ਨਿਊ ਸਾਊਥ ਵੇਲਜ਼ ਵਿੱਚ ਅੱਜ ਮਨਾਇਆ ਜਾ ਰਿਹਾ ‘ਨੈਸ਼ਨਲ ਪੋਲਿਸ ਰਿਮੈਂਬਰੈਂਸ’ ਦਿਹਾੜਾ -ਸੀਨੀਅਰ ਕੰਸਟੇਬਲ ਕੈਲੀ ਐਨ ਫੋਸਟਰ ਨੂੰ ਕੀਤਾ ਜਾ ਰਿਹਾ ਯਾਦ

ਸਮੁੱਚੇ ਦੇਸ਼ ਵਿੱਚ ਹੀ ਅੱਜ ਦਾ ਦਿਹਾੜਾ ਅਜਿਹੇ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਮਨਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨ੍ਹਾਂ ਹੀ ਆਪਣੀਆਂ ਜਨਤਕ ਡਿਊਟੀਆਂ ਨਿਭਾਈਆਂ ਅਤੇ ਆਪਣਾ ਫਰਜ਼ ਨਿਭਾਉਂਦਿਆਂ, ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।
ਨਿਊ ਸਾਊਥ ਵੇਲਜ਼ ਵਿੱਚ ਵੀ ਅੱਜ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਇਸ ਦੌਰਾਨ ਸੀਨੀਅਰ ਕੰਸਟੇਬਲ ਕੈਲੀ ਐਨ ਫੋਸਟਰ ਦਾ ਨਾਮ ਵੀ ‘ਵਾਲ ਆਫ ਰਿਮੈਂਬਰੈਂਸ’ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸ਼੍ਰੀਮਤੀ ਫੋਸਟਰ, ਇਸੇ ਸਾਲ ਜਨਵਰੀ ਦੇ ਮਹੀਨੇ ਵਿੱਚ ਆਪਣੀ ਡਿਊਟੀ ਨਿਭਾਉਂਦਿਆਂ ਸ਼ਹੀਦ ਹੋ ਗਈ ਸੀ ਅਤੇ ਅਜਿਹੇ ਸ਼ਹੀਦਾਂ ਦੀ ਸੂਚੀ ਵਿੱਚ ਉਨ੍ਹਾਂ ਦਾ ਨਾਮ 275ਵੇਂ ਸਥਾਨ ਉਪਰ ਦਰਜ ਕੀਤਾ ਗਿਆ ਹੈ।
ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਪੁਲਿਸ ਅਧਿਕਾਰੀ ਸ਼੍ਰੀਮਤੀ ਫੋਸਟਰ ਨੂੰ, ਨਮ ਅੱਖਾਂ ਅਤੇ ਭਾਰੀ ਗਲੇ ਨਾਲ ਭਾਵਪੂਰਨ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਹਰ ਰੋਜ਼ ਰਾਜ ਦੇ 17500 ਪੁਲਿਸ ਅਧਿਕਾਰੀ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਜਨਤਾ ਦੀ ਰੱਖਿਆ ਲਈ ਤਾਇਨਾਤ ਰਹਿੰਦੇ ਹਨ ਅਤੇ ਪੂਰੀ ਮੁਸਤੈਦੀ ਨਾਲ ਆਪਣਾ ਫਰਜ਼ ਨਿਭਾਉਂਦੇ ਹਨ।
ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਡੇਵਿਡ ਐਲਿਅਟ ਅਤੇ ਰਾਜ ਦੇ ਪੁਲਿਸ ਕਮਿਸ਼ਨਰ ਮਾਈਕਲ ਫਲਰ (ਏ.ਪੀ.ਐਮ.), ਰਾਜ ਦੇ ਗਵਰਨਰ ਮਾਰਗਰੈਟ ਬੀਜ਼ਲੇ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ।

Install Punjabi Akhbar App

Install
×