ਫੈਡਰਲ ਵਿੱਤ ਵਿਭਾਗ ਨੇ ਮੰਨਿਆ ਕਿ ਪਾਰਲੀਮੈਂਟ ਅੰਦਰ ਕੰਮ ਕਰਦੇ ਸਟਾਫ ਨੂੰ ਦਿੱਤੇ ਜਾਂਦੇ ਹਨ ਘੱਟ ਪੈਸੇ ਅਤੇ ਮਿਹਨਤਾਨਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਮਨਿਸਟੀਰੀਅਲ ਅਤੇ ਪਾਰਲੀਮਾਨੀ ਸੇਵਾਵਾਂ ਦਾ ਵਿਭਾਗ ਜਿਹੜਾ ਕਿ ਵਿੱਤ ਵਿਭਾਗ ਤਹਿਤ ਸਿੱਧੇ ਤੌਰ ਤੇ ਕੰਮ ਕਰਦਾ ਹੈ, ਨੇ ਮੰਨਿਆ ਹੈ ਕਿ ਇਲੈਕਟੋਰਲ ਅਫ਼ਸਰਾਂ ਦੀਆਂ ਤਨਖਾਹਾਂ ਅਤੇ ਮਿਹਨਤਾਨੇ, ਉਨ੍ਹਾਂ ਦੀ ਬਣਦੀ ਰਕਮ ਤੋਂ ਘੱਟ ਦਿੱਤੇ ਜਾਂਦੇ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਵੀ ਹੈ।
ਵਿਭਾਗ ਦੇ ਆਂਕੜੇ ਦਰਸਾਉਂਦੇ ਹਨ ਕਿ ਉਥੇ ਕੰਮ ਕਰੇ ਰਹੇ ਇਲੈਕਟੋਰਲ ਅਫ਼ਸਰਾਂ ਨੂੰ ਬੀਤੇ ਤਕਰੀਬਨ 4 ਸਾਲਾਂ ਦੌਰਾਨ ਉਨ੍ਹਾਂ ਦੀ ਤੈਅਸ਼ੁਦਾ ਤਨਖਾਹ ਅਤੇ ਭੱਤਿਆਂ ਤੋਂ ਬਹੁਤ ਘੱਟ ਪੈਸੇ ਦਿੱਤੇ ਜਾਂਦੇ ਹਨ ਅਤੇ ਇਸ ਨਾਲ ਘੱਟੋ ਘੱਟ ਵੀ 60 ਅਜਿਹੇ ਮੁਲਾਜ਼ਮ (ਮੌਜੂਦਾ ਅਤੇ ਸਾਬਕਾ) ਹਨ ਜੋ ਕਿ ਇਸ ਖੇਤਰ ਵਿੱਚ ਆਉਂਦੇ ਹਨ ਅਤੇ ਬਣਦੀ ਤਨਖਾਹ ਤੋਂ ਘੱਟ ਪਾ ਰਹੇ ਹਨ। ਵਿਭਾਗ ਦਾ ਮੰਨਣਾ ਹੈ ਕਿ ਅਜਿਹਾ ਜਾਣਬੁੱਝ ਕੇ ਨਹੀਂ ਕੀਤਾ ਗਿਆ ਸਗੋਂ ਇਹ ਤਾਂ ਪੇਅਰੋਲ ਵਿਚਲੀ ਇੱਕ ਗਲਤੀ ਕਾਰਨ ਹੋ ਰਿਹਾ ਹੈ ਅਤੇ ਹੁਣ ਸੁਧਾਰ ਤੋਂ ਬਾਅਦ ਉਕਤ ਮੁਲਾਜ਼ਮਾਂ ਨੂੰ ਈਮੇਲ ਰਾਹੀਂ ਇਤਲਾਹ ਦੇ ਦਿੱਤੀ ਗਈ ਹੈ ਕਿ ਉਨ੍ਹਾਂ ਦਾ ਬਣਦਾ ਬਕਾਇਆ ਜਲਦੀ ਹੀ ਉਨ੍ਹਾਂ ਨੂੰ ਦੇ ਦਿੱਤਾ ਜਾਵੇਗਾ।
ਵਿੱਤ ਮੰਤਰੀ ਸਾਈਮਨ ਬਰਮਿੰਘਮ ਦਾ ਕਹਿਣਾ ਹੈ ਕਿ ਜਦੋਂ ਦਾ ਇਸ ਗਲਤੀ ਦਾ ਅਹਿਸਾਸ ਹੋਇਆ ਹੈ ਤਾਂ ਤੁਰੰਤ ਕਾਰਵਾਈ ਕੀਤੀ ਗਈ ਹੈ ਅਤੇ ਗਲਤੀ ਨੂੰ ਸੁਧਾਰ ਕੇ ਅਗਲੀ ਕਾਰਵਾਈ ਉਪਰ ਜਲਦੀ ਹੀ ਅਮਲ ਕਰ ਲਿਆ ਜਾਵੇਗਾ ਅਤੇ ਹਰ ਮੁਲਾਜ਼ਮ ਜਿਸਦੀ ਤਨਖਾਹ ਆਦਿ ਦਾ ਕੋਈ ਵੀ ਪੈਸਾ ਬਕਾਇਆ ਹੈ, ਉਸਨੂੰ ਪੁੱਝਦਾ ਕਰ ਲਿਆ ਜਾਵੇਗਾ।

Install Punjabi Akhbar App

Install
×