ਰੇਡੀਓ ਹਾਂਜੀ ਨੇ ਕਰਵਾਇਆ ਫੈਮਿਲੀ ਈਵੈਂਟ

img-20161224-wa0000

ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਆਪਣੀ ਵਿੱਲਖਣ ਪਹਿਚਾਣ ਵਾਲੇ ਰੇਡੀਓ ਹਾਂਜੀ ਨੇ ਆਪਣੀ ਕੌਮ ਨਾਲ ਭਾਵਨਾਤਮਕ ਅਤੇ ਸੱਭਿਆਚਾਰਕ ਸਾਂਝ ਪੈਦਾ ਕਰਦਿਆਂ 18 ਦਸੰਬਰ 2016 ਦੀ ਸ਼ਾਮ ਫੈਮਿਲੀ ਈਵੈਂਟ ਕਰਵਾਇਆ। ਪ੍ਰਸਿੱਧ ਫਿਲਮੀ ਅਤੇ ਸਟੇਜ ਕਲਾਕਾਰਾ ਸ਼੍ਰੀਮਤੀ ਗੁਰਪ੍ਰੀਤ ਕੌਰ ਭੰਗੂ ਅਤੇ CGI ਮਨਿਕਾ ਜੈਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰੇਡੀਓ ਹਾਂਜੀ ਦੀ ਮੈਗਜ਼ੀਨ ਆਲਮ ਦੇ ਦੂਜੇ ਐਡੀਸ਼ਨ ਦੀ ਘੁੰਡ ਚੁਕਾਈ ਦੀ ਰਸਮ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਕੀਤੀ ਗਈ। ਇਸ ਤੋਂ ਬਾਅਦ ਰੇਡੀਓ ਹਾਂਜੀ ਦੇ ਅਨਾਊਂਸਰਾਂ ਨੇ ਕੁਇੱਜ਼ ਅਤੇ ਨਿਲਾਮ-ਏ-ਘਰ ਰਾਹੀਂ ਆਏ ਹੋਏ ਮਹਿਮਾਨਾਂ ਨਾਲ ਸਾਂਝ ਪਾਈ। ਇਸ ਪ੍ਰੋਗਰਾਮ ਦੀ ਵਿੱਲਖਣਤਾ ਇਹ ਸੀ ਕਿ ਸਾਰੇ ਮਹਿਮਾਨ ਸਮੇਂ ਸਿਰ ਪੁੱਜੇ ਅਤੇ ਸਾਰਾ ਸਮਾਂ ਹਾਜ਼ਰ ਰਹੇ। ਇਸ ਤੋਂ ਇਲਾਵਾ ਸਹਿਜ ਕੌਰ, ਹਰਕੀਰਤ ਸਿੰਘ, ਗੁਰਸਹਿਜ ਸਿੰਘ ਅਤੇ ਸਿਦਕ ਭੰਗੂ ਵਰਗੇ ਛੋਟੇ ਬੱਚਿਆਂ ਨੇ ਪਹਿਲੀ ਵਾਰ ਆਪਣੀ ਅਦਾਕਾਰੀ ਦੀ ਪੇਸ਼ਕਾਰੀ ਸਟੇਜ ‘ਤੇ ਦਿੱਤੀ। ਬੱਚਿਆਂ ਨੇ ਆਪਣੀ ਕਿਰਦੀਆਂ ਖਾਹਸ਼ਾਂ, ਰੋਸੇ, ਸ਼ਿਕਵਿਆਂ ਨੂੰ ਸਰਦਾਰ ਰਣਜੋਧ ਸਿੰਘ ਵੱਲੋਂ ਲਿਖਿਤ ਡਰਾਮੇ “ਅਦਾਲਤ” ਰਾਹੀਂ ਆਪਣੇ ਮਾਪਿਆਂ ਤੱਕ ਪਹੁੰਚਾਇਆ। ਇਸ ਨਾਟਕ ਵਿੱਚ  ਗੁਰਜੋਤ ਸੋਢੀ, ਨਰਿੰਦਰ ਸਿੰਘ ਸੈਂਬੀ, ਅਮਨ ਭੰਗੂ, ਕਰਮ ਜੌਹਲ ਅਤੇ ਨੋਨੀਆ ਦਿਆਲ ਨੇ ਵੀ ਬੱਚਿਆਂ ਦਾ ਸਾਥ ਦਿੱਤਾ। ਦੂਸਰਾ ਨਾਟਕ “ਪੈਲਾਂ ਪਾਉਂਦਾ ਸੱਪ” ਗੰਭੀਰ ਮੁੱਦੇ ਔਰਤ ਦੀ ਤ੍ਰਾਸਦੀ ‘ਤੇ ਖੇਡਿਆ ਗਿਆ। ਇਸ ਨਾਟਕ ਨੂੰ ਗੁਰਪ੍ਰੀਤ ਭੰਗੂ, ਵਿਸ਼ਾਲ ਵਿਜੇ ਸਿੰਘ, ਸਵਰਨਪ੍ਰੀਤ ਕੌਰ ਪਿੰਕੀ, ਹਰਮੀਤ ਤੂਰ, ਵਿਸ਼ਾਲ ਓਬਰਾਏ ਨੇ ਖੇਡਿਆ। ਇਹਨਾਂ ਨਾਟਕਾਂ ਦਾ ਨਿਰਦੇਸ਼ਨ ਗੁਰਜੋਤ ਸਿੰਘ ਸੋਢੀ ਨੇ ਕੀਤਾ। ਬੱਚਿਆਂ ਦੇ ਗਿੱਧੇ ਅਤੇ ਭੰਗੜੇ ਨੇ ਆਏ ਹੋਏ ਮਹਿਮਾਨਾਂ ਦਾ ਖੂਬ ਮਨੋਰੰਜਨ ਕੀਤਾ। ਇਹ ਗਿੱਧਾ ਪ੍ਰੋਫੈਸਰ ਡਾ: ਹਰਪ੍ਰੀਤ ਸ਼ੇਰਗਿੱਲ ਨੇ ਤਿਆਰ ਕਰਵਾਇਆ।  ਇਸ ਮੌਕੇ ਬਾਗੀ ਭੰਗੂ ਅਤੇ ਨਵੀ ਬਾਵਾ ਦੇ ਗਾਣੇ “ਬਾਪੂ ਪੰਜਾਬ ਸਿੰਘ” ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਸ ਪ੍ਰੋਗਰਾਮ ਨੂੰ  ਸਫਲ ਬਣਾਉਣ ਵਿੱਚ ਡਾ: ਹਰਮਨਪ੍ਰੀਤ ਔਲਖ, ਸ਼ਾਇਰੀ ਸੰਧੂ, ਦਮਨਪ੍ਰੀਤ ਕੌਰ ਸਿਮਰਪਾਲ ਸਿੰਘ, ਨਿਤਿਨ ਪ੍ਰਾਸ਼ਰ, ਜਗਰੂਪ ਬੁੱਟਰ, ਬੌਬੀ, ਪਰਮ ਬਾਦੇਸ਼ਾ, ਕਰਨ ਸੋਢੀ, ਰਾਜਬੀਰ ਰੰਧਾਵਾ, ਜਸਮੀਤ ਪੰਨੂੰ, ਗੌਰਵ ਸਚਦੇਵਾ, ਦੀਪੀਕਾ ਗੁਪਤਾ ਅਤੇ ਰੂਪਲ ਵੋਹਰਾ ਨੇ ਅਹਿਮ ਭੂਮਿਕਾ ਨਿਭਾਈ।

ਅੰਤ ਵਿੱਚ ਰੇਡੀਓ ਹਾਂਜੀ ਦੇ ਨਿਰਦੇਸ਼ਕ ਸਰਦਾਰ ਰਣਜੋਧ ਸਿੰਘ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਰੇਡੀਓ ਹਾਂਜੀ ਦੀ ਦੂਜੀ ਸਾਲਗਿਰਾ ਅਪ੍ਰੈਲ 2 ਦੇ ਮੌਕੇ ‘ਤੇ ਪੰਜਾਬੀ ਸੁਪਰਸਟਾਰ ਅਮਰਿੰਦਰ ਗਿੱਲ ਨਾਲ ਮਨਾਉਣ ਦਾ ਸੱਦਾ ਵੀ ਦਿੱਤਾ।

Install Punjabi Akhbar App

Install
×