‘ਸਕਿਉਰਿਟੀ ਗਾਰਡ ਲਾਇਸੰਸ’ ਬਣਾ ਕੇ ਦੇਣ ਦੇ ਨਾਂਅ ‘ਤੇ ਇਕ ਮੁੰਡਾ ਕਰ ਰਿਹਾ ਧੋਖਾ

ਮੈਨੁਰੇਵਾ ਖੇਤਰ ਦੇ ਵਿਚ ਇਕ ਨੌਜਵਾਨ ਵੱਲੋਂ ਆਪਣੇ ਸਾਥੀਆਂ ਨੂੰ ਧੋਖੇ ਦੇ ਵਿਚ ਰੱਖਦਿਆਂ ਪੈਸੇ ਇਕੱਠੇ ਕੀਤੇ ਜਾ ਰਹੇ ਹਨ। ਨਵਾਂਸ਼ਹਿਰ ਲਾਗੇ ਦਾ ਇਹ ਨੌਜਵਾਨ ਦੂਜੇ ਮੁੰਡਿਆਂ ਨੂੰ ਸਕਿਉਰਿਟੀ ਗਾਰਡ ਦਾ ਲਾਇਸੰਸ ਬਣਾ ਕੇ ਦੇਣ ਦੇ ਬਹਾਨੇ ਨਾਲ 400 ਤੋਂ 500 ਡਾਲਰ ਤੱਕ ਲੈ ਰਿਹਾ ਹੈ। ਪੀੜ੍ਹਤ ਮੁੰਡਿਆਂ ਨੇ ਦੱਸਿਆ ਕਿ ਫੇਸ ਬੁੱਕ ਦੇ ਇਕ ਪੇਜ ‘ਨਵਾਂਸ਼ਹਿਰ ਹਰਟ ਆਫ ਦੁਆਬਾ’ ਉਤੇ ਪੀੜ੍ਹਤ ਮੁੰਡਿਆਂ ਨੇ ਉਸਦੀਆਂ ਤਸਵੀਰਾਂ ਅਤੇ ਹੋਰ ਜਾਣਕਾਰੀ ਵੀ ਪਾ ਦਿੱਤੀ ਹੈ। ਉਨ੍ਹਾਂ ਪੰਜਾਬੀ ਕਮਿਊਨਿਟੀ ਨੂੰ ਬੇਨਤੀ ਕੀਤੀ ਹੈ ਕਿ ਇਹ ਮੁੰਡਾ ਮੈਨੁਰੇਵਾ ਵਿਖੇ ਰਹਿੰਦਾ ਸੀ, ਪਰ ਹੁਣ ਉਥੋਂ ਬਦਲ ਗਿਆ ਹੈ ਅਤੇ ਫੋਨ ਨੰਬਰ ਵੀ ਨਹੀਂ ਚੁੱਕ ਰਿਹਾ ਹੋ ਸਕਦਾ ਹੈ ਕਿ ਉਹ ਪੈਸੇ ਇਕੱਠੇ ਕਰਕੇ ਇੰਡੀਆ ਜਾਂ ਕਿਸੇ ਹੋਰ ਪਾਸੇ ਖਿਸਕ ਗਿਆ ਹੈਵੇ, ਸੋ ਇਸ ਤਰ੍ਹਾਂ ਦੇ ਕਿਸੇ ਵੀ ਬਹਿਕਾਵੇ ਦੇ ਵਿਚ ਆ ਕੇ ਨਵੇਂ ਮੁੰਡੇ ਆਪਣੇ ਪੈਸੇ ਨਾ ਖਰਾਬ ਕਰਨ।