ਸਾਬਕਾ ਸਰਪੰਚ ਰਣਧੀਰ ਸਿੰਘ ਗਿੱਲ ਅਤੇ ਰਛਪਾਲ ਸਿੰਘ ਗਿੱਲ ਨੂੰ ਸਦਮਾ, ਅਮਰੀਕਾ ਵਿੱਚ ਪਿਤਾ ਦਾ ਦਿਹਾਂਤ

 

IMG_5530

ਸਿਲਮਾ (ਕੈਲੇਫੋਰਨੀਆਂ) 31 ਜੁਲਾਈ (ਪਿੰਡ ਫੂਲੇਆਲਾ (ਮੋਗਾ) ਦੇ ਸਾਬਕਾ ਸਰਪੰਚ ਸਿਲਮਾ ਨਿਵਾਸੀ ਸ. ਰਣਧੀਰ ਸਿੰਘ ਗਿੱਲ ਅਤੇ ਉਨ੍ਹਾਂ ਦੇ ਭਰਾ ਰਛਪਾਲ ਸਿੰਘ ਗਿੱਲ ਕੈਨੇਡਾ ਨਿਵਾਸੀ) ਨੂੰ ਪਿਛਲੇ ਦਿਨੀਂ ਉਸ ਵਕਤ ਭਾਰੀ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਪਿਤਾ ਸ. ਮੇਜਰ ਸਿੰਘ ਨੰਬਰਦਾਰ (87) ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿੱਤੀ 28 ਜੁਲਾਈ ਦਿਨ ਐਤਵਾਰ ਨੂੰ ਸ਼ਾਂਤ ਭਵਨ ਫਿਊਨਰਲ ਹੋਂਮ ਫਰਿਜ਼ਨੋ ਵਿਖੇ ਹੋਇਆ, ਉਪਰੰਤ ਭੋਗ ਗੁਰਦਵਾਰਾ ਸਹਿਬ ਸਿਲਮਾ ਵਿਖੇ ਪਿਆ। ਇਸ  ਮੌਕੇ  ਵੱਡੀ  ਗਿਣਤੀ ਵਿੱਚ ਸਕੇ ਸੰਬੰਧੀਆਂ ਅਤੇ ਯਾਰਾਂ ਦੋਸਤਾਂ ਨੇ ਪਹੁੰਚਕੇ ਗਿੱਲ ਪਰਿਵਾਰ ਦਾ ਦੁੱਖ ਵੰਡਾਇਆ। ਦੁੱਖ ਸਾਂਝਾ ਕਰਨ ਲਈ ਆਪ ਫ਼ੋਨ  ਨੰਬਰ 559-898-9798 ਤੇ ਸੰਪਰਕ ਕਰ ਸਕਦੇ ਹੋ।

Install Punjabi Akhbar App

Install
×