ਇਤਿਹਾਸਕ ਗੁ: ਬਾਬਾ ਬਕਾਲਾ ਸਾਹਿਬ ਵਿਖੇ ਪੁੱਜੇ ਕਿਸਾਨਾਂ ਨੇ ਕੀਤਾ ਸ਼ੁਕਰਾਨਾ ਵੱਖ ਵੱਖ ਥਾਈਂ ਹੋਇਆ ਨਿੱਘਾ ਸਵਾਗਤ

ਦਿੱਲੀ ਸੰਘਰਸ਼ ਵਿੱਚ ਜਿੱਤ ਪ੍ਰਾਪਤੀ  ਤੇ ਪੰਜਾਬ ਪਰਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਕੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ, ਇਸ ਮੌਕੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਮੈਨੇਜਰ ਭਾਈ ਸਤਿੰਦਰ ਸਿੰਘ ਬਾਜਵਾ ਨੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰਪਾਉ ਦੇਕੇ ਸਨਮਾਨਿਤ ਕੀਤਾ । ਇਸ ਮੌਕੇ ਦੀ ਕਿਸਾਨ ਦਲਬੀਰ ਸਿੰਘ ਬੇਦਾਦਪੁਰ, ਗੁਰਪ੍ਰੀਤ ਸਿੰਘ ਗੋਪੀ, ਰਾਜਵਿੰਦਰ ਸਿੰਘ ਗੋਲਡਨ, ਪ੍ਰਧਾਨ ਭੁਪਿੰਦਰਪਾਲ ਸਿੰਘ ਬਾਬਾ ਬਕਾਲਾ, ਕਰਤਾਰ ਸਿੰਘ ਖਜ਼ਾਨਚੀ, ਸੁਖਜਿੰਦਰ ਸਿੰਘ ਕੈਨੇਡੀ, ਹਰਦੀਪ ਸਿੰਘ ਬੇਦਾਦਪੁਰ ਸਾਬਕਾ ਸਰਪੰਚ, ਲਖਵਿੰਦਰਪਾਲ ਸਿੰਘ ਸੋਨਾ ਗੁਰਪ੍ਰਤਾਪ ਸਿੰਘ ਸਹਾਇਕ ਸਕੱਤਰ, ਕਾਡੀ ਭੁੱਲਰ , ਸੁਖਚੈਨ ਸਿੰਘ ਬੁਤਾਲਾ, ਅਮਰੀਕ ਸਿੰਘ ਬੇਦਾਦਪੁਰ, ਸੁਖਵਿੰਦਰ ਸਿੰਘ ਬੁਤਾਲਾ, ਪ੍ਰਧਾਨ ਬਟਾ ਸਿੰਘ ਸਠਿਆਲਾ, ਅਵਤਾਰ ਸਿੰਘ ਸੋਹਲ, ਗੁਰਦੇਵ ਸਿੰਘ ਬਾਬਾ ਸਾਵਣ ਸਿੰਘ ਨਗਰ, ਹਾਜ਼ਰ ਸਨ। ਇਸ ਦੌਰਾਨ ਹੀ ਬਜ਼ਾਰ ਵਿੱਚ ਸਾਬਕਾ ਸਰਪੰਚ ਸ: ਸਰਬਜੀਤ ਸਿੰਘ ਸੰਧੂ, ਸਰਪੰਚ ਪਾਖਰ ਸਿੰਘ ਠੱਠੀਆਂ, ਜੈਵਿੰਦਰ ਸਿੰਘ ਭੁੱਲਰ,ਚੈਂਚਲ ਸਿੰਘ ਭੁੱਲਰ  ਗੁਰਦੀਪ ਸਿੰਘ ਕਾਲਾ, ਸੁਖਚੈਨ ਸਿੰਘ ਗਿੱਲ, ਸੁਖਦੇਵ ਸਿੰਘ,ਮੁਖਤਿਆਰ ਸਿੰਘ ਭਾਗੇਵਾਲ, ਆਪ ਆਗੂ ਸੂਬੇਦਾਰ ਹਰਜੀਤ ਸਿੰਘ, ਸੁਖਦੇਵ ਸਿੰਘ ਔਜਲਾ, ਬਲਵਿੰਦਰ ਸਿੰਘ ਬਦੇਸ਼ਾ, ਬਜ਼ਾਰ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਠੁਕਰਾਲ, ਸਾਬਕਾ ਸਰਪੰਚ ਪਰਮਿੰਦਰਜੀਤ ਸਿੰਘ, ਸਾਬਕਾ ਸਰਪੰਚ ਰਛਪਾਲ ਕੌਰ ਭੱੁਲਰ, ਬਲਕਾਰ ਸਿੰਘ ਬੱਲਾ,ਆਦਿ ਨੇ ਵੀ ਕਿਸਾਨਾਂ ਦਾ ਭਰਵਾਂ ਸਵਾਗਤ ਕੀਤਾ ।

Install Punjabi Akhbar App

Install
×