ਕਸਬਾ ਰਈਆ ਵਿਖੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ

ਰਈਆ -ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋ 6 ਫਰਵਰੀ ਦੇ ਚੱਕਾ ਜਾਮ ਦੀ ਕਾਲ ਦੌਰਾਨ ਅੱਜ ਕਸਬਾ ਰਈਆਂ  ਨਹਿਰ ਵਾਲੇ ਪੁੱਲ ਤੇ ਨੈਸ਼ਨਲ ਹਾਈਵੇ  ਨੂੰ ਤਿੰਨ ਘੰਟੇ ਕਿਸਾਨਾਂ ਵੱਲੋ ਲਗਾਤਾਰ ਚੱਕਾ ਜਾਮ ਰੱਖਿਆ ਗਿਆ।ਕਿਸਾਨ ਯੂਨੀਅਨ ਦੇ ਬੁਲਾਰਿਆ ਵੱਲੋਂ ਕੇਂਦਰ ਦੀ ਸਰਕਾਰ ਮੋਦੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਪਰੇਡ ਦੌਰਾਨ ਭਾਜਪਾ ਤੇ ਆਰ ਐਸ਼ ਐਸ਼ ਦੇ ਏਜੰਟਾਂ  ਦੁਆਰਾਂ  ਮੋਦੀ ਸਰਕਾਰ ਨਾਲ ਮਿਲ ਕੇ ਅੰਦੋਲਨ ਨੂੰ ਢਾਹ ਲਾਉਣ ਦੀਆ  ਕੋਸ਼ਿਸ਼ਾਂ ਦੀ ਸਖਤ ਨਿੰਦਿਆਂ  ਕੀਤੀ।ਕਿਸਾਨਾਂ ਤੇ ਹੋਏ  ਝੂਠੇ ਪਰਚੇ, ਲਾਪਤਾ ਹੋ  ਕਿਸਾਨਾਂ ਅਤੇ ਤਿੰਨ ਕਾਲੇ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰਦਿਆ ਹੋਏ  ਸਘਰਸ਼ ਨੂੰ ਹੋਰ ਤਿੱਖਾਂ ਕਰਨ ਦੀ ਚਿਤਾਵਨੀ ਦਿੱਤੀ।ਇਸ ਮੌਕੇ ਕਰਿਆਨਾ ਐਸੋਸੀਏਸ਼ਨ ਦੇ  ਪ੍ਰਧਾਨ ਹਰਜਪ੍ਰੀਤ ਸਿੰਘ ਕੰਗ, ਨਰਵਿੰਦਰ ਸਿੰਘ,ਗੋਲਡਨ ਬਾਬਾ ਬਕਾਲਾ,ਗੁਰਨਾਮ ਸਿੰਘ ਦਾਊਦ ,ਜਰਮਨਜੀਤ ਸਿੰਘ, ਯੁਧਵੀਰ ਸਿੰਘ ਸਰਜਾ, ਕਾ. ਪੂਰਨ ਚੰਦ, ਚੰਨਣ  ਸਿੰਘ ਚੰਨਾ, ਦਲਬੀਰ ਸਿੰਘ, ਸਰਜੀਤ ਪਲਵਾ, ਲੱਖਾ ਸਿੰਘ, ਜਸਪਾਲ ਸਿੰਘ, ਸੁਖਚੈਨ ਸਿੰਘ, ਮਹਿੰਦਰ ਸਿੰਘ, ਕੰਵਲਜੀਤ ਸਿੰਘ, ਯੂਥ ਆਗੂ ਜਸਪਾਲ ਸਿੰਘ, ਸੁਖਵਿੰਦਰ ਕੌਰ, ਕੁਲਵੰਤ ਸਿੰਘ ਯੋਧੀ, ਬਾਬਾ ਅਜੀਤ ਸਿੰਘ, ਸਰਵਣ ਸਿੰਘ, ਸੁਖਚੈਨ ਸਿੰਘ ਟਾਂਗਰਾ, ਬਲਬੀਰ ਸਿੰਘ ਟਾਂਗਰਾ, ਰਜੇਸ਼ ਕੁਮਾਰ, ਮਿਲਖਾ ਸਿੰਘ, ਕਾਬਲ ਸਿੰਘ, ਸਰੂਪ ਸਿੰਘ, ਤਰਸੇਮ ਸਿੰਘ, ਸਰਬਜੀਤ ਸਿੰਘ, ਸਤਵੰਤ ਸਿੰਘ ਜਬੋਵਾਲ, ਸ਼ੇਰ ਸਿੰਘ, ਮਿਲਖਾ ਸਿੰਘ ਜਬੋਵਾਲ, ਪਾਲ ਸਿੰਘ, ਮਨਪ੍ਰੀਤ ਸਿੰਘ, ਬਲਰਾਜ ਸਿੰਘ, ਕੁਲਦੀਪ ਸਿੰਘ, ਅਨੁਹਾਰ ਕੌਰ, ਪਲਵਿੰਦਰ ਕੌਰ, ਯੋਧਬੀਰ ਸਿੰਘ, ਬਲਵਿੰਦਰ ਕੌਰ, ਸਰੋਜ ਪਲਵਾ, ਕੇਵਲ ਸਿੰਘ, ਖਜਾਨ ਸਿੰਘ, ਗੁਰਜੀਤ ਸਿੰਘ ਤੇ ਹੋਰ ਕਿਸਾਨ ਮਜਦੂਰ ਸ਼ਾਮਿਲ ਹੋਏ।

Install Punjabi Akhbar App

Install
×