ਜ਼ਿਲ੍ਹਾ ਏਥਨਕ ਸਰਵਿਸਸ ਕੋਆਰਡੀਨੇਟਰ ਕਾਊਂਟੀਜ਼ ਮੈਨੁਕਾਓ ਪੁਲਿਸ ਸ. ਗੁਰਪ੍ਰੀਤ ਸਿੰਘ ਅਰੋੜਾ ਵੱਲੋਂ ਭਾਰਤੀ ਭਾਈਚਾਰੇ ਨੂੰ ਇਸ ਗੱਲ ਦੇ ਲਈ ਚੇਤੰਨ ਕੀਤਾ ਹੈ ਕਿ ਇਨ੍ਹੀਂ ਦਿਨੀਂ ਇਮੀਗ੍ਰੇਸ਼ਨ ਅਤੇ ਹੋਰ ਸਰਕਾਰੀ ਵਿਭਾਗਾਂ ਦਾ ਜਾਅਲੀ ਨਾਂਅ ਵਰਤ ਕੇ ਕੁਝ ਧੋਖਾ-ਧੜਾ ਕਰਨ ਵਾਲੇ ਭਾਰਤੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਫੋਨ ਦੇ ਉਤੇ ਕਈ ਤਰ੍ਹਾਂ ਦਾ ਇਮੀਗ੍ਰੇਸ਼ਨ ਨਾਲ ਸਬੰਧਿਤ ਡਰਾਵੇ ਦੇ ਕੇ ਵੈਸਟਨ ਯੂਨੀਅਨ ਦੇ ਰਾਹੀਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ। ਇਨ੍ਹਾਂ ਦੇ ਬਚਾਅ ਲਈ ਸੁਝਾ ਦਿੱਤਾ ਜਾਂਦਾ ਹੈ ਕਿ ਅਜਿਹੀਆਂ ਕਾਲਾਂ ਆਉਣ ‘ਤੇ ਤੁਰੰਤ ਫੋਨ ਬੰਦ ਕਰ ਦਿੱਤਾ ਜਾਵੇ। ਕਿਸੇ ਨੂੰ ਵੀ ਕੋਈ ਪੈਸਾ ਨਾ ਭੇਜਿਆ ਜਾਵੇ। ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਨਾ ਸਾਂਝੀ ਕੀਤੀ ਜਾਵੇ।