ਪੁਲਿਸ ਵੱਲੋਂ ਕੁੱਟਮਾਰ ਕੀਤੇ ਇੰਡੋਜੀਨਸ ਕਿਸ਼ੋਰ ਦਾ ਪਰਿਵਾਰ ਹੋਇਆ ਜਨਤਕ

(ਪੁਲਿਸ ਵੱਲੋਂ ਕੁੱਟਮਾਰ ਦਾ ਸ਼ਿਕਾਰ ਕਿਸ਼ੋਰ ਦਾ ਪਰਿਵਾਰ ਅਤੇ ਕਿਸ਼ੋਰ ਦੀ ਤਸਵੀਰ (ਇਨਸੈਟ ਮੂੰਹ ਉਪਰ ਮਾਮੂਲੀ ਸੱਟਾਂ))

(ਐਸ.ਬੀ.ਐਸ.) ਸਿਡਨੀ ਦੇ ਇੱਕ ਪਾਰਕ ਵਿੱਚ ਪੁਲਿਸ ਵੱਲੋਂ ਇੱਕ ਕਿਸ਼ੋਰ ਅਵਸਥਾ ਦੇ ਇੰਡੋਜੀਨਸ ਲੜਕੇ ਦਾ ਪਰਿਵਾਰ ਜਨਤਕ ਹੋਇਆ ਅਤੇ ਉਨਾ੍ਹਂ ਨੇ ਪੁਲਿਸ ਉਪਰ ਗੰਭੀਰ ਦੋਸ਼ ਲਗਾਏ। ਉਕਤ ਲੜਕੇ ਨੂੰ ਮੂੰਹ ਉਪਰ ਲੱਗੀਆਂ ਸਧਾਰਨ ਚੋਟਾਂ ਕਰਕੇ ਹਸਪਤਾਲ ਦਾਖਿਲ ਵੀ ਕਰਵਾਇਆ ਗਿਆ ਸੀ। ਉਕਤ ਲੜਕੇ ਦੀ ਭੈਣ ਨੇ ਪੁਲਿਸ ਉਪਰ ਦੋਸ਼ ਲਗਾਉਂਦਿਆਂ ਕਿਹਾ ਕਿ ਇੰਨੀ ਕੁ ਗੱਲ ਵਾਸਤੇ ਇੰਨੀ ਜ਼ਿਆਦਾ ਫੋਰਸ ਬੁਲਾਉਣੀ ਹੀ ਪਹਿਲਾਂ ਤਾਂ ਸਹੀ ਨਹੀਂ ਹੈ ਅਤੇ ਜਿਸ ਪੁਲਿਸ ਅਫਸਰ ਨੇ ਅਜਿਹਾ ਐਕਸ਼ਨ ਕਰਨ ਦੀ ਇਜਾਜ਼ਤ ਦਿੱਤੀ ਉਸ ਉਪਰ ਸਰਕਾਰ ਵੱਲੋਂ ਐਕਸ਼ਨ ਹੋਣਾ ਚਾਹੀਦਾ ਹੈ। ਜਿਵੇਂ ਪੁਲਿਸ ਨੇ ਸਾਡੇ ਲੋਕਾਂ ਉਪਰ ਤਸ਼ੱਦਦ ਕੀਤਾ ਉਹ ਗੈਰ ਕਾਨੂੰਨੀ, ਗੈਰ ਸਮਾਜਿਕ ਅਤੇ ਅੰਨਿਆ ਪੂਰਵਕ ਹੈ। ਜਿਵੇਂ ਉਨਾ੍ਹਂ ਨੇ ਇੱਕ ਛੋਟੀ ਉਮਰ ਦੇ ਲੜਕੇ ਉਪਰ ਤਸ਼ੱਦਦ ਕੀਤਾ -ਕੁੱਝ ਵੀ ਹੋ ਸਕਦਾ ਸੀ। ਉਨਾ੍ਹਂ ਕਿਹਾ ਕਿ ਸਾਨੂੰ ਨਿਆਂ ਚਾਹੀਦਾ ਹੈ।

Install Punjabi Akhbar App

Install
×