ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤੀਜਾ ਵਿਸ਼ਾਲ ਨਗਰ ਕੀਰਤਨ ਬੀਤੇ ਸਨਿਚਰਵਾਰ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿੱਟੀ ਵਿਖੇ ਸਜਾਇਆ ਗਿਆ ਸੀ। ਇਸ ਨਗਰ ਕੀਰਤਨ ਦੇ ਵਿਚ ਸ਼ਾਮਿਲ ਹੋਣ ਲਈ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਰਾ ਸੁਖਦੇਵ ਸਿੰਘ ਭੌਰ ਵਿਸ਼ੇਸ਼ ਤੌਰ ‘ਤੇ ਇਥੇ ਪਹੁੰਚੇ ਸਨ। ਉਨ੍ਹਾਂ ਜਿੱਥੇ ਨਗਰ ਕੀਰਤਨ ਦੇ ਵਿਚ ਸ਼ਮੂਲੀਅਤ ਕੀਤੀ ਉਥੇ ਐਤਵਾਰ ਨੂੰ ਹੋਏ ਹਫਤਾਵਾਰੀ ਦੀਵਾਨ ਦੇ ਵਿਚ ਸੰਗਤਾਂ ਨੂੰ ਸੰਬੋਧਨ ਵੀ ਕੀਤਾ ਅਤੇ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਅੱਜ ਜਥੇਦਾਰ ਸੁਖਦੇਵ ਸਿੰਘ ਭੌਰ ਹੌਰਾਂ ਆਕਲੈਂਡ ਵਿਖੇ ਆਪਣੀ ਸੰਖੇਪ ਫੇਰੀ ਰੱਖੀ ਜਿਸ ਦੌਰਾਨ ਉਹ ਭਾਈ ਸਰਵਣ ਸਿੰਘ ਅਗਵਾਨ, ਸ. ਖੜਗ ਸਿੰਘ, ਸ. ਕੁਲਦੀਪ ਸਿੰਘ ਅਤੇ ਸ. ਹਰਪ੍ਰੀਤ ਸਿੰਘ ਬੜਵਾ ਹੋਰਾਂ ਦੇ ਨਾਲ ਮਿਲੇ। ਇਸ ਭੇਟ ਵਾਰਤਾ ਦੌਰਾਨ ਪੰਜਾਬ ਦੇ ਮੌਜੂਦਾ ਧਾਰਮਿਕ ਮਾਮਲਿਆਂ ਅਤੇ ਹੋਰ ਚਲੰਤ ਮਾਮਲਿਆਂ ਉਤੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਸਾਰਿਆਂ ਨੇ ਵਤਨ ਪਰਤਣ ਵੇਲੇ ਉਨ੍ਹਾਂ ਨਿੱਘੀ ਵਿਦਿਆਗੀ ਦਿੱਤੀ ਅਤੇ ਸ. ਪੂਰਨ ਸਿੰਘ ਬੰਗਾਂ ਹੋਰਾਂ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ।