ਵਿਲਾਵੁਡ ਫਿਟੈਂਸ਼ਨ ਸੈਂਟਰ ਵਿਖੇ ਖੁਦਕਸ਼ੀਆਂ ਦੇ ਮਾਮਲੇ ਵਿੱਚ ਫੈਡਰਲ ਸਰਕਾਰ ਉਪਰ ਚੱਲੇਗਾ ਮੁਕੱਦਮਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੇਸ਼ ਦੀ ਕੌਮੀ ਪੱਧਰ ਦੀ ਸਿਹਤ ਅਤੇ ਸੁਰੱਖਿਆ ਰੈਗੁਲੇਟਰ ਅਥਾਰਟੀ ਨੇ ਫੈਡਰਲ ਸਰਕਾਰ ਅਤੇ ਅੰਤਰ ਰਾਸ਼ਟਰੀ ਸਿਹਤ ਅਤੇ ਮੈਡੀਕਲ ਸੁਵਿਧਾਵਾਂ ਪ੍ਰਦਾਨ ਕਰਨ ਵਾਲੀ ਸੰਸਥਾ ਦੇ ਖ਼ਿਲਾਫ਼ ਘੱਟੋ ਘੱਟ ਦੋ ਮੁਕੱਦਮੇ ਦਾਇਰ ਕੀਤੇ ਹਨ ਜਿਨ੍ਹਾਂ ਰਾਹੀਂ ਦਰਸਾਇਆ ਗਿਆ ਹੈ ਕਿ ਉਨ੍ਹਾਂ ਨੇ ਆਪਣੀਆਂ ਸੇਵਾਵਾਂ ਨੂੰ ਭਲੀਭਾਂਤ ਅਤੇ ਸਹੀਬੱਧ ਤਰੀਕਿਆਂ ਦੇ ਨਾਲ ਨਹੀਂ ਨਿਭਾਇਆ।
ਜ਼ਿਕਰਯੋਗ ਹੈ ਕਿ ਸਿਡਨੀ ਦੇ ਵਿਲਾਵੁੱਡ ਇਮੀਗ੍ਰੇਸ਼ਨ ਸੈਂਟਰ ਵਿਖੇ ਸਾਲ 2019 ਵਿੱਚ ਇੱਕ 26 ਸਾਲਾਂ ਦੇ ਇਰਾਕੀ ਸ਼ਰਣਾਰਥੀ ਨੇ ਖ਼ੁਦਕਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਦੇਸ਼ ਦੀ ਕੌਮੀ ਪੱਧਰ ਦੀ ਸਿਹਤ ਅਤੇ ਸੁਰੱਖਿਆ ਰੈਗੁਲੇਟਰ ਅਥਾਰਟੀ ਨੇ ਉਦੋਂ ਹੀ ਸਰਕਾਰ ਅਤੇ ਅੰਤਰ ਰਾਸ਼ਟਰੀ ਸਿਹਤ ਅਤੇ ਮੈਡੀਕਲ ਸੁਵਿਧਾਵਾਂ ਪ੍ਰਦਾਨ ਕਰਨ ਵਾਲੀ ਸੰਸਥਾ ਦੇ ਖ਼ਿਲਾਫ਼ ਕਿਹਾ ਸੀ ਕਿ ਡਿਟੈਂਸ਼ਨ ਸੈਂਟਰਾਂ ਵਿੱਚ ਸਹੀਬੱਧ ਤਰੀਕਿਆਂ ਦੇ ਨਾਲ ਬੰਧਕਾਂ ਦੀ ਸਾਂਭ ਸੰਭਾਲ ਅਤੇ ਦੇਖ ਰੇਖ ਨਹੀਂ ਹੁੰਦੀ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿਮਾਗੀ ਤਣਾਅ ਤੋਂ ਬਚਣ ਦੀ ਕੋਈ ਸਿੱਖਿਆ ਆਦਿ ਦੇਣ ਦਾ ਪ੍ਰਬੰਧ ਹੀ ਕੀਤਾ ਗਿਆ ਹੈ।
ਆਂਕੜੇ ਇਹ ਵੀ ਦਰਸਾਉਂਦੇ ਹਨ ਕਿ ਸਾਲ 2016 ਤੋਂ ਸਾਲ 2019 ਦੇ ਮੁਕਾਬਲਤਨ, ਸਾਲ 2020 ਦੇ ਪਹਿਲੇ 7 ਮਹੀਨਿਆਂ ਵਿੱਚ ਹੀ ਅਜਿਹੇ ਬੰਧਕਾਂ ਵੱਲੋਂ ਆਪਣੇ ਆਪ ਨੂੰ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਣ ਦੀਆਂ ਵਾਰਦਾਤਾਂ ਵਿੱਚ ਇਜ਼ਾਫ਼ਾ ਹੋਇਆ ਹੈ।
ਜੇਕਰ ਉਪਰੋਕਤ ਇਲਜ਼ਾਮ ਸਾਬਿਤ ਹੋ ਜਾਂਦੇ ਹਨ ਤਾਂ ਵਰਕ ਹੈਲਥ ਅਤੇ ਸੇਫਟੀ ਐਕਟ ਦੇ ਤਹਿਤ ਜ਼ਿਆਦਾ ਤੋਂ ਜ਼ਿਆਦਾ 1.5 ਮਿਲੀਅਨ ਡਾਲਰਾਂ ਦਾ ਜੁਰਮਾਨਾ ਹੋ ਸਕਦਾ ਹੈ।
ਇਸ ਬਾਬਤ ਹੁਣ ਸਿਡਨੀ ਦੀ ਡਾਂਨਿੰਗ ਸੈਂਟਰ ਸਥਾਨਕ ਅਦਾਲਤ ਅੰਦਰ ਅੱਜ ਸੁਣਵਾਈ ਹੋਣ ਜਾ ਰਹੀ ਹੈ।

Install Punjabi Akhbar App

Install
×