ਵਿਦਾਇਗੀ-ਢਾਡੀ ਜੱਥੇ ਨੂੰ: ਢਾਡੀ ਨਰਿੰਦਰ ਸਿੰਘ ਫਗਵਾੜਾ ਵਾਲਿਆਂ ਦੇ ਜੱਥੇ ਨੂੰ ਸਿਰੋਪਾਓ ਭੇਟ ਕਰਕੇ ਦਿੱਤੀ ਗਈ ਨਿੱਘੀ ਵਿਦਾਇਗੀ

  • ਹਫਤਾ ਭਰ ਤੋਂ ਚੱਲ ਰਹੇ ਸਨ ਸਮਾਗਮ
NZ PIC 5 Aug-1
(ਢਾਡੀ ਨਰਿੰਦਰ ਸਿੰਘ ਫਗਵਾੜਾ ਵਾਲਿਆਂ ਦੇ ਜੱਥੇ ਨੂੰ ਸਿਰੋਪਾਓ ਭੇਟ ਕਰਨ ਬਾਅਦ ਸੰਗਤ ਪ੍ਰਬੰਧਕ ਅਤੇ ਹੋਰ ਸੰਗਤ)

ਆਕਲੈਂਡ 5 ਅਗਸਤ  -ਗੁਰਮਤਿ ਦਾ ਪ੍ਰਚਾਰ ਕਰਨ ਨਿਕਲੇ ਢਾਡੀ ਨਰਿੰਦਰ ਸਿੰਘ ਫਗਵਾੜਾ ਵਾਲਿਆਂ ਦਾ ਜੱਥਾ ਪਿਛਲੇ ਐਤਵਾਰ ਤੋਂ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਢਾਡੀ ਵਾਰਾਂ ਦੇ ਨਾਲ ਸੰਗਤ ਨੂੰ ਨਿਹਾਲ ਕਰ ਰਿਹਾ ਸੀ। ਅੱਜ ਇਸ ਜੱਥੇ ਨੂੰ ਸਿਰੋਪਾਓ ਭੇਟ ਕਰਕੇ ਨਿੱਘੀ ਵਿਦਾਇਗੀ ਦਿੱਤੀ ਗਈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਇਸ ਜੱਥੇ ਦਾ ਧੰਨਵਾਦ ਕੀਤਾ ਅਤੇ ਭਵਿੱਖ ਦੇ ਵਿਚ ਫਿਰ ਦੁਬਾਰਾ ਇਸੀ ਤਰ੍ਹਾਂ ਢਾਡੀ ਵਾਰਾਂ ਸਰਵਣ ਕਰਾਉ੍ਵ ਲਈ ਕਿਹਾ ਗਿਆ। ਇਹ ਢਾਡੀ ਜੱਥਾ ਕੱਲ੍ਹ ਬ੍ਰਿਸਬੇਨ ਆਸਟਰੇਲੀਆ ਲਈ ਰਵਾਨਾ ਹੋ ਰਿਹਾ ਹੈ ਅਤੇ ਕੁਝ ਦਿਨ ਉਥੇ ਪ੍ਰਚਾਰ ਕਰਕੇ ਇੰਡੀਆ ਪਰਤੇਗਾ।

Welcome to Punjabi Akhbar

Install Punjabi Akhbar
×
Enable Notifications    OK No thanks