ਫੈਡਰਲ ਸਿਹਤ ਮੰਤਰੀ ਨੇ ਨਿਊ ਸਾਊਥ ਵੇਲਜ਼ ਦੇ ਲੋਕਾਂ ਨੂੰ ਕੀਤੀ ਕਰੋਨਾ ਟੈਸਟ ਕਰਵਾਉਣ ਦੀ ਅਪੀਲ

(ਦ ਏਜ ਮੁਤਾਬਿਕ) ਫੈਡਰਲ ਸਿਹਤ ਮੰਤਰੀ ਸ੍ਰੀ ਗ੍ਰੈਗ ਹੰਟ ਨੇ, ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਦਾ ਸਾਥ ਦਿੰਦਿਆਂ, ਰਾਜ ਦੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਆਪਣੇ ਕਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਹ ਟੈਸਟ ਉਨ੍ਹਾਂ ਦੀ ਆਪਣੀ ਸਿਹਤ ਦੇ ਨਾਲ ਨਾਲ ਸਮੁੱਚੇ ਸਮਾਜ ਦੀ ਸਿਹਤ ਲਈ ਜ਼ਰੂਰੀ ਹਨ ਅਤੇ ਹਾਲ ਵਿੱਚ ਵੀ ਰਾਜ ਅੰਦਰ ਆਏ ਨਵੇਂ ਕਰੋਨਾ ਦੇ ਮਾਮਲਿਆਂ ਕਾਰਨ ਇਹ ਸਭ ਦਾ ਫਰਜ਼ ਬਣਦਾ ਹੈ ਕਿ ਸਰਕਾਰ ਅਤੇ ਸਿਹਤ ਅਧਿਕਾਰੀਆਂ ਦਾ ਸਾਥ ਦੇਣ ਅਤੇ ਆਪਣੇ ਕਰੋਨਾ ਟੈਸਟਾਂ ਤੋਂ ਬਿਲਕੁਲ ਵੀ ਗੁਰੇਜ਼ ਨਾ ਕਰਨ। ਉਨ੍ਹਾਂ ਆਪਣੀ ਦੂਸਰੀ ਅਪੀਲ ਵਿੱਚ ਦੁਹਰਾਇਆ ਕਿ ਸਿਡਨੀ ਦੇ ਓਪੇਰਾ ਹਾਊਸ ਵਿਖੇ ਹੋਣ ਵਾਲੀ ਪਟਾਖੇਬਾਜ਼ੀ ਨੂੰ ਆਪਣੇ ਘਰਾਂ ਅੰਦਰ ਹੀ ਬੈਠ ਕੇ ਦੇਖਿਆ ਜਾਵੇ ਕਿਉਂਕਿ ਵੈਸੇ ਵੀ ਸਰਕਾਰ ਨੇ ਹੁਣ ਇਸ ਥਾਂ ਉਪਰ ਇਕੱਠ ਦੀ ਪਾਬੰਧੀ ਲਗਾ ਦਿੱਤੀ ਹੈ ਅਤੇ ਬੇਵਜਹ ਉਥੇ ਜਾ ਕੇ ਇਕੱਠ ਕਰਨ ਜਾਂ ਪੁਲਿਸ ਵੱਲੋਂ ਭਾਰੀ ਜੁਰਮਾਨੇ ਆਦਿ ਕਰਵਾਉਣ ਦਾ ਕੋਈ ਫਾਇਦਾ ਨਹੀਂ ਇਸ ਵਾਸਤੇ ਆਪਣੇ ਘਰਾਂ ਦੇ ਅੰਦਰਵਾਰ ਅਤੇ ਬਾਹਰਵਾਰ ਦੇ ਇਕੱਠਾਂ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ ਹੀ ਸੀਮਿਤ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਮੁੱਚੇ ਆਸਟ੍ਰੇਲੀਆ ਅੰਦਰ ਹੀ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਵਾਸਤੇ 14 ਦਿਨਾਂ ਦਾ ਹੋਟਲ ਕੁਆਰਨਟੀਨ ਜ਼ਰੂਰੀ ਹੈ ਅਤੇ ਇਸ ਨਿਯਮ ਵਿੱਚ ਕੋਈ ਛੋਟ ਦਿੱਤੀ ਨਹੀਂ ਜਾ ਸਕਦੀ ਹੈ ਅਤੇ ਯਾਤਰੀਆਂ ਵਾਸਤੇ ਇਹ ਵੀ ਜ਼ਰੂਰੀ ਹੈ ਕਿ ਉਹ ਆਪਣੀਆਂ ਯਾਤਰਾਵਾਂ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਕਰੋਨਾ ਟੈਸਟ ਕਰਵਾ ਕੇ ਹੀ ਤੁਰਨ। ਮੈਡੀਕਲ ਅਧਿਕਾਰੀਆਂ ਦਾ ਤਾਂ ਇੱਥੋਂ ਤੱਕ ਵੀ ਕਹਿਣਾ ਹੈ ਕਿ ਜੇਕਰ ਕਿਸੇ ਯਾਤਰੀ ਦਾ ਯਾਤਰਾ ਤੋਂ ਪਹਿਲਾਂ ਕੀਤਾ ਗਿਆ ਕਰੋਨਾ ਟੈਸਟ ਨੈਗੇਟਿਵ ਹੁੰਦਾ ਵੀ ਹੈ ਤਾਂ ਇਸ ਦੀ ਇਹ ਗਾਰੰਟੀ ਨਹੀਂ ਕਿ ਉਕਤ ਵਿਅਕਤੀ ਨੂੰ ਉਸਦੀ ਮੌਜੂਦਾ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਅਜਿਹਾ ਕੋਈ ਲੱਛਣ ਹੈ ਹੀ ਨਹੀਂ ਸੀ ਜਾਂ ਹੋ ਨਹੀਂ ਸਕਦਾ ਸੀ -ਇਸ ਲਈ ਅਧਿਕਾਰੀਆਂ ਨੇ ਇਸ ਬਾਬਤ ਵੀ ਆਂਕੜਿਆਂ ਸਮੇਤ ਸਰਕਾਰ ਨੂੰ ਸਲਾਹ ਦਿੱਤੀ ਹੈ।

Install Punjabi Akhbar App

Install
×