ਬਾਰਦਾਨੇ ਦੀ ਕਮੀ ਕਰਕੇ ਕਿਸਾਨ ਮਜ਼ਦੂਰ ਅਤੇ ਆੜ੍ਹਤੀ ਹੋ ਰਹੇ ਹਨ ਖੱਜਲ: ਜਸਬੀਰ ਸਿੰਘ ਲਿੱਟਾਂ

ਭੁਲੱਥ —ਅੱਜ ਦੇ ਦਿਨ ਸਮੂੰਹ  ਭਾਰਤੀ ਕਿਸਾਨ ਯੂਨੀਅਨ ਕਾਦੀਆ ਵਲੋ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਅਤੇ ਬਲਾਕ ਪ੍ਰਧਾਨ ਪ੍ਰੋ ਪੂਰਨ ਸਿੰਘ ਦੀ ਅਗਵਾਈ ਹੇਠ ਮੇਨ ਚੌਕ ਜ਼ਿਲਾ ਕਪੂਰਥਲਾ ਵਿਖੇ ਧਰਨਾ ਲਾ ਕੇ ਆਵਾਜਾਈ ਠੱਪ ਕੀਤੀ ਗਈ ਹੈ ਕਿਉਂਕਿ ਪੰਜਾਬ ਵਿੱਚ ਕਣਕ ਦੀ ਖਰੀਦ ਦਾ ਕੰਮ ਬਹੁਤ ਲਾਚਾਰ ਹੋਇਆ ਹੈ ਹਰ ਸਾਲ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਖਰੀਦ 10 ਅਪ੍ਰੈਲ ਨੂੰ ਸ਼ੁਰੂ ਹੋਈ ਹੈ ਮੰਡੀ ਆਈ ਕਣਕ ਦੀ ਅਣਹੋਂਦ ਕਾਰਨ ਕਈ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਕਾਰਨ ਕਿਸਾਨ ਖੱਜਲ-ਖੁਆਰ ਹੋ ਰਹੇ ਹਨ ਪੰਜਾਬ ਸਰਕਾਰ ਉਪਰ ਪੂਰੀ ਤਰ੍ਹਾਂ ਫੇਲ ਹੋਈ ਹਰਿਆਲੀ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਮੰਡੀਆਂ ਵਿੱਚ ਦੁਰਦਸ਼ਾ ਕੀਤੀ ਹੋਈ ਹੈ ਸਿਰਫ ਬਿਆਨ ਦੇਣ ਤੋਂ ਬਿਨਾਂ ਸਰਕਾਰੀ ਅਫਸਰ ਅਤੇ ਨੁਮਾਇੰਦੇ ਕੋਈ ਵਿਸ਼ਵਾਸ਼ ਨਹੀਂ ਦੇ ਰਹੇ ਇਸ ਸਮੱਸਿਆ ਲਈ ਪੂਰੇ ਪੰਜਾਬ ਵਿਚ ਪੰਜਾਬ ਸਰਕਾਰ ਦੇ ਵਿਰੁੱਧ ਮੁਜ਼ਾਹਰੇ ਕੀਤੇ ਗਏ ਅਤੇ ਨਾਅਰੇਬਾਜ਼ੀ ਕੀਤੀ ਗਈ ਅਜੇ ਤੱਕ ਕਿਸਾਨਾਂ ਦੇ ਖਾਤੇ ਕਣਕ ਦਾ ਇਕ ਵੀ ਰੁੱਪਈਆਂ ਨਹੀਂ ਆਇਆ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗ ਗਏ ਹਨ ਨਵੀਂ ਘੱਟ ਹੋਈ ਫਸਲ ਲਾਹੁਣ ਲਈ ਥਾਂ ਨਹੀਂ ਤਾਣਾ-ਬਾਣਾ ਉਲਝ ਰਹੀ ਹੈ ਸਰਕਾਰ ਫੇਲ ਹੋ ਗਈ ਹੈ ਇਸ ਮੌਕੇ ਉਪਰ ਨਾਇਬ ਤਸੀਲਦਾਰ ਭੁਲੱਥ ਦੇ ਦਫਤਰ ਦਾ ਘਿਰਾਓ ਕੀਤਾ ਗਿਆ ਇਸ ਸਮੇਂ ਸਰਬਜੀਤ ਸਿੰਘ ਬਾਠ ਜਰਨਲ ਸਕੱਤਰ ਜ਼ਿਲ੍ਹਾ ਕਪੂਰਥਲਾ ਜਸਵਿੰਦਰ ਸਿੰਘ ਮਾਨਾ ਤਲਵੰਡੀ ਬਲਾਕ ਪ੍ਰਧਾਨ ਨਡਾਲਾ ਜੋਗਿੰਦਰ ਸਿੰਘ ਬਾਗੜੀਆਂ ਸਕੱਤਰ ਭੁਲੱਥ ਘਬਰਾ ਜਾਂਦਾ ਮੋਹਣ ਸਿੰਘ ਆਲਮਪੁਰ ਸਕੱਤਰ ਕਰਤਾਰਪੁਰ ਕਸ਼ਮੀਰ ਸਿੰਘ ਬੋਪਾਰਾਏ ਬਲਵੀਰ ਸਿੰਘ ਆਲਮਪੁਰ ਸਤਿੰਦਰ ਸਿੰਘ ਮੱਲੀਆਂ ਸੂਰਜ ਭਾਟੀਆ ਜਤਿੰਦਰਪਾਲ ਮਰਵਾਹਾ ਹਕੂਮਤ ਸਿੰਘ ਕਮਰਾ ਹੈ ਜਸਵੰਤ ਸਿੰਘ ਡੱਲਾ ਪ੍ਰਧਾਨ ਆੜਤੀ ਯੁਨੀਅਨ ਫਗਵਾੜਾ ਪਰਤਾਪ ਸਿੰਘ ਬਾਗੜੀਆਂ ਬਨਾਰਸੀ ਦਾਸ ਭੁਲੱਥ ਸਰਬਜੀਤ ਸਿੰਘ ਸ਼ਬਾ ਜਸਵਿੰਦਰ ਸਿੰਘਅਮਨਦੀਪ ਸਿੰਘ ਖੱਸਣ, ਗੁਰਮੀਤ ਸਿੰਘ ਰਾਜਪੁਰ ਜੀਉ ਸਿੰਘ ਧੀਰਪੁਰ ਅਮਰੀਕ ਸਿੰਘ ਕੁੱਦੋਵਾਲ ਜੋਗਿੰਦਰ ਸਿੰਘ ਰਿਆੜ ਬਿੱਟੂ ਖਾਨ, ਮੁਖਤਿਆਰ ਸਿੰਘ ਅਤੇ ਰਛਪਾਲ ਸਿੰਘ ਲਿੱਟਾਂ ਮੌਜੂਦ ਸਨ ।

Welcome to Punjabi Akhbar

Install Punjabi Akhbar
×