ਐਡੀਲੇਡ ਗੁਰਦੁਆਰਾ ਸਰਬੱਤ ਖ਼ਾਲਸਾ ਪ੍ਰੋਸਪੈਕਟ ਵਿਖੇ ਦੋ ਹਫ਼ਤਿਆਂ ਤੋਂ ਸਜਾਏ ਗਏ ਦੀਵਾਨਾਂ ‘ਚ ਗੁਰੂ ਘਰ ਦੇ ਉੱਘੇ ਕਥਾ-ਵਾਚਕ ਪ੍ਰਿੰਸੀਪਲ ਧਰਮ ਸਿੰਘ ਨੇ ਸੰਗਤਾਂ ਨਾਲ ਗੁਰੂ ਸ਼ਬਦ ਦੀ ਸਾਂਝ ਪਾਈ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਉਂਦੇ ਹੋਏ ਉਨ੍ਹਾਂ ਵੱਲੋਂ ਦਿੱਤੀਆਂ ਸਿਖਿਆਵਾਂ ਨੂੰ ਉੱਤਮ ਦੱਸਦਿਆਂ ਅਮਲ ਕਰਨ ਲਈ ਸੰਗਤਾਂ ਨੂੰ ਪ੍ਰੇਰਨਾ ਦਿੱਤੀ। ਗੁਰਦੁਆਰਾ ਦੇ ਪ੍ਰਧਾਨ ਭੁਪਿੰਦਰ ਸਿੰਘ ਤੱਖਰ ਨੇ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਤੰਦਰੁਸਤੀ ਦੀ ਅਰਦਾਸ ਕੀਤੀ। ਭਾਈ ਸਾਹਿਬ ਵੱਲੋਂ ਸਜਾਏ ਗਏ ਦੀਵਾਨਾਂ ‘ਚ ਦੂਰ-ਦਰੇਡਿਓਂ ਵੱਡੀ ਗਿਣਤੀ ‘ਚ ਪੁੱਜ ਕੇ ਬਾਣੀ ਦਾ ਲਾਹਾ ਲਿਆ। ਉਨ੍ਹਾਂ ਦੇ ਆਖ਼ਰੀ ਦੀਵਾਨ ਸਮੇਂ ਪ੍ਰਧਾਨ ਗੁਰ: ਭੁਪਿੰਦਰ ਸਿੰਘ ਤੱਖਰ, ਸੁਰਿੰਦਰ ਸਿੰਘ ਬੰਗਾ, ਭਾਈ ਜਸਬੀਰ ਸਿੰਘ, ਭਾਈ ਲਖਬੀਰ ਸਿੰਘ, ਗਿਆਨੀ ਹਰਦੇਵ ਸਿੰਘ ਤੇ ਸੰਗਤਾਂ ਵੱਲੋਂ ਸਨਮਾਨਿਤ ਕਰਨ ਉਪਰੰਤ ਨਿੱਘੀ ਵਿਦਾਇਗੀ ਦੇ ਕੇ ਰਵਾਨਾ ਕੀਤਾ ਗਿਆ।