ਕਰੇਗ ਫੋਸਟਰ -ਫਾਦਰ ਆਫ਼ ਦਾ ਯਿਅਰ – 2022

ਸਾਬਕਾ ਸੋਕਰ ਖਿਡਾਰੀ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਜਕਰਤਾ -ਕਰੇਗ ਫੋਸਟਰ ਨੂੰ ਸਾਲ 2022 ਦਾ ‘ਫਾਦਰ ਆਫ਼ ਦਾ ਯਿਅਰ’ ਦੇ ਖ਼ਿਤਾਬ ਨਾਲ ਨਵਾਜਿਆ ਗਿਆ ਹੈ।
ਸਿਡਨੀ ਵਿੱਚ ਹੋਏ ਇੱਕ ਸਮਾਗਮ ਦੌਰਾਨ ਕਰੇਗ ਨੂੰ ਉਕਤ ਖ਼ਿਤਾਬ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦਾ ਸਹੀ ਪਾਲਣ ਪੋਸ਼ਣ ਅਤੇ ਚੰਗਾ ਮਾਰਗ ਦਰਸ਼ਨ ਹੀ ਇੱਕ ਬੱਚੇ ਦੀ ਜ਼ਿੰਦਗੀ ਨੂੰ ਬਚਾ ਸਕਦਾ ਹੈ ਅਤੇ ਚੰਗੇ ਕੰਮ ਅਤੇ ਚੰਗੇ ਸ਼ਬਦ ਬੱਚੇ ਨੂੰ ਸਹੀ ਮਾਰਗ ਦਰਸ਼ਨ ਵਿੱਚ ਸਹਾਈ ਹੁੰਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਇੱਕ ਪਿਤਾ ਦੇ ਨਾਲ ਨਾਲ -ਇੱਕ ਅਧਿਆਪਕ, ਖੇਡਾਂ ਦੇ ਕੋਚ, ਮੈਂਟਰ ਆਦਿ ਦੀ ਵੀ ਬਹੁਤ ਜ਼ਰੂਰੀ ਜ਼ਿੰਮੇਵਾਰੀ ਹੁੰਦੀ ਹੈ ਕਿ ਇੱਕ ਬੱਚੇ ਨੂੰ ਸਹੀ ਦਿਸ਼ਾ-ਨਿਰਦੇਸ਼ ਕਰਨ ਤਾਂ ਜੋ ਉਸਦੀ ਜ਼ਿੰਦਗੀ ਸਹੀ ਦਿਸ਼ਾ ਵੱਲ ਜਾ ਸਕੇ। ਅੱਜ ਸਾਨੂੰ ਜ਼ਰੂਰਤ ਹੈ ਕਿ ਆਸਟ੍ਰੇਲੀਆ ਅੰਦਰ ਕਿਸੇ ਕਿਸਮ ਦੀ ਵੀ ਜਾਤ-ਪਾਤ ਜਾਂ ਊਚ-ਨੀਚ ਤੋਂ ਉਪਰ ਉਠਿਆ ਜਾਵੇ ਅਤੇ ਬੱਚਿਆਂ ਨੂੰ ਦੇਸ਼ ਦਾ ਵਧੀਆ ਨਾਗਰਿਕ ਬਣਾਇਆ ਜਾਵੇ।