
ਦਿੱਲੀ ਦੀ ਸਿੰਘੂ ਸਰਹੱਦ ‘ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਸਾਨ ਆਗੂ ਨੇ ਕਿਹਾ ਕਿ ਜਿਸ ਸਥਿਤੀ ਬਾਰੇ ਸਰਕਾਰ ਦੁਆਰਾ ਗੱਲਬਾਤ ਕੀਤੀ ਗਈ ਸੀ, ਅਸੀਂ ਇਸ ਨੂੰ ਕਿਸਾਨ ਜੱਥੇਬੰਦੀਆਂ ਦਾ ਅਪਮਾਨ ਮੰਨਦੇ ਹਾਂ। ਹੁਣ ਅਸੀਂ ਬੁਰਾੜੀ ਪਾਰਕ ਵਿਚ ਬਿਲਕੁਲ ਨਹੀਂ ਜਾਵਾਂਗੇ। ਅਸੀਂ ਖੁੱਲੀ ਜੇਲ੍ਹ ਜਾਣ ਦੀ ਬਜਾਏ ਅਸੀਂ ਪੰਜ ਮੁੱਖ ਸੜਕਾਂ ਨੂੰ ਜਾਮ ਕਰਾਂਗੇ ਅਤੇ ਦਿੱਲੀ ਦਾ ਘਿਰਾਓ ਕਰਾਂਗੇ।
ਧੰਨਵਾਦ ਸਹਿਤ (ਅਜੀਤ)