ਕਿਸਾਨੀ ਲੋਕ ਘੋਲ ਨੂੰ ਤਾਰਪੀਡੋ ਕਰਨ ਦੀਆਂ ਕੁਚਾਲਾਂ ਤੋਂ ਸੁਚੇਤ ਹੋਣ ਦੀ ਲੋੜ

ਬਠਿੰਡਾ – ਪੰਜਾਬੀ ਸਾਹਿਤਕਾਰਾਂ ਤੇ ਬੁੱਧੀਜੀਵੀਆਂ ਨੇ ਨੌਜਵਾਨਾਂ ਨੂੰ ਫਿਰਕੂ ਜਨੂੰਨ ਦੀ ਪੁੱਠ ਚਾੜ੍ਹ ਕੇ ਉਹਨਾਂ ਦੇ ਖੂਨ ਨਾਲ ਹੱਥ ਰੰਗਣ ਇੱਕ ਆਪੂ ਬਣੇ ਆਗੂ ਵੱਲੋਂ ਛੱਬੀ ਜਨਵਰੀ ਦੀਆਂ ਲਾਲ ਕਿਲੇ ਦੀਆਂ ਘਟਨਾਵਾਂ ਨੂੰ ਮੁੜ ਦੁਹਰਾ ਕੇ ਲੋਕ ਘੋਲ ਨੂੰ ਲੀਹੋਂ ਲਾਹੁਣ ਜਾਂ ਤਾਰਪੀਡੋ ਕਰਨ ਦੀਆਂ ਕੁਚਾਲਾਂ ਤੋਂ ਸੁਚੇਤ ਹੋਣ ਦੀ ਲੋੜ ਤੇ ਜੋਰ ਦਿੱਤਾ ਹੈ।
ਸਾਹਿਤ ਸੱਭਿਆਚਾਰ ਮੰਚ ਰਜਿ: ਬਠਿੰਡਾ ਵੱਲੋਂ ਸ੍ਰੋਮਣੀ ਸਾਹਿਤਕਾਰ ਅਤਰਜੀਤ ਸਿੰਘ, ਜਨਰਲ ਸਕੱਤਰ ਕੁਲਦੀਪ ਸਿੰਘ ਬੰਗੀ, ਕਰਨੈਲ ਸਿੰਘ, ਅਮ੍ਰਿਤਪਾਲ ਬੰਗੇ, ਤੇਜਾ ਸਿੰਘ ਪ੍ਰੇਮੀ, ਦਰਸ਼ਨ ਦਰਸੀ, ਨਾਵਲਕਾਰ ਜਸਵਿੰਦਰ ਜਸ, ਪਟਿਆਲਾ ਤੋਂ ਡਾ: ਅਰਵਿੰਦਰ ਕੌਰ ਕਾਕੜਾ, ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੇ ਪ੍ਰਧਾਨ ਜੇ ਸੀ ਪਰਿੰਦਾ, ਜਨਰਲ ਸਕੱਤਰ ਰਣਬੀਰ ਰਾਣਾ, ਉਘੇ ਸਾਹਿਤਕਾਰ ਜਸਪਾਲ ਮਾਣਖੇੜਾ, ਬਲਵਿੰਦਰ ਸਿੰਘ ਭੁੱਲਰ, ਅਮਨ ਦਾਤੇਵਾਸ, ਰਣਜੀਤ ਗੌਰਵ, ਇਕਬਾਲ ਸਿੰਘ ਆਦਿ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਦਿੱਲੀ ਸੰਯੋਕਤ ਮੋਰਚੇ ਦੀ ਲੀਡਰਸ਼ਿਪ ਦਾ ਕੁੱਝ ਕੁ ਸਿੱਖੇ ਸਖਾਏ ਗਰਮ ਖਿਆਲੀ ਨੌਜਵਾਨਾਂ ਵੱਲੋਂ ਘਿਰਾਓ ਕਰਕੇ ਬੇਢਬੇ ਪ੍ਰਸ਼ਨ ਖੜੇ ਕਰਨ, ਸੰਘਰਸਾਂ ਦੇ ਮੈਦਾਨ ਵਿੱਚ ਉਮਰਾਂ ਗਾਲ ਕੇ ਹੋਂਦ ਵਿੱਚ ਆਈ ਆਗੂ ਟੀਮ ਦਾ ਤ੍ਰਿਸਕਾਰ ਕਰਨ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਜੁਆਨੀ ਦੀਆਂ ਭਾਵਾਵਾਂ, ਉਮੰਗਾਂ ਅਤੇ ਅਕਾਖਿਆਵਾਂ ਦੀ ਸਹੀ ਤਰਜਮਾਨੀ ਕਰਨ ਦੀ ਬਜਾਏ ਰਾਤੋ ਰਾਤ ਬਣੇ ਆਗੂ ਜਾਂ ਅੱਸੀਵਿਆਂ ਤੋਂ ਲੈ ਕੇ ਹਜ਼ਾਰਾਂ ਨੌਜੁਆਨਾਂ ਨੂੰ ਫਿਰਕੂ ਜਨੂੰਨ ਦੀ ਪੁੱਠ ਚਾੜ੍ਹ ਕੇ ਉਹਨਾਂ ਦੇ ਖੂਨ ਵਿੱਚ ਹੱਥ ਰੰਗਣ ਵਾਲੇ ਅਜਮੇਰ ਵੱਲੋਂ ਮੁੜ ਜੁਆਨੀ ਨੂੰ ਅਣਹੱਕੀ ਖੂਨ ਦੀ ਨਦੀ ਵਿੱਚ ਡੋਬਣ, ਸਾਂਤਮਈ ਢੰਗ ਨਾਲ ਤਰੀਕਾਕਾਰ ਰਾਹੀਂ ਚੱਲ ਰਹੇ ਘੋਲ ਨੂੰ ਗੁੰਮਰਾਹ ਕਰਕੇ ਜੁਆਨੀ ਨੂੰ ਭੜਕਾ ਕੇ ਛੱਬੀ ਜਨਵਰੀ ਲਾਲ ਕਿਲ੍ਹੇ ਦੀਅ ਘਟਨਾਵਾਂ ਨੂੰ ਮੁੜ ਦੁਹਰਾਉਣ ਅਤੇ ਲੋਕ ਘੋਲ ਦੀ ਚੜ੍ਹਤ ਬਰਦਾਸਤ ਨਾ ਕਰਦਿਆਂ ਉਸਨੂੰ ਲੀਹੋਂ ਲਾਹੁਣ ਜਾਂ ਤਾਰਪੀਡੋ ਕਰ ਦੀਆਂ ਕੁਚਾਲਾਂ ਤੋਂ ਸੁਚੇਤ ਹੋਣ ਦੀ ਜਰੂਰਤ ਹੈ।
ਉਹਨਾਂ ਕਿਹਾ ਕਿ ਇਸ ਵਕਤ ਹੰਢੀ ਵਰਤੀ ਆਗੂ ਟੀਮ ਨੇ ਜਿਸ ਸੰਜੀਦਗੀ ਅਤੇ ਆਪਾ ਵਾਰੂ ਸਾਂਤੀ ਸਦਕਾ ਅਤੇ ਤਜਰਬਿਆਂ ਦੀ ਬਦੌਲਤ, ਕਿਸਾਨ ਅੰਦੋਲਨ ਨੂੰ ਜਨ ਅੰਦੋਲਨ ਦੇ ਸਿਖ਼ਰ ਤੇ ਪਹੁੰਚਾਇਆ ਹੈ, ਕੁੱਲ ਆਲਮ ਦੀਆਂ ਨਜ਼ਰਾਂ ਇਸ ਵੱਲ ਲੱਗੀਆਂ ਹੋਈਆਂ ਹਨ, ਜੋ ਅਜਮੇਰ ਤੇ ਉਸਦੇ ਆਕਿਆਂ ਨੂੰ ਹਜ਼ਮ ਨਹੀਂ ਹੋ ਰਹੀਆਂ। ਆਪਣੇ ਆਪ ਨੂੰ ਲਾੜੇ ਦੀ ਤਾਈ ਬਣਨ ਵਾਲੇ ਲੋਕਾਂ ਨੂੰ ਸੰਯੋਕਤ ਮੋਰਚੇ ਦੇ ਅੰਦੋਲਨ ਅਤੇ ਆਗੂ ਟੀਮ ਦੇ ਵਿਰੁੱਧ ਭੰਡੀ ਪ੍ਰਚਾਰ ਕਰਨ ਦਾ ਬਿਲਕੁਲ ਵੀ ਨੈਤਿਕ ਅਧਿਕਾਰ ਨਹੀਂ ਹੈ। ਜੇ ਉਹ ਕੋਈ ਵਧਵਾ ਖਾੜਕੂ ਐਕਸਨ ਕਰਨਾ ਚਾਹੁਣ ਤਾਂ ਉਹਨਾਂ ਦੀ ਕਿਸੇ ਨੇ ਬਾਂਹ ਨਹੀਂ ਮਰੋੜੀ, ਆਪਣੇ ਬਲਬੂਤੇ ਤੇ ਕਰ ਲੈਣ। ਸਾਹਿਤਕਾਰਾਂ ਨੇ ਨੌਜੁਆਨ ਤਬਕੇ, ਵਿਦਿਆਰਥੀਆਂ ਜਾਂ ਹੋਰ ਹਮਾਇਤੀ ਜਥੇਬੰਦੀਆਂ ਨੂੰ ਸੁਝਾਅ ਦਿੱਤਾ ਕਿ ਸੰਜਮ ਵਰਤ ਕੇ ਇਸ ਜਨ ਅੰਦੋਲਨ ਦੀ ਤਜਰਬਾਕਾਰ ਲੀਡਰਸਿੱਪ ਦੀ ਅਗਵਾਈ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਇਸ ਲੋਕ ਅੰਦੋਲਨ ਨੂੰ ਸਾਂਤਮਈ ਲੋਕ ਅੰਦੋਲਨ ਹੀ ਰਹਿਣ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿਸ ਕਿਸੇ ਨੂੰ ਇਹ ਸ਼ਰਤ ਪ੍ਰਵਾਨ ਨਹੀਂ ਤਾਂ ਲੇਖਕ ਭਾਈਚਾਰਾ ਸਮਝਦਾ ਹੈ ਕਿ ਅਜਿਹੇ ਲੋਕ ਘੋਲ ਦੇ ਹਮਾਇਤੀ ਨਹੀਂ ਹਨ, ਬਲਕਿ ਛੱਬੀ ਜਨਵਰੀ ਦੀ ਲਾਲ ਕਿਲ੍ਹੇ ਵਾਲੀ ਘਟਨਾ ਵਰਗਾ ਕੋਈ ਐਕਸਨ ਕਰਕੇ ਕੇਂਦਰ ਸਰਕਾਰ ਨੂੰ ਤਸ਼ੱਦਦ ਕਰਨ ਦਾ ਮੌਕਾ ਦੇ ਕੇ ਦੁਸ਼ਮਣ ਦਾ ਪੱਖ ਪੂਰਨ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਲੇਖਕ ਭਰਾਵੀਂ ਪਾਟਕਪਾਊ ਗਤੀਵਿਧੀਆਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ ਤੇ ਸੰਯੋਕਤ ਕਿਸਾਨ ਮੋਰਚੇ ਦੇ ਜਨ ਅੰਦੋਲਨ ਬਣੇ ਘੋਲ ਨਾਲ ਆਪਣੀ ਇੱਕਮੁੱਠਤਾ ਦਾ ਪ੍ਰਗਟਾਵਾ ਕਰਦੇ ਹਨ।

Welcome to Punjabi Akhbar

Install Punjabi Akhbar
×
Enable Notifications    OK No thanks