕਿ ਇਸ ਪ੍ਰਤੀ ਬ੍ਰਿਟੇਨ ਵਿੱਚ ਵੀ ਆਂਕੜਿਆਂ ਦੀ ਕਮੀ ਹੈ ਅਤੇ ਇਸ ਦੇ ਇਤਿਹਾਸ ਤੋਂ ਫੈਸਲੇ ਲੈਂਦਿਆਂ ਇਸ ਬਿਲ ਵਿੱਚ ਬਹੁਤ ਸਾਰੇ ਬਦਲਾਅ ਆਦਿ ਕਰਨੇ ਪੈਣਗੇ।
ਉਨ੍ਹਾਂ ਕਿਹਾ ਕਿ ਅਜਿਹੇ ਮਾਪੇ ਜਿਨ੍ਹਾਂ ਨੂੰ ਕਿ ਉਕਤ ਪ੍ਰਯੋਗ ਦਾ ਹਿੱਸਾ ਬਣਾਇਆ ਗਿਆ ਹਾਲੇ ਵੀ ਮਾਈਟੋਕੌਨਡ੍ਰੀਅਲ ਬਿਮਾਰੀ ਤੋਂ ਪੀੜਿਤ ਹੋ ਰਹੇ ਹਨ, ਇਸ ਵਾਸਤੇ ਉਨ੍ਹਾਂ ਲਈ ਵਾਜਿਬ ਮੁਆਵਜ਼ਾ ਦੇਣਾ ਵੀ ਸਰਕਾਰ ਦਾ ਹੀ ਕੰਮ ਹੈ।
ਲਿਬਰਲ ਪਾਰਟੀ ਦੇ ਸੈਨੇਟਰ ਸਾਈਮਨ ਬਰਮਿੰਘਮ ਨੇ ਇਸ ਬਿਲ ਦੀ ਸਮਰਥਨ ਕਰਦਿਆਂ ਕਿਹਾ ਕਿ ਉਕਤ ਸਕੀਮ ਤਾਂ ਹੋਰ ਵੀ ਪੁਆੜੇ ਖੜ੍ਹੇ ਕਰੇਗੀ।
ਜ਼ਿਕਰਯੋਗ ਇਹ ਹੈ ਕਿ ਉਕਤ ਬਿਲ ਵਿੱਚ ਸਭ ਤਰ੍ਹਾਂ ਦੇ ਬਦਲਾਅ ਆਦਿ ਲਈ ਵੋਟਾਂ ਪੈ ਚੁਕੀਆਂ ਹਨ ਅਤੇ ਹੁਣ ਇਸ ਨੂੰ ਕਾਨੂੰਨ ਬਣਨ ਤੋਂ ਰੋਕਿਆ ਨਹੀਂ ਜਾ ਸਕਦਾ।

Install Punjabi Akhbar App

Install
×