ਫੈਡਰਲ ਲੇਬਰ ਐਮ.ਪੀ. ਜੋਇਲ ਫਿਜ਼ਗਿਬਨ ਨੇ ਕੀਤਾ ਰਾਜਨੀਤੀ ਛੱਡਣ ਦਾ ਐਲਾਨ, ਨਹੀਂ ਲੜਨਗੇ ਅਗਲੀਆਂ ਚੋਣਾਂ

ਨਿਊ ਸਾਊਥ ਵੇਲਜ਼ ਦੇ ਹੰਟਰ ਖੇਤਰ ਵਿੱਚ ਲੰਬੇ ਸਮੇਂ ਤੋਂ ਸਰਗਰਮ ਰਾਜਨੀਤਿਕ ਫੈਡਰਲ ਲੇਬਰ ਐਮ.ਪੀ. ਜੋਇਲ ਫਿਜ਼ਗਿਬਨ ਨੇ ਅਗਲੀਆਂ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਰਾਜਨੀਤੀ ਤੋਂ ਸੰਨਿਆਸ ਲੈ ਲੈਣ ਅਤੇ ਇਸ ਵਾਸਤੇ ਉਨ੍ਹਾਂ ਨੇ ਐਂਥਨੀ ਐਲਬਨੀਜ਼ ਨੂੰ ਅਗਲੀਆਂ ਚੋਣਾਂ ਲੜਨ ਅਤੇ ਜਿੱਤਣ ਵਾਸਤੇ ਥਾਪੜੀ ਵੀ ਦੇ ਦਿੱਤੀ ਹੈ।
59 ਸਾਲਾ ਸ੍ਰੀ ਜੋਇਲ 2007 ਤੋ਼ 2009 ਸਾਲ ਦੌਰਾਨ, ਪ੍ਰ਼ਧਾਨ ਮੰਤਰੀ ਸ੍ਰੀ ਕੈਵਿਨ ਰੁਡ ਦੀ ਸਰਕਾਰ ਵਿੱਚ ਬਤੌਰ ਰੱਖਿਆ ਮੰਤਰੀ ਆਪਣਾ ਕਾਰਜਕਾਲ ਨਿਭਾ ਚੁਕੇ ਹਨ।
ਜ਼ਿਕਰਯੋਗ ਹੈ ਕਿ ਸ੍ਰੀ ਫਿਜ਼ਗਿਬਨ ਦੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ, ਸਾਲ 1984 ਅਤੇ 1996 ਦੌਰਾਨ ਉਨ੍ਹਾਂ ਦੇ ਪਿਤਾ -ਐਰਿਕ, ਉਪਰੋਕਤ ਸੀਟ ਤੇ ਕਾਬਜ਼ ਸਨ ਅਤੇ ਐਮ.ਪੀ. ਦੇ ਅਹੁਦੇ ਤੇ ਵਿਰਾਜਮਾਨ ਰਹੇ ਸਨ।
ਜ਼ਿਕਰਯੋਗ ਹੈ ਕਿ ਖੇਤਰ ਵਿੱਚ ਕੋਲੇ ਦੀਆਂ ਖਤਾਨਾਂ ਆਦਿ ਅਤੇ ਵਾਤਾਵਰਣ ਸਬੰਧੀ ਲੇਬਰ ਪਾਰਟੀ ਕਾਫੀ ਚਰਚਾ ਵਿੱਚ ਰਹੀ ਹੈ ਅਤੇ ਪਾਰਟੀ ਦੇ ਅੰਦਰੂਨੀ ਵਾਦ-ਵਿਵਾਦ ਵੀ ਜੱਗ ਜਾਹਿਰ ਹੋ ਚੁਕੇ ਹਨ ਅਤੇ ਸ੍ਰੀ ਜੋਇਲ ਨੇ ਪਾਰਟੀ ਨੂੰ ਚਿਤਾਵਨੀ ਵੀ ਦਿੱਤੀ ਸੀ ਕਿ ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਪਾਰਟੀ ਦੋਫਾੜ ਵੀ ਹੋ ਸਕਦੀ ਹੈ।

Welcome to Punjabi Akhbar

Install Punjabi Akhbar
×
Enable Notifications    OK No thanks