12 ਅਤੇ 13 ਮਈ ਨੂੰ ਹੋਣ ਵਾਲੀ ਸਨਵਾਕੀਨ ਿਵਖੇ ਫੈਮਲੀ ਿਪਕਨਿਕ ਅਤੇ ਕਬੱਡੀ ਟੂਰਨਾਮੈਂਟ ਦੀਆਂ ਿਤਆਰੀਆਂ ਮੁਕੰਮਲ

(ਮੀਟਿੰਗ ਉਪਰੰਤ ਯਾਦਗਾਰੀ ਫੋਟੋ ਕਰਵਾਉਦੇ ਮੁੱਖ ਮੈਂਬਰ)
(ਮੀਟਿੰਗ ਉਪਰੰਤ ਯਾਦਗਾਰੀ ਫੋਟੋ ਕਰਵਾਉਦੇ ਮੁੱਖ ਮੈਂਬਰ)
ਫਰਿਜ਼ਨੋ — ਗੁਰੂ ਨਾਨਕ ਸਪੋਰਟਸ ਕਲੱਬ, ਸਨਵਾਕੀਨ ਅਤੇ ਕਰਮਨ ਦੇ ਸਮੂੰਹ ਮੈਬਰਾਂ ਦੀ ਿੲਕ ਿਵਸ਼ੇਸ਼ ਮੀਟਿੰਗ ਕਰਮਨ ਿਵਖੇ ਹੋਈ। ਿਜਸ ਦੌਰਾਨ ਹਰ ਸਾਲ ਦੀ ਤਰ੍ਹਾਂ ਹੋਣ ਵਾਲੇ ਨੌਵੇ ਿਵਸਾਖੀ ਟੂਰਨਾਮੈਂਟ ਦੀਆਂ ਿਤਆਰੀਆਂ ਅਤੇ ਪ੍ਰਬੰਧਾਂ ‘ਤੇ ਗੱਲਬਾਤ ਹੋਈ। ਿੲਹ ਟੂਰਨਾਮੈਂਟ ਹਰ ਸਾਲ ਦੀ ਤਰ੍ਹਾਂ ਸਨਵਾਕੀਨ ਸ਼ਹਿਰ ਦੇ ਸਕੂਲ ਦੀਆਂ ਗਰਾਊਡਾ ਿਵੱਚ ਹੋਵੇਗਾ।  ਜੋ ਿਕ ਗੁਰਦੁਆਰਾ ਗੁਰੂ ਨਾਨਕ ਿਸੱਖ ਟੈਂਪਲ ਦੇ ਿਬਲਕੁਲ ਨਜ਼ਦੀਕ ਹੈ ਅਤੇ ‘ਪੰਜਾਬ ਸਟਰੀਟ’ ਤੋਂ ਿੲਕ ਪਾਸੇ ‘ਤੇ ਹੈ।  ਿੲਸ ਅਨੁਸਾਰ 12 ਮਈ, ਿਦਨ ਸ਼ਨੀਵਾਰ ਨੂੰ ਬੱਿਚਆ ਦੀ ਬਾਸਕਟ ਬਾਲ, ਵਾਲੀਬਾਲ, ਸ਼ਾਕਰ, ਕੁਸ਼ਤੀਆਂ, ਭਾਰ ਚੁੱਕਣਾ  ਆਦਿਕ ਤੋਂ ਿੲਲਾਵਾ ਹੋਰ ਬਹੁਤ ਸਾਰੀਆਂ ਭਾਰਤੀ ਪ੍ਰਾਪਰਾਗਤ ਖੇਡਾਂ ਹੋਣਗੀਆਂ। ਿੲਸੇ ਿਦਨ ਪੰਜਾਬੀ ਫੈਮਲੀ ਿਪਕਨਿਕ ਵੀ ਹੋਵੇਗੀ। ਿਜਸ ਦੌਰਾਨ ਬੱਚਿਆ ਅਤੇ ਔਰਤਾਂ ਲਈ ਬਹੁਤ ਸਾਰੀਆਂ ਖੇਡਾ, ਵਧੀਆਂ ਪੁਸ਼ਾਕ ਮੁਕਾਬਲਾ, ਲੋਕ ਬੋਲੀਆਂ-ਗੀਤ ਮੁਕਾਬਲਾ ਅਤੇ ਿਗੱਧਾ-ਭੰਗੜਾ ਵੀ ਹਮੇਸਾ ਵਾਂਗ ਦੇਖਣ ਯੋਗ ਹੋਣਗੇ। ਿੲਲਾਕੇ ਦੇ ਸਕੂਲਾਂ ਿਵੱਚ 4.0 ਗਰੇਡ ਜਾਂ ਵਧੀਕ ਵਾਲੇ ਬੱਚਿਆ ਨੂੰ ਨਕਦ ਿੲਨਾਮ ਅਤੇ ਟ੍ਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ।   ਿੲਸ ਦੇ ਦੂਸਰੇ ਿਦਨ 13 ਮਈ, ਿਦਨ ਐਤਵਾਰ ਨੂੰ ਪ੍ਰਮੁੱਖ ਤੌਰ ‘ਤੇ ਬਾਕੀ ਖੇਡਾਂ ਤੋਂ ਿੲਲਾਵਾ ਉਪਨ ਕਬੱਡੀ ਅਤੇ ਅੰਡਰ 21 ਸਾਲ ਦੀ ਉਮਰ ਦੇ ਿਖਡਾਰੀਆਂ ਦੀ ਕਬੱਡੀ ਹੋਵੇਗੀ।  ਿੲੰਨ੍ਹਾਂ ਮੈਚਾਂ ਿਵੱਚ ਿਹੱਸਾ ਲੈਣ ਲਈ ਅੰਤਰ-ਰਾਸ਼ਟਰੀ ਪੱਧਰ ਦੇ ਿਖਡਾਰੀ ਪਹੁੰਚ ਰਹੇ ਹਨ। ਜੇਤੂ ਟੀਮਾਂ ਨੂੰ ਿਦਲਕਸ਼ ਿੲਨਾਮ ਿਦੱਤੇ ਜਾਣਗੇ।  ਗੱਡੀਆਂ ਲਈ ਮੁਫਤ ਪਾਰਕਿੰਗ ਅਤੇ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ ਹੋਣਗੇ। ਔਰਤਾਂ ਅਤੇ ਬੱਚਿਆ ਦੇ ਬੈਠਣ ਲਈ ਿਵਸ਼ੇਸ਼ ਪ੍ਰਬੰਧ ਹੋਣਗੇ।  ਦੋਨੋ ਿਦਨ ਪ੍ਰੋਗਰਾਮ ਸਵੇਰੇ ਠੀਕ 10 ਵਜ਼ੇ ਸੁਰੂ ਹੋਣਗੇ। ਗੁਰੂ ਦਾ ਲੰਗਰ ਦੋਨੋ ਿਦਨ ਅਤੁੱਟ ਵਰਤੇਗਾ।  ਪ੍ਰਬੰਧਕਾ ਵੱਲੋਂ ਸਮੂੰਹ ਪੰਜਾਬੀ ਭਾਈਚਾਰੇ ਨੂੰ ਦੋਨੋ ਿਦਨ ਹਾਜ਼ਰੀਆਂ ਭਰਨ, ਸਮੇਂ ਿਸਰ ਪਹੁੰਚਣ ਅਤੇ ਖੇਡਾਂ ਿਵੱਚ ਿਹੱਸਾ ਲੈਣ ਦੀ ਅਪੀਲ ਕੀਤੀ ਜਾਂਦੀ ਹੈ।  ਸਮੁੱਚੇ ਪ੍ਰੋਗਰਾਮ ਦੀਆਂ ਿਤਆਰੀਆਂ ਮੁਕੰਮਲ ਹੋ ਚੁਕੀਆਂ ਹਨ। ਵਧੇਰੇ ਜਾਣਕਾਰੀ ਲਈ ਸ. ਮੋਹਨ ਿਸੰਘ ਬਦੇਸ਼ਾਂ ਨਾਲ ਫੋਨ  ‭(559) 248-6694‬ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Install Punjabi Akhbar App

Install
×