ਭਾਕਿਯੂ (ਲੱਖੋਵਾਲ) ਦੀ ਅਗਵਾਈ ਚ ਕਿਸਾਨਾਂਂ ਨੇ ਪਰਾਲੀ ਫੂਕਣ ਦੇ ਮਤੇ ਪਾਸ ਕੀਤੇ

ਕਿਸੇ ਕਿਸਾਨ ਤੇ ਪਰਚਾ ਦਰਜ ਕੀਤਾ ਤਾਂ ਅਧਿਕਾਰਅਿਾਂ ਦਾ ਘਿਰਾਓ ਕੀਤਾ ਜਾਵੇਗਾ – ਸੀਰਾ ਛੀਨੀਵਾਲ

03

ਮਹਿਲ ਕਲਾਂ ਅਕਤੂਬਰ – ਪੰਜਾਬ ਸਰਕਾਰ ਦੇ ਪਾਰਲੀ ਨੂੰ ਅੱਗ ਨਾ ਲਗਾਉਣ ਦੇ ਦਿੱਤੇ ਫੈਸਲੇ ਦੇ ਵਿਰੋਧ ਚ ਭਾਕਿਯੂ ਯੂਨੀਅਨ (ਲੱਖੋਵਾਲ) ਵੱਲੋਂ ਪਿੰਡ ਛੀਨਵਿਾਲ ਕਲਾਂ ਅਤੇ ਕਲਾਲਾ ਵਿਖੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਅਤਤੇ ਤਹਿਸੀਲ ਪ੍ਰਧਾਨ ਹਰਭਜਨ ਸਿੰਘ ਕਲਾਲਾ ਦੀ ਅਗਵਾਈ ਹੇਠ ਕਿਸਾਨਾਂ ਦੇ ਭਰਵੇਂ ਇਕੱਠ ਕਰਕੇ ਪਾਰਲੀ ਸਾੜਨ ਦੇ ਲਈ ਮਤੇ ਪਾ ਕੇ ਪਾਲੀ ਸਾੜਨ ਦਾ ਐਲਾਨ ਕੀਤਾ। ਇਸ ਮੌਕੇ ਜਿਲ੍ਹਾ ਪ੍ਰਧਾਨ ਸੀਰਾ ਛੀਨੀਵਾਲ ਅਤੇ ਤਹਿਸੀਲ ਪ੍ਰਧਾਨ ਭਜਨ ਕਲਾਲਾ ਨੇ ਕਿਹਾ ਕਿ ਗ੍ਰੀਨ ਟ੍ਰਿਬਿਉਨਲ ਦੀਆਂ ਹਦਾਇਤਾਂ ਅਨਸੁਾਰ ਸਰਕਾਰ ਨੇ ਪਰਾਲੀ ਨੂੰ ਨਸਟ ਕਰਨ ਦੇ ਲਈ ਕਿਸਾਨਾਂ ਨੂੰ ਅਧੁਨਿਕ ਸੰਦ ਲੋੜ ਅਨੁਸਾਰ ਨਾ ਮੁਹੱਈਅਸ਼ਾਂ ਕਰਵਾਏ ਜਾਣ ਕਰਕੇ ਕਿਸਾਨਾਂ ਮਜਬੂਰ ਹੋ ਕੇ ਪਰਾਲੀ ਨੂੰ ਅੱਗ ਲਗਾਉਣ ਲਈ ਮਤੇ ਪਾਉਣੇ ਪੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਤਾਂ ਪਹਿਲਾ ਹੀ ਆਰਥਕ ਤੌਰ ਤੇ ਕੰਮਜੋਰ ਹੋ ਚੁੱਕਿਆਂ ਪਰ ਦੂਜੇ ਪਾਸੇ ਸਰਕਾਰ ਹੋਰ ਕਿਸਾਨਾਂ ਤੇ ਵਾਝੂ ਬੋਝ ਪਾ ਕੇ ਕਰਕੇ ਦੇ ਮੱਕੜ ਜਾਲ ਚ ਫਸਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜੇਕਰ ਪਰਾਲੀ ਸਾੜਨ ਦੇ ਖ਼ਿਲਾਫ਼ ਹਨ ਤਾਂ ਉਹ ਕਿਸਾਨਾਂ 6 ਹਜਾਰ ਰੁਪਏ ਪਰਤੀ ਏਕੜ ਜਾਂ ਕੋਈ ਹੋਰ ਢੁੱਕਵਾ ਹੱਲ ਦੇਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਊੱਪਰ ਪਰਚਾ ਦਰਜ ਕਰਨ ਦੀ ਕੋਸਿਸ ਕੀਤੀ ਤਾਂ ਕਿਸਾਨ ਢੁੱਕਵਾ ਜਵਾਬ ਦੇਣਗੇ ਅਤੇ ਅਧਿਕਾਰੀਆਂ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਨਿਰਭੈ ਸਿੰਘ,ਗੁਰਦੀਪ ਸਿਮਘ,ਕਰਨੈਲ ਸਿੰਘ,ਨਿਰਮਲ ਸਿਮਘ,ਜਸਪਾਲ ਸਿੰਘ ,ਹਰਦੀਪ ਸਿਮਘ,ਜਗਜੀਤ ਸਿੰਘ,ਗੁਰਚੇਤ ਸਿੰਘ,ਕਰਮਜੀਤ ਸਿੰਘ ਬਾਬੂ ਸਿੰਘ,ਸਾਧੂ ਸਿੰਘ, ਜਗਤਾਰ ਸਿੰਘ, ਜਸਵੰਤ ਸਿੰਘ,ਸੁਖਵਿੰਦਰ ਸਿੰਗ,ਬਲੌਰ ਸਿੰਘ ,ਹਰਗੁਣ ਸਿੰਘ, ਜੋਧ ਸਿੰਘ,ਮਲਕੀਤ ਸਿੰਘ,ਕੁਲਵਿੰਦਰ ਸਿੰਘ,ਰਣਜੀਤ ਸਿੰਘ ਮਿੱਠੂ,ਦਰਸਨ ਸਿੰਘ ਕਲਾਲਾ ਆਦਿ ਹਾਜਰ ਸਨ।

(ਗੁਰਭਿੰਦਰ ਗੁਰੀ)

mworld8384@yahoo.com

Welcome to Punjabi Akhbar

Install Punjabi Akhbar
×
Enable Notifications    OK No thanks