ਭਾਈ ਜਸਬੀਰ ਸਿੰਘ ਜੀ ਸ਼ਾਹਬਾਦ ਮਾਰਕੰਡੇ ਦੇ ਜਥੇ ਨੂੰ ਮਿਲੀ ਵਿਦਾਇਗੀ ਪ੍ਰਬੰਧਕਾਂ ਵੱਲੋਂ ਸਨਮਾਨ

IMG_7968ਗੁਰਦੁਆਰਾ ਸਾਹਿਬ ਬ੍ਰਿਸਬੇਨ ਤੋਂ ਭਾਈ ਜਸਬੀਰ ਸਿੰਘ ਜੀ ਸ਼ਾਹਬਾਦ ਮਾਰਕੰਡਾ ਦੇ ਜਥੇ ਨੂੰ ਮਿਲੀ ਵਿਧਾਈਗੀ। ਭਾਈ ਜਸਬੀਰ ਸਿੰਘ ਜੀ ਸ਼ਾਹਬਾਦ ਮਾਰਕੰਡੇ ਵਾਲਿਆਂ ਦਾ ਜਥਾ ਪਿਛਲੇ 4 ਮਹੀਨਿਆਂ ਤੋਂ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਦੀ ਸੇਵਾ ਨਿਭਾ ਰਹੇ ਸਨ। ਭਾਈ ਜਸਬੀਰ ਸਿੰਘ ਦੀ ਬ੍ਰਿਸਬੇਨ ਦੀ ਫੇਰੀ ਦੌਰਾਨ ਭਾਈ ਗੁਰਵਿੰਦਰ ਸਿੰਘ, ਭਾਈ ਰਾਜਿੰਦਰ ਸਿੰਘ ਜੀ ਵੀ ਨਾਲ ਸਨ। ਗੁਰਦੁਆਰਾ ਸਾਹਿਬ ਬ੍ਰਿਸਬੇਨ ਦੀ ਪ੍ਰਬੰਧਕ ਕਮੇਟੀ ਵੱਲੋਂ ਜਥੇ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕਿੱਤਾ ਗਿਆ। ਇਸ ਮੌਕੇ ਗੁਰਦੁਆਰੇ ਦੇ ਮੁੱਖ ਸੇਵਾਦਾਰ ਧਰਮਪਾਲ ਸਿੰਘ ਜੌਹਲ, ਸੁੱਖਦੇਵ ਸਿੰਘ ਵਿਰਕ, ਗੁਰਦੀਪ ਸਿੰਘ ਨਿੱਝਰ, ਗੁਰਦੀਪ ਬਸਰਾ, ਜੋਗਇੰਦਰ ਸਿੰਘ ਕਾਹਲੋਂ,ਰਵੀ ਅਤੇ ਮੁਖ਼ਤਿਆਰ ਸਿੰਘ ਵੀ ਮੌਜੂਦ ਸਨ ।

ਹਰਪਰੀਤ ਸਿੰਘ ਕੋਹਲੀ

harpreetsinghkohli73@gmail.com