ਆਸਟ੍ਰੇਲੀਆਈ ਨਿਵਾਸੀ ਚੀਨੀ ਲੋਕ ਸਾਡੇ ਦੇਸ਼ ਦਾ ‘ਐਸਟ’ ਹਨ ਅਤੇ ਉਨ੍ਹਾਂ ਨੂੰ ਬਾਹਰੀਆਂ ਗਤੀਵਿਧੀਆਂ ਤੋਂ ਬਚਾਉਣਾ ਵੀ ਸਾਡਾ ਫ਼ਰਜ਼ -ਡੇਵ ਸ਼ਰਮਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਫੈਡਰਲ ਲਿਬਰਲ ਨੇਤਾ ਅਤੇ ਰਾਜਨੀਤਿਕ ਡੇਵ ਸ਼ਰਮਾ ਨੇ ਕੌਮੀ ਸੁਰੱਖਿਆ ਏਜੰਸੀਆਂ ਨੂੰ ਕਿਹਾ ਹੈ ਕਿ ਦੇਸ਼ ਅੰਦਰ ਵੱਸ ਰਹੇ ਚੀਨੀ ਲੋਕ, ਆਸਟ੍ਰੇਲੀਆ ਲਈ ਬਹੁਤ ਵੱਡਾ ਐਸਟ ਹਨ ਅਤੇ ਦੇਸ਼ ਦੀ ਅਰਥ-ਵਿਵਸਥਾ ਵਿੱਚ ਪੂਰਾ ਯੋਗਦਾਨ ਵੀ ਪਾਉਂਦੇ ਹਨ। ਇਸਲਈ ਚੀਨ ਵੱਲੋਂ ਕੀਤੀਆਂ ਜਾਣ ਵਾਲੀਆਂ ਭੜਕਾਊ ਗਤੀਵਿਧੀਆਂ ਤੋਂ ਉਨ੍ਹਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸਲਾਮਿਕ ਏਜੰਸੀਆਂ ਵੀ ਅਜਿਹੀ ਹੀ ਕਰਦੀਆਂ ਹਨ ਅਤੇ ਸਾਡੇ ਦੇਸ਼ ਦੇ ਮੁਸਲਿਮ ਨਾਗਰਿਕਾਂ ਨੂੰ ਭੜਕਾ ਕੇ ਉਨ੍ਹਾਂ ਨੂੰ ਦੇਸ਼ ਦੇ ਖ਼ਿਲਾਫ਼ ਹੀ ਖੜ੍ਹਾ ਕਰ ਦਿੰਦੀਆਂ ਹਨ ਅਤੇ ਚੀਨ ਵੀ ਅਜਿਹੀਆਂ ਗਤੀਵਿਧੀਆਂ ਵਾਸਤੇ ਲਗਾਤਾਰ ਪੱਬਾਂ-ਭਾਰ ਰਹਿੰਦਾ ਹੈ। ਸਾਡੀਆਂ ਖ਼ੁਫ਼ੀਆ ਏਜੰਸੀਆਂ ਅਤੇ ਸੁਰੱਖਿਆ ਏਜੰਸੀਆਂ ਨੂੰ ਚਾਹੀਦਾ ਹੈ ਕਿ ਅਜਿਹੇ ਚੀਨੀ ਬੁਲਾਰਿਆਂ ਅਤੇ ਮੈਨਡੇਰੀਅਨਾਂ ਨੂੰ -ਮੈਡੇਰੀਅਨ ਭਾਸ਼ਾ ਅਜਿਹੀ ਚੀਨੀ ਭਾਸ਼ਾ ਹੈ ਜਿਹੜੀ ਕਿ 730 ਮਿਲੀਅਨ ਲੋਕਾਂ ਵਿੱਚ ਬੋਲੀ ਅਤੇ ਜਾਣੀ ਜਾਂਦੀ ਹੈ, ਹੀ ਆਪਣੇ ਨਿਰੀਖਣ ਅਤੇ ਵਿਸ਼ਵਾਸ਼ ਵਿੱਚ ਲੈ ਕੇ ਉਨ੍ਹਾਂ ਨੂੰ ਲਗਾਤਾਰ ਸੱਚ ਤੋਂ ਅਵਗਤ ਕਰਾਇਆ ਜਾਵੇ ਤਾਂ ਜੋ ਉਹ ਚੀਨੀ ਲੋਕ ਜਿਹੜੇ ਕਿ ਆਸਟ੍ਰੇਲੀਆ ਦਾ ਅਹਿਮ ਹਿੱਸਾ ਹਨ, ਨੂੰ ਕਿਸੇ ਪਾਸਿਉਂ ਵੀ ਭੜਕਾਏ ਜਾਣ ਤੋਂ ਰੋਕ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਸੱਚਾਈ ਦਾ ਸਾਰਾ ਵਿਸਤਾਰ ਸਾਡੇ ਦੇਸ਼ ਦੇ ਚੀਨੀ ਲੋਕ ਹੀ ਕਰਨ ਅਤੇ ਇਸ ਮਾਮਲੇ ਵਿੱਚ ਆਸਟ੍ਰੇਲੀਆ ਸਰਕਾਰ ਦੇ ਬਸ਼ਿੰਦੇ ਅਤੇ ਬੁਲਾਰੇ ਬਸ ਚੁੱਪ ਹੀ ਰਹਿਣ। ਇਸ ਨਾਲ ਸੱਚਾਈ ਦੁੱਗਣੇ ਪ੍ਰਭਾਵ ਨਾਲ ਸਾਹਮਣੇ ਆਵੇਗੀ ਅਤੇ ਭੜਕਾਊ ਬਿਆਨ ਦੇਣ ਵਾਲੇ ਚੀਨੀਆਂ ਨੂੰ ਪਤਾ ਲੱਗੇਗਾ ਕਿ ਆਸਟ੍ਰੇਲੀਆ ਵਿੱਚ ਰਹਿ ਰਹੇ ਚੀਨੀ ਲੋਕ ਕਿੰਨੇ ਕੁ ਖ਼ੁਸ਼ ਅਤੇ ਆਬਾਦ ਹਨ ਅਤੇ ਹਮੇਸ਼ਾ ਆਸਟ੍ਰੇਲੀਆ ਦਾ ਭਲਾ ਹੀ ਚਾਹੁੰਦੇ ਹਨ। ਚਾਈਨਾ ਮੈਟਰਜ਼ ਵਿੱਚ ਛਪੇ ਸ੍ਰੀ ਸ਼ਰਮਾ ਦੇ ਲੇਖ ਅੰਦਰ ਇਹ ਵੀ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਨੂੰ ਆਪਣੇ ਅੰਤਰ-ਰਾਸ਼ਟਰੀ ਸਬੰਧਾਂ ਨੂੰ ਹੋਰ ਵੀ ਜ਼ਿਆਦਾ ਸੁਖਾਲੇ ਬਣਾਉਣ ਦੇ ਮਾਮਲਿਆਂ ਵਿੱਚ ਜ਼ਿਆਦਾ ਧਿਆਨ ਜਪਾਨ, ਭਾਰਤ ਅਤੇ ਤਾਇਵਾਨ ਵੱਲ ਦੇਣਾ ਚਾਹੀਦਾ ਹੈ ਅਤੇ ਚੀਨ ਵੱਲੋਂ ਥੋੜ੍ਹੀ ਜਿਹੀ ਚੁੱਪੀ ਸਾਧਣੀ ਚਾਹੀਦੀ ਹੈ।

Install Punjabi Akhbar App

Install
×