ਬ੍ਰਿਟੇਨ ਵੱਲੋਂ ਐਮੀਰਾਤ ਦੀਆਂ ਫਲਾਈਟਾਂ ਰੱਦ ਕਰਨ ਕਾਰਨ ਆਸਟ੍ਰੇਲੀਆਈਆਂ ਦੇ ਫਸੇ ਰਹਿਣ ਦੀ ਸੰਭਾਵਨਾ ਵਧੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬ੍ਰਿਟੇਨ ਵੱਲੋਂ ਯੁਨਾਈਟੇਡ ਅਰਬ ਐਮੀਰਾਤ ਦੀਆਂ ਐਤੀਹਾਦ ਅਤੇ ਐਮੀਰਾਤਸ ਏਅਰਲਾਈਨਾਂ ਦੀਆਂ ਫਲਾਈਟਾਂ, ਜਿਨ੍ਹਾਂ ਅੰਦਰ ਕਿ ਦੁਬਈ ਅਤੇ ਅਬੂ-ਧਾਬੀ ਦੀਆਂ ਫਲਾਈਟਾਂ ਵੀ ਸ਼ਾਮਿਲ ਹਨ, ਨੂੰ ਇੱਕ ਦਮ ਰੱਦ ਕਰੇ ਜਾਣ ਕਾਰਨ ਹੁਣ ਮੁੜ ਤੋਂ 40,000 ਤੋਂ ਵੀ ਵੱਧ ਬਾਹਰੀ ਦੇਸ਼ਾਂ ਅੰਦਰ ਫਸੇ ਹੋਏ ਆਸਟ੍ਰੇਲੀਆਈਆਂ ਦਾ ਘਰ ਮੁੜਨਾ ਹਾਲ ਦੀ ਘੜੀ ਮੁੜ ਤੋਂ ਲੰਬਿਤ ਹੋ ਗਿਆ ਹੈ ਅਤੇ ਲੋਕਾਂ ਨੂੰ ਮਾਯੂਸੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੁਨਾਈਟੇਡ ਅਰਬ ਐਮੀਰਾਤਸ ਦੀਆਂ ਫਲਾਈਟਾਂ ਹਾਲ ਦੀ ਘੜੀ ਅਜਿਹਾ ਜ਼ਰੀਆ ਸਨ ਜਿਨ੍ਹਾਂ ਰਾਹੀਂ ਕਿ ਆਸਟ੍ਰੇਲੀਆ ਵਿੱਚਲੀਆਂ ਯਾਤਰੂ-ਪਾਬੰਧੀਆਂ ਦੇ ਬਾਵਜੂਦ ਵੀ, ਬੇਸ਼ੱਕ ਘੱਟ ਗਿਣਤੀ ਵਿੱਚ ਹੀ, ਪਰੰਤੂ ਹੋਲੀ ਹੋਲੀ ਆਸਟ੍ਰੇਲੀਆਈ ਲੋਕ ਆਪਣੇ ਘਰਾਂ ਨੂੰ ਮੁੜ ਰਹੇ ਸਨ। ਅਸਲ ਵਿੱਚ ਬ੍ਰਿਟੇਨ ਨੇ ਇਨ੍ਹਾਂ ਫਲਾਈਟਾਂ ਰਾਹੀਂ ਬੁਰੂੰਡੀ ਅਤੇ ਰਵਾਂਡਾ ਤੋ ਆਉਣ ਵਾਲੇ ਯਾਤਰੀਆਂ ਉਪਰ ਅੱਜ ਸ਼ੂਕਰਵਾਰ ਸਵੇਰੇ 11 ਵਜੇ (ਆਸਟ੍ਰੇਲੀਆਈ ਸਮੇਂ ਮੁਤਾਬਿਕ) ਤੋਂ ਪਾਬੰਧੀ ਲਗਾ ਦਿੱਤੀ ਹੈ ਅਤੇ ਇਸ ਦਾ ਕਾਰਨ ਦੱਖਣੀ ਅਫ਼ਰੀਕਾ ਤੋਂ ਪਨਪਣ ਵਾਲਾ ਕੋਵਿਡ-19 ਵੇਰੀਐਂਟ ਹੀ ਦੱਸਿਆ ਜਾ ਰਿਹਾ ਹੈ ਅਤੇ ਇਸੇ ਕਾਰਨ ਯੁਨਾਈਟੇਡ ਅਰਬ ਐਮੀਰਾਤਸ ਨੇ ਵੀ ਆਪਣੀਆਂ ਸਿੱਧੀਆਂ ਫਲਾਈਟਾਂ ਨੂੰ ਰੱਦ ਕਰ ਦਿੱਤਾ ਹੈ। ਆਸਟ੍ਰੇਲੀਆਈ ਸਫ਼ਾਰਤਖਾਨੇ ਨੇ ਲੰਡਨ ਤੋਂ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਗੱਲ ਐਮੀਰਾਤਸ ਅਤੇ ਐਤੀਹਾਦ ਦੇ ਅਧਿਕਾਰੀਆਂ ਨਾਲ ਚੱਲ ਰਹੀ ਹੈ ਅਤੇ ਉਹ ਉਨ੍ਹਾਂ ਨੂੰ ਇਸ ਕਾਰਜ ਦੇ ਪੈ ਰਹੇ ਅਸਰ ਦੀ ਜਾਣਕਾਰੀ ਦੇ ਕੇ ਮੁੜ ਤੋਂ ਇਸ ਉਪਰ ਵਿਚਾਰ ਕਰਨ ਨੂੰ ਕਹਿ ਰਹੇ ਹਨ।

Install Punjabi Akhbar App

Install
×