ਕਰੇਗੀਬਰਨ ਫਾਲਕਨਸ ਹਾਕੀ ਕੱਪ’ 16 ਅਤੇ 17 ਨਵੰਬਰ 2019 ਨੂੰ

falkons-hockey-club-cup 2019

ਪਿਛਲੇ ਵਰਿਅਾਂ ਦੀ ਤਰਾਂ ਇਸ ਵਾਰ ਵੀ ਮੈਲਬੌਰਨ ਦੇ ਉਤਰੀ ਇਲਾਕੇ ਵਿੱਚ ਸਥਾਪਤ ‘ਕਰੇਗੀਬਰਨ ਫਾਲਕਨਸ ਹਾਕੀ ਕੱਪ’ 16 ਅਤੇ 17 ਨਵੰਬਰ 2019 ਨੂੰ ਤੀਸਰਾ ‘ਬੰਦੀ ਛੋੜ ਤੇ ਦੀਵਾਲੀ ਹਾਕੀ ਕੱਪ’ ਕਰਵਾੳੁਣ ਜਾ ਰਿਹਾ ਹੈ। ਪਿਛਲੇ ਸਾਲਾਂ ਦੀ ਤਰਾਂ ਇਸ ਵਾਰ ਵੀ ਔਰਤਾਂ, ਮਰਦਾਂ ਤੇ ਬੱਚਿਆਂ ਦੀਆਂ ਹਾਕੀ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ ਅਤੇ 17 ਨਵੰਬਰ ਨੂੰ ਵਿਕਟੋਰੀਆ ਪੁਲਿਸ ਦੀ ਹਾਕੀ ਟੀਮ ਵੀ ਇੱਕ ਸ਼ੋਅ ਮੈਚ ਖੇਡ ਰਹੀ ਹੈ। ਇਸ ਮੌਕੇ ਵਿਕਟੋਰੀਆ ਪੁਲਿਸ ਦੇ ਨੁਮਾਇੰਦੇ ਪੁਲਿਸ ਵਿੱਚ ਭਰਤੀ ਹੋਣ ਬਾਰੇ ਅਤੇ ਹੋਰ ਵੀ ਮੁੱਦੇ ਜਿਵੇਂ ਘਰੇਲੂ ਹਿੰਸਾ ਆਦਿ ਬਾਰੇ ਜਾਣਕਾਰੀ ਦੇਣਗੇ। 17 ਤਰੀਕ ਨੂੰ  ਖੇਡਾਂ ਤੋਂ ੲਿਲਾਵਾ ਖਾਣ ਪੀਣ ਅਤੇ ਕਾਰੋਬਾਰਾਂ ਦੇ ਸਟਾਲ ਵੀ ਲਗਾੲੇ ਜਾਣਗੇ । ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਇੱਕ ਨਸ਼ਾ ਰਹਿਤ ਪਰਿਵਾਰਿਕ ਖੇਡ ਮੇਲਾ ਹੋਵੇਗਾ। ਪ੍ਰਬੰਧਕਾਂ ਵੱਲੋਂ ਆਪ ਸਭ ਨੂੰ ਆਪਣੇ ਪਰਿਵਾਰਾਂ ਅਤੇ ਦੋਸਤਾਂ ਮਿੱਤਰਾਂ ਸਮੇਤ ਪਹੁੰਚ ਕੇ ਸਾਰੀਆਂ ਟੀਮਾਂ ਦੀ ਹੌਸਲਾ ਅਫ਼ਜ਼ਾਈ ਕਰਨ  ਤੇ ਇਸ ਖੇਡ ਮੇਲੇ ਦੀ ਰੌਣਕ ਵਧਾੳੁਣ ਦੀ ਬੇਨਤੀ ਕੀਤੀ ਜਾਦੀ ਹੈ।