ਮੁੱਖ ਗ੍ਰੰਥੀ ਭਾਈ ਬਲਵੰਤ ਸਿੰਘ ਰਾਮਾਮੰਡੀ ਵਾਲਿਆਂ ਨੂੰ ਗੁਰਦੁਆਰਾ ਕਮੇਟੀ ਵੱਲੋਂ ਨਿੱਘੀ ਵਿਦਾਇਗੀ

NZ PIC 8 April2.ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਸੱਦੇ ਉਤੇ ਰਾਮਾਮੰਡੀ ਜਲੰਧਰ ਪੁੱਜੇ ਹੋਏ ਮੁੱਖ ਗ੍ਰੰਥੀ ਭਾਈ ਬਲਵੰਤ ਸਿੰਘ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਨਿੱਘੀ ਵਿਦਾਇਗੀ ਦਿੱਤੀ ਗਈ। ਉਹ ਮਈ 2014 ਦੇ ਵਿਚ ਇਥੇ ਆਏ ਸਨ ਅਤੇ ਮੁੱਖ ਤੌਰ ‘ਤੇ ਉਨ੍ਹਾਂ ਆਪਣੀ ਡਿਊਟੀ ਗੁਰਦੁਆਰਾ ਸਾਹਿਬ ਟਾਕਾਨੀਨੀ, ਗੁਰਦੁਆਰਾ ਸਾਹਿਬ ਉਟਾਹੂਹੂ ਅਤੇ ਗੁਰਦੁਆਰਾ ਸਾਹਿਬ ਐਵਨਡੇਲ ਵਿਖੇ ਨਿਭਾਈ। ਬੀਤੇ ਦਿਨੀਂ ਭਾਈ ਬਲਵੰਤ ਸਿੰਘ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਰਣਜੋਧ ਸਿੰਘ ਹੋਰਾਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਉਹ ਅੱਜ ਪੰਜਾਬ ਲਈ ਰਵਾਨਾ ਹੋ ਰਹੇ ਹਨ।