ਗਰਮੀ ਦੇ ਮੌਸਮ ਵਿੱਚ ਖੱਜਲ ਖੁਆਰ ਹੋ ਰਹੇ ਮਰੀਜ਼ਾਂ ਦੇ ਹੱਕ ‘ਚ ਆਈਆਂ ਜਥੇਬੰਦੀਆਂ

ਬੰਦ ਪਏ ਪੱਖੇ ਤੇ ਕੂਲਰਾਂ ਕਰਕੇ ਵੀ.ਸੀ. ਦੇ ਸੈਕਟਰੀ ਨੂੰ ਪੱਖੀਆਂ ਸੌਂਪ ਕੇ ਜਤਾਇਆ ਰੋਸ

(ਫ਼ਰੀਦਕੋਟ):- ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਦੇ ਮਾੜੇ ਪ੍ਰਬੰਧਾਂ, ਏ.ਸੀ., ਕੂਲਰਾਂ ਅਤੇ ਪੱਖਿਆਂ ਦੇ ਹੋਣ ਦੇ ਬਾਵਜੂਦ ਵੀ ਬੰਦ ਰਹਿਣ, ਮਰੀਜ਼ਾਂ ਦੀ ਖੱਜਲ ਖੁਆਰੀ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਗੁਰਪ੍ਰੀਤ ਸਿੰਘ ਚੰਦਬਾਜਾ ਸੰਸਥਾਪਕ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੀ ਅਗਵਾਈ ‘ਚ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਨੂੰ ਪ੍ਰਤੀਕ ਰੂਪ ‘ਚ ਪੱਖੀਆਂ ਭੇਂਟ ਕੀਤੀਆਂ ਗਈਆਂ। ਜਨਤਕ ਜਥੇਬੰਦੀਆਂ ਨੇ ਪਹਿਲਾਂ ਭਾਈ ਘਨੱਈਆ ਚੌਂਕ ‘ਚ ਪੱਖੀਆਂ ਸੰਸਥਾਵਾਂ ਕੋਲੋ ਦਾਨ ਦੇ ਰੂਪ ‘ਚ ਪ੍ਰਾਪਤ ਕੀਤੀਆਂ, ਉਸ ਤੋਂ ਬਾਅਦ ਕਾਫਲੇ ਦੇ ਰੂਪ ‘ਚ ਬਾਬਾ ਫਰੀਦ ਯੂਨੀਵਰਸਿਟੀ ਵਿਖੇ ਪਹੁੰਚੇ ਉਕਤ ਕਾਫਲੇ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਚੰਦਬਾਜਾ ਸਮੇਤ ਗੁਰਮੀਤ ਸਿੰਘ ਗੋਲੇਵਾਲਾ ਸੂਬਾਈ ਸੀਨੀਅਰ ਮੀਤ ਪ੍ਰਧਾਨ ਬੀਕੇਯੂ ਕਾਦੀਆਂ ਨੇ ਕਿਹਾ ਕਿ ਜਨਤਕ ਜਥੇਬੰਦੀਆਂ ਪਿਛਲੇ 10 ਸਾਲਾਂ ਤੋਂ ਮਰੀਜਾਂ ਦੇ ਹੱਕਾਂ ਅਤੇ ਹਸਪਤਾਲ ਦੇ ਸੁਚੱਜੇ ਪ੍ਰਬੰਧਾਂ ਲਈ ਸੰਘਰਸ਼ ਕਰ ਰਹੀਆਂ ਹਨ, ਜਿੱਥੇ ਹਸਪਤਾਲ ਦੇ ਦੁਰ ਪ੍ਰਬੰਧਾਂ ਜਿਵੇਂ ਕਿ ਵਾਰਡਾਂ ਦਾ ਬੁਰਾ ਹਾਲ ਹੈ, ਉੱਥੇ ਹੀ ਸਾਰੀਆਂ ਮਸ਼ੀਨਾਂ ਪੁਰਾਣੀਆਂ ਹੋਣ ਕਰਕੇ ਖਰਾਬ ਰਹਿੰਦੀਆਂ ਹਨ, ਪਿਛਲੇ ਦਿਨੀਂ ਚੋਰਾਂ ਵਲੋਂ 100 ਦੇ ਕਰੀਬ ਏ.ਸੀਆਂ ਦੀਆਂ ਪਾਈਪਾਂ ਚੋਰੀ ਕਰ ਲਈਆਂ ਗਈਆਂ ਸਨ ਪਰ ਮਹੀਨੇ ਤੋਂ ਵੱਧ ਸਮਾਂ ਬੀਤਣ ‘ਤੇ ਵੀ ਏ.ਸੀ. ਠੀਕ ਨਹੀਂ ਹੋਏ, ਜਿ ਕਰਕੇ ਮਰੀਜ਼, ਡਾਕਟਰ, ਟੈਕਨੀਸ਼ੀਅਨ ਬੇਹੋਸ਼ ਹੋ ਰਹੇ ਸਨ। ਸੁਖਵਿੰਦਰ ਸਿੰਘ ਸੁੱਖੀ ਜਿਲਾ ਪ੍ਰਧਾਨ ਡੀਟੀਐਫ ਅਤੇ ਸਿਮਰਜੀਤ ਸਿੰਘ ਬਰਾੜ ਸੂਬਾਈ ਪ੍ਰਧਾਨ ਪੀਆਰਟੀਸੀ ਯੂਨੀਅਨ ਅਜ਼ਾਦ ਨੇ ਕਿਹਾ ਕਿ ਯੂਨੀਵਰਸਿਟੀ ਅਤੇ ਮੈਡੀਕਲ ਪ੍ਰਸ਼ਾਸ਼ਨ ਨੂੰ ਘਟੀਆ ਪ੍ਰਬੰਧਾਂ ਕਰਕੇ ਸ਼ਰਮਨਾਕ ਹਲੂਣਾ ਦੇਣ ਲਈ ਪੱਖੀਆਂ ਭੇਂਟ ਕੀਤੀਆਂ ਗਈਆਂ। ਵੱਖ ਵੱਖ ਸੰਸਥਾਵਾਂ ਤੇ ਜਥੇਬੰਦੀਆਂ ਦੇ ਆਗੂਆਂ ਨੇ ਮੌਕੇ ‘ਤੇ ਪੁੱਜੇ ਡਾ. ਰਾਜ ਬਹਾਦਰ ਵਾਈਸ ਚਾਂਸਲਰ ਦੇ ਸੈਕਟਰੀ ਓ.ਪੀ. ਚੌਧਰੀ ਨੂੰ ਮੰਗ ਪੱਤਰ ਸੋਂਪਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਸਮੱਸਿਆ ਨੇੜ ਭਵਿੱਖ ਵਿੱਚ ਹੱਲ ਨਾ ਕੀਤੀ ਗਈ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ। ਇਸ ਮੌਕੇ ਤੇਜਾ ਸਿੰਘ ਪੱਕਾ ਬਲਾਕ ਪ੍ਰਧਾਨ ਬੀਕੇਯੂ ਏਕਤਾ, ਰਾਜਵੀਰ ਸਿੰਘ ਭਲੂਰੀਆ ਸੂਬਾਈ ਮੀਤ ਪ੍ਰਧਾਨ ਬੀਕੇਯੂ ਖੋਸਾ, ਜਤਿੰਦਰ ਕੁਮਾਰ, ਸੂਬਾ ਸਕੱਤਰ ਪੰਜਾਬ ਸੁਬਾਰਡੀਨੇਟ ਫੈਡਰੇਸਨ, ਹਰਪਾਲ ਸਿੰਘ ਮਚਾਕੀ ਆਗੂ ਪੈਨਸਨਰ ਐਸੋਸੀਏਸਨ, ਹਰਜਿੰਦਰ ਸਿੰਘ ਜਿਲ੍ਹਾ ਆਗੂ ਪੰਜਾਬ ਨਿਰਮਾਣ ਯੂਨੀਅਨ, ਵਰਿੰਦਰਪਾਲ ਸਿੰਘ ਕੋਟਕਪੂਰਾ, ਦਲੇਰ ਸਿੰਘ ਡੋਡ ਕੌਮੀ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸਨ, ਰਾਜਵੀਰ ਸਿੰਘ ਸੰਧਵਾਂ ਜਿਲਾ ਪ੍ਰਧਾਨ, ਗੁਰਮੀਤ ਸਿੰਘ ਸੰਧੂ, ਪ੍ਰਧਾਨ ਸੀਰ ਸੁਸਾਇਟੀ, ਰਾਜਪਾਲ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ ਭਾਈ ਘਨ૳ੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ, ਗੁਰਤੇਜ ਸਿੰਘ ਖਹਿਰਾ ਪ੍ਰਧਾਨ ਪੁਰਾਣੀ ਪੈਨਸਨ ਬਹਾਲੀ ਯੂਨੀਅਨ, ਜਸਵਿੰਦਰ ਸਿੰਘ ਝੋਕ, ਕਾਮਰੇਡ ਪ੍ਰੇਮ ਕੁਮਾਰ, ਪੰਚ ਰੂਪ ਸਿੰਘ ਮਚਾਕੀ, ਰਵਿੰਦਰ ਸਿੰਘ ਬੁਗਰਾ ਰਾਜਵੀਰ ਸਿੰਘ ਸੰਧੂ ਬੀਹਲੇਵਾਲਾ, ਹਰਪ੍ਰੀਤ ਸਿੰਘ ਟੈਕਨੀਕਲ ਸਰਵਿਸ ਯੂਨੀਅਨ, ਜਗਤਾਰ ਸਿੰਘ ਗਿੱਲ, ਜਿਲ੍ਹਾ ਜਰਨਲ ਸਕੱਤਰ ਪੈਨਸਨਰ ਐਸੋਸੀਏਸਨ, ਜਸਵੀਰ ਸਿੰਘ ਖੀਵਾ, ਮੱਘਰ ਸਿੰਘ ਕਾਰਜਕਾਰੀ ਪ੍ਰਧਾਨ ਭਾਈ ਘਨ૳ੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ, ਮਨਦੀਪ ਮੋਰਾਂਵਾਲੀ ਜਿਲਾ ਮੀਤ ਪ੍ਰਧਾਨ ਨੰਬਰਦਾਰ ਯੂਨੀਅਨ, ਅਮਨ ਵੜਿੰਗ, ਸਾਗਰ, ਦਵਿੰਦਰ ਸਿੰਘ ਸੇਖੋਂ, ਭੁਪਿੰਦਰ ਬਰਾੜ ਕਿਸਾਨ ਆਗੂ, ਗੁਰਮੇਲ ਸਿੰਘ ਆਗੂ ਕੌਮੀ ਕਿਸਾਨ ਯੂਨੀਅਨ, ਸੁਖਪਾਲ ਸਿੰਘ ਚਮੇਲੀ ਬਲਾਕ ਪ੍ਰਧਾਨ ਬੀਕੇਯੂ ਲੱਖੋਵਾਲ ਇੰਜੀਨੀਅਰ ਵਿਜੇਂਦਰ ਵਿਨਾਇਕ, ਗੁਰਮੀਤ ਸਿੰਘ ਸਾਬਕਾ ਸਰਪੰਚ ਨੱਥਲਵਾਲਾ, ਅਵਤਾਰ ਟਹਿਣਾ, ਰਘਵੀਰ ਸਿੰਘ, ਰਮਨ ਮੰਡ, ਸਰਪੰਚ ਸੁਖਪ੍ਰੀਤ ਸਿੰਘ, ਕਾਮਰੇਡ ਦਲੀਪ ਸਿੰਘ ਜਿਲਾ ਆਗੂ ਇੰਡੀਅਨ ਫਾਰਮਰ ਐਸੋਸੀਸਨ, ਜਸਵਿੰਦਰ ਸਿੰਘ ਕੋਟ ਸੁਖੀਆ, ਬਜਾਜ ਸਾਦਿਕ, ਸਰਪੰਚ ਗੁਰਵਿੰਦਰ ਸਿੰਘ ਟਹਿਣਾ ਸਮੇਤ ਵੱਖ ਵੱਖ ਜੱਥੇਬੰਦੀਆਂ ਦੇ ਆਗੂ ਸ਼ਾਮਲ ਹੋਏ।

Install Punjabi Akhbar App

Install
×