ਕਾਰਗਿਲ ਦੇ ਸ਼ਹੀਦ ਦਾ ਅਪਮਾਨ ਹੋਣ ‘ਤੇ ਦੁਖੀ ਪਿਤਾ ਨੇ ਮੰਗੀ ‘ਇੱਛਾ ਮੌਤ’

ਕਾਰਗਿਲ ‘ਚ ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦ ਗੁਰਬਿੰਦਰ ਸਿੰਘ ਦੀ ਸ਼ਹਾਦਤ ਦਾ ਕੁਝ ਲੋਕ ਅਪਮਾਨ ਕਰਨਗੇ ਇਹ ਉਨ੍ਹਾਂ ਦੇ ਪਰਿਵਾਰ ਨੇ ਸੁਪਨੇ ‘ਚ ਵੀ ਨਹੀਂ ਸੋਚਿਆ ਸੀ। ਘਟਨਾ ਤੋਂ ਸ਼ਹੀਦ ਦੇ ਪਿਤਾ ਏਨੇ ਦੁਖੀ ਹੋਏ ਕਿ ਉਹ ਅੱਜ ਪੁਲਿਸ ਕਮਿਸ਼ਨਰ ਯੁਰਿੰਦਰ ਸਿੰਘ ਹੇਅਰ ਕੋਲ ਇੱਛਾ ਮੌਤ ਮੰਗਣ ਲਈ ਚਲੇ ਗਏ। ਉਨ੍ਹਾਂ ਨੇ ਕਿਹਾ ਕਿ ਜੇ ਸ਼ਹੀਦਾਂ ਦਾ ਅਜਿਹਾ ਅਪਮਾਨ ਹੋਵੇਗਾ ਤਾਂ ਉਨ੍ਹਾਂ ਮੁਤਾਬਿਕ ਕਿਸੇ ਨੂੰ ਫੌਜ ‘ਚ ਭਰਤੀ ਨਹੀਂ ਹੋਣਾ ਚਾਹੀਦਾ। ਇਥੇ ਜ਼ਿਕਰਯੋਗ ਹੈ ਕਿ ਸ਼ਹੀਦ ਗੁਰਬਿੰਦਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀ ਯਾਦ ‘ਚ ਨਗਰ ਨਿਗਮ ਹਾਊਸ ਨੇ ਰਾਮਾ ਮੰਡੀ ਦੇ ਨਾਲ ਦਕੋਹਾ ਕੋਲ ਉਨ੍ਹਾਂ ਦੇ ਨਿਵਾਸ ਸਥਾਨ ਦੀ ਕਾਲੋਨੀ ਦਾ ਨਾਮ ਸ਼ਹੀਦ ਗੁਰਬਿੰਦਰ ਸਿੰਘ ਦੇ ਨਾਮ ‘ਤੇ ਰੱਖਿਆ ਸੀ ਪਰ ਕੁਝ ਦੇਸ਼ ਧ੍ਰੋਹੀਆਂ ਨੇ ਇਸ ਕਾਲੋਨੀ ‘ਚ ਉਨ੍ਹਾਂ ਦੇ ਨਾਮ ਦੇ ਲੱਗੇ ਬੋਰਡ ‘ਤੇ ਕਾਲਖ ਮੱਲ ਦਿੱਤੀ ਤੇ ਸ਼ਹੀਦ ਦਾ ਅਪਮਾਨ ਕੀਤਾ। ਸ਼ਹੀਦ ਦੇ ਪਿਤਾ ਨੇ ਕਿਹਾ ਕਿ ਪ੍ਰਸ਼ਾਸਨ ਇਸ ਘਟਨਾ ਨੂੰ ਨਜ਼ਰ ਅੰਦਾਜ਼ ਕਰ ਰਿਹਾ ਹੈ। ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਜਿਸ ਦੇ ਚੱਲਦਿਆਂ ਸ਼ਹੀਦ ਦੇ ਪਿਤਾ ਨੇ ਇੱਛਾ ਮੌਤ ਮੰਗੀ।

(ਰੌਜ਼ਾਨਾ ਅਜੀਤ)

Install Punjabi Akhbar App

Install
×