ਆਓ ਵਿਚਾਰ ਕਰੀਏ -74 ਸਾਲਾਂ ਬਾਅਦ ਆਜ਼ਾਦੀ ਅਤੇ ਪਰਜਾ-ਤੰਤਰ ਦਾ ਨਤੀਜਾ “ਫ਼ੇਲ੍ਹ”….?

ਬੇਸ਼ਕ ਆਜ਼ਾਦੀ ਆਈ ਅਤੇ ਇਹ ਵਾਲਾ ਪਰਜਾਤੰਤਰ ਵੀ ਆਇਆ, ਲੋਕਾਂ ਨੂੰ ਪਤਾ ਨਾ ਲਗਿਆ ਹੋਵੇ, ਪਰ ਅਜ ਸਵਾ ਸਤ ਦਹਾਕਿਆਂ ਬਾਅਦ ਜਦ ਨਤੀਜਾ ਆਇਆ ਤਾਂ ਲੋਕਾਂ ਦੀ ਸਮਝ ਵਿੱਚ ਇਹ ਗੱਲ ਆਈ ਹੈ ਕਿ ਇਸ ਮੁਲਕ ਵਿੱਚ ਅਗਸਤ, 1947 ਵਿੱਚ ਆਜ਼ਾਦੀ ਆ ਗਈ ਸੀ ਅਤੇ ਜਨਵਰੀ, 1950 ਅਸੀਂ ਪਰਜਾਤੰਤਰ ਵੀ ਬਣ ਗਏ ਸਾਂ। ਸਾਨੂੰ ਕੋਈ ਪਤਾ ਨਹੀਂ ਹੈ ਕਿ ਆਜ਼ਾਦੀ ਅਸਾਂ ਆਪ ਪ੍ਰਾਪਤ ਕੀਤੀ ਸੀ ਜਾਂ ਅੰਗਰੇਜ਼ ਆਪ ਹੀ ਇਹ ਮੁਲਕ ਛਡ ਗਏ ਸਨ। ਸਾਨੂੰ ਇਹ ਵੀ ਪਤਾ ਨਹੀਂ ਸੀ ਲਗਾ ਕਿ ਅੰਗਰੇਜ਼ ਜਾਂਦੇ ਹੋਏ ਰਾਜ ਕਿਸਨੂੰ ਦੇ ਗਏ ਸਨ। ਸਾਨੂੰ ਇਹ ਵੀ ਪਤਾ ਨਹੀਂ ਸੀ ਲਗਾ ਕਿ ਹੁਣ ਜਿਹੜਾ ਵੀ ਰਾਜ ਆਵੇਗਾ ਉਹ ਕੈਸਾ ਹੋਵੇਗਾ ਅਤੇ ਸਾਨੂੰ ਅਰਥਾਤ ਲੋਕਾਂ ਨੂੰ ਕੀ ਮਿਲ ਜਾਵੇਗਾ। ਸਾਡੇ ਉਦ੍ਵੋ ਤਕ ਦੇ ਇਤਿਹਾਸ ਵਿਚ ਐਸਾ ਵਕਤ ਕਦੀ ਆਇਆਹੀ ਨਹੀਂ ਸੀ ਅਤੇ ਇਹ ਆਜ਼ਾਦੀ ਵਾਲਾ ਵਕਤ ਵੀ ਸਾਨੂੰ ਪਤਾ ਨਹੀਂ ਲਗਾ ਅਤੇ ਅੰਗਰੇਜ਼, ਅਸਾਂ ਸੁਣਿਆ ਕਿ ਰਾਜ ਕੁਝ ਰਾਜਸੀ ਲੋਕਾਂ ਹਵਾਲੇ ਕਰਕੇ ਆਪ ਚਲੇ ਗਏ ਸਨ। ਇਹ ਰਾਜਸੀ ਲੋਕੀਂ ਕੋਣ ਸਨ ਅਤੇ ਇਹ ਹੁਣ ਕੀ ਕਰਨ ਵਾਲੇ ਸਨ, ਇਹ ਗਲਾਂ ਵੀ ਸਾਡੇ ਨਾਲ ਕਿਸੇ ਨੇ ਸਾਂਝੀਆਂ ਨਹੀਂ ਸਨ ਕੀਤੀਆਂ। ਅਤੇ ਜਦ ਪਰਜਾਤੰਤਰ ਬਣਿਆ ਤਾਂ ਇਹ ਸਾਨੂੰ ਜ਼ਰੂਰ ਆਖਿਆ ਗਿਆ ਕਿ ਹੁਣ ਕੋਈ ਰਾਜਾ ਨਹੀਂ ਹੈ, ਕੋਈ ਮਹਰਾਜਾ ਨਹੀਂ ਹੈ ਅਤੇ ਹੁਣ ਲੋਕੀਂ ਆਪ ਆਪਣੇ ਪ੍ਰਤੀਨਿਧ ਚੁਣਿਆ ਕਰਨਗੇ। ਗਲਾਂ ਤਾਂ ਸਾਨੂੰ ਚੰਗੀਆਂ ਗੰਗੀਆਂ ਲਗਦੀਆਂ ਸਨ ਅਤੇ ਅਸੀਂ ਨਵ੍ਵੇ ਕਪੜੇ ਪਾਕੇ ਕਤਾਰਾਂ ਵਿੱਚ ਖਲੋਕੇ ਹਰ ਪੰਜਾਂ ਸਾਲਾਂ ਬਾਅਦ ਵੋਟਾਂ ਵੀ ਪਾਉ੍ਵਦੇ ਰਹੇ ਹਾਂ ਅਤੇ ਹੁਣ ਤਕ ਜਿਹੜੇ ਆਦਮੀ ਅਸਾਂ ਚੁਣਦੇ ਰਹੇ ਹਾਂ ਇਹ ਸਾਡੇ ਪ੍ਰਤੀਨਿਧ ਸਨ ਅਤੇ ਸਦਨਾ ਵਿੱਚ ਜਾ ਕੇ ਕਰਦੇ ਕੀ ਰਹੇ ਹਨ, ਅਸਾਂ ਨਾ ਕਦੀ ਪੁਛਿਆ ਹੈ ਅਤੇ ਨਾ ਹੀ ਕਦੀ ਕਿਸੇ ਵਿਧਾਇਕ ਨੇ ਆਪ ਹੀ ਆ ਕੇ ਦਸਿਆ ਹੈ ਕਿ ਉਹ ਸਦਨ ਵਿੱਚ ਜਾ ਕੇ ਸਾਡੇ ਲਈ ਕਰਦਾ ਕੀ ਰਿਹਾ ਹੈ। ਅਸੀਂ ਤਾਂ ਬਸ ਇਕ ਪ੍ਰਧਾਨ ਮੰਤਰੀ ਦਾ ਨਾਮ ਹੀ ਸੁਣਦੇ ਰਹੇ ਹਾਂ ਅਤੇ ਜਦ ਕਦੀ ਕੁਝ ਵੀ ਕੀਤਾ ਗਿਆ ਹੈ ਉਸ ਪ੍ਰਧਾਨ ਮੰਤਰੀ ਦੇ ਨਾਮ ਤਲੇ ਹੀ ਕੀਤਾ ਜਾਦਾ ਰਿਹਾ ਹੈ ਅਤੇ ਅਜ ਤਕ ਦੀਆਂ ਸਾਡੀਆਂ ਇਤਿਹਾਸ ਦੀਆਂ ਕਿਤਾਬਾਂ ਵਿਚ ਵੀ ਇਕ ਪ੍ਰਧਾਨ ਮੰਤਰੀ ਦਾਨਾਮ ਹੀ ਆਉ੍ਵਦਾ ਰਿਹਾ ਹੈ। ਸਾਡੀ ਕਦੀ ਸਮਝ ਵਿੱਚ ਇਹ ਨਹੀਂ ਆਇਆ ਕਿ ਇਹ ਜਿਹੜੇ ਅਸੀਂ ਵਿਧਾਹਿਕ ਸਦਨਾ ਵਿਚ ਭੇਜਦੇ ਰਹੇ ਹਾਂ ਇਹ ਕੀ ਕਰਦੇ ਰਹੇਹਨ।
ਇਸ ਰੋਲੇ ਰਪੇ ਵਿਚ ਹੀ ਸਵਾ ਸਤ ਦਹਾਕਿਆਂ ਦਾ ਸਮਾਂ ਲਦ ਗਿਆ ਹੈ। ਸਾਡੀਆਂ ਸਦਨਾ ਵਿਚ ਕੀ ਹੁੰਦਾ ਰਿਹਾ ਹੈ ਇਸ ਬਾਰੇ ਮਾੜੀਆਂ ਮੋਟੀਆਂ ਖਬਰਾਂ ਅਸੀਂ ਵੀ ਅਖਬਾਰਾਂ ਵਿਚ ਪੜ੍ਹਦੇ ਰਹੇਹਾਂ ਅਤੇ ਲਗਦਾ ਵੀ ਇਹ ਸੀ ਪਿਆ ਕਿ ਕੁਝ ਹੋ ਰਿਹਾ ਹੈ ਅਤੇ ਇਹ ਵੀ ਸਾਡਾ ਵਿਚਾਰ ਬਣੀ ਜਾ ਰਿਹਾ ਸੀ ਕਿ ਹੁਣ ਕੁਝ ਤਾਂ ਹੋਕੇ ਹੀ ਰਵੇਗਾ। ਸਾਨੂੰ ਇਹਵੀ ਲਗਣ ਲਗ ਪਿਆ ਸੀ ਕਿ ਸਦੀਆ ਦੀ ਗੁਲਾਮੀ ਵਿੱਚ ਇਹ ਜਿਹੜੀਆਂ ਗੁਰਬਤ ਅਤੇ ਗੁਰਬਤ ਨਾਲ ਜੁੜੀਆਂ ਸਮਸਿਆਵਾਂ ਹਨ ਇਹ ਦੂਰ ਕਰਦਿਤੀਆਂ ਜਾਣਗੀਆਂ। ਜਿਹੜਾਵੀ ਆਦਮੀ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਬਣਨ ਦੀ ਇਛਾ ਰਖਦੇਹਨ ਉਹ ਸਾਡੇ ਜਾਣੇ ਪਛਾਣੇ ਬਣ ਗਏ ਹਨ ਅਤੇ ਇਹ ਇਤਨੀਆਂ ਲਛੇਦਾਰ ਸਪੀਚਾਂ ਦਿੰਦੇ ਰਹੇ ਹਨ ਕਿ ਅਸੀਂ ਇਹ ਅੰਦਾਜ਼ਾ ਲਗਾਉ੍ਵਦੇ ਰਹੇ ਹਾਂ ਕਿ ਪਹਿਲੇ ਪ੍ਰਧਾਨ ਮੰਤਰੀ ਵਿਚ ਕੁਝ ਨੁਕਸ ਸਨ ਇਸ ਲਈ ਉਹ ਕੁਝ ਨਹੀਂ ਕਰ ਸਕਿਆ ਅਤੇ ਅਗਰ ਇਹ ਵਾਲਾ ਨਵਾਂ ਆਦਮੀ ਪ੍ਰਧਾਨ ਮੰਤਰੀ ਬਣ ਗਿਆ ਤਾਂਬਹੁਤ ਕੁਝ ਕਰ ਜਾਵੇ ਗਾ ਅਤੇ ਇਸ ਤਰ੍ਹਾਂ ਵਾਰੀਆਂ ਨਾਲ ਕਈ ਪ੍ਰਧਾਨ ਮੰਤਰੀ ਬਣਦੇ ਅਸਾਂ ਦੇਖ ਲਏ ਹਨ ਅਤੇ ਉਹ ਇਹ ਵੀ ਆਖਦੇ ਰਹੇ ਹਨ ਕਿ ਮ੍ਵੈ ਇਹ ਕਰ ਦਿਤਾ ਹੈ, ਮ੍ਵੈ ਉਹ ਕਰਨ ਵਾਲਾ ਹਾਂ ਅਤੇ ਇਸ ਤਰ੍ਹਾਂ ਸਾਡੇ ਮੁਲਕ ਦੇ ਸਵਾ ਸਤ ਦਹਾਕਿਆਂ ਦਾ ਸਮਾ ਲਦ ਹੀ ਗਿਆ ਹੈ।
ਸਾਨੂੰ ਇਹ ਸਮਾਂ ਕਟਣ ਵਿਚ ਕੋਈ ਮੁਸ਼ਕਿਲ ਨਹੀਂ ਆਈ ਹੈ ਕਿਉ੍ਵਕਿ ਅਸੀਂ ਸਦੀਆਂ ਤਕ ਦੀ ਗੁਲਾਮੀ ਦੇਖੀ ਸੀ ਅਤੇ ਇਹ ਰਾਜ ਵੀ ਸਾਡੇ ਲਈ ਬੇਸ਼ਕ ਕੋਈ ਵਡੀਆਂ ਸਹੂਲਤਾ ਲੈਕੇ ਨਹੀਂ ਸੀ ਆਇਆ, ਪਰ ਇਹ ਤਾਂ ਆਖਿਆ ਹੀ ਜਾ ਰਿਹਾ ਸੀ ਕਿ ਅਸੀਂ ਅਜਾਜ਼ਾਦ ਵੀ ਹਾਂ ਅਤੇ ਪਰਜਾਤੰਤਰ ਵੀ ਹਾਂ, ਅਰਥਾਤ ਅਸੀਂ ਹੁਣ ਗੁਲਾਮ ਨਹੀਂ ਹਾਂ।
ਅਸੀਂ ਸਦੀਆਂ ਤਕ ਗੁਲਾਮ ਰਹੇ ਸਾਂ ਅਤੇ ਅਸੀਂ ਭੁਲ ਹੀ ਗਏ ਸਾਂ ਕਿ ਵਾਜਬ ਜਿਹਾ ਜੀਵਨ ਹੁੰਦਾ ਕੀ ਹੈ ਅਤੇ ਅਸਾਂ ਕਦੀ ਇਹ ਵੀ ਉਮੀਦ ਨਹੀਂ ਸੀ ਬਣਾਈ ਕਿ ਹਿਹ ਆਜ਼ਾਦੀ ਅਤੇ ਇਹ ਪਰਜਾਤੰਤਰ ਸਾਡਾ ਜੀਵਨ ਸੰਵਾਰ ਦੇਣਗੇ। ਹਾਂ ਕਦੀ ਕਦੀ ਇਹ ਰਾਜਸੀ ਲੋਕੀਂ ਸਟੇਜਾਂ ਲਗਾਕੇ ਲਛੇਦਾਰ ਭਾਸ਼ਣ ਦਿੰਦੇ ਰਹੇ ਹਨ ਅਤੇ ਕੀ ਕੀ ਆਖਦੇ ਰਹੇਹਨ, ਹੁਣ ਸਾਨੂੰ ਯਾਦ ਵੀ ਨਹੀਂ ਹੈ। ਕੁਲ ਮਿਲਾਕੇ ਸਾਡਾ ਜੀਵਨ ਉਸੇ ਤਰ੍ਹਾਂ ਦਾ ਰਿਹਾ ਹੈ ਜੈਸਾ ਅੰਗਰੇਜ਼ ਬਣਾਕੇ ਛਡ ਗਏ ਸਨ ਅਤੇ ਅਸੀਂ ਰਬ ਦਾ ਹਾਲਾਂ ਵੀ ਸ਼ੁਕਰਾਨਾ ਹੀ ਕਰੀ ਜਾਦੇ ਸਾਂ ਕਿ ਚਲੋ ਦੋ ਵਕਤਾਂ ਦੀ ਰੋਟੀ ਤਾਂ ਮਿਲੀ ਜਾਂਦੀ ਹੈ।
ਸਾਨੂੰ ਇਹ ਅਖਬਾਰਾਂ ਕਦੀ ਕਦੀ ਇਹ ਖਬਰਾਂ ਤਾਂ ਦਿੰਦੀਆਂ ਰਹੀਆਂ ਹਨ ਕਿ ਇਤਨੇ ਲੋਕੀਂ ਗਰੀਬੀ ਰੇਖਾ ਤ੍ਵੋ ਤਲੇ ਚਲੇ ਗਏਹਨ ਅਤੇ ਇਤਨੇ ਗਰੀਬੀ ਰੇਚਖਾ ਤ੍ਵੋ ਉਤੇ ਆ ਗਏ ਹਨ। ਇਹ ਰੇਖਾਵਾਂ ਦੀ ਸਾਨੂੰ ਕਦੀ ਸਮਝ ਹੀ ਨਾ ਲਗੀ ਸੀ ਅਤੇ ਅਸੀਂ ਇਸ ਵਿਚ ਹੀ ਖੁਸ਼ ਹੋਈ ਜਾਂਦੇ ਸਾਂ ਕਿ ਚਲੋ ਇਸ ਵਾਰੀ ਅਨਾਜ ਮੁਫਤ ਮਿਲ ਗਿਆ, ਇਸ ਵਾਰੀਂ ਕੁਝ ਕਪੜਾ ਮਿਲ ਗਿਆ, ਇਸ ਵਾਰੁ ਸਾਡੇ ਬਚਿਆਂਦੀਆਂ ਫੀਸਾਂਮਾਫ ਹੋਗਈਆਂ, ਇਸ ਵਾਰੀਂ ਸਾਡੇ ਬਚਿਆਂਨੂੰ ਵਜ਼ੀਫਾ ਮਿਲ ਗਿਆ, ਅਜ ਡਾਕਟਰਾਂਨੇ ਕ੍ਵੇਪ ਲਗਾਕੇ ਸਾਡਾ ਇਲਾਜ ਕੀਤਾ ਹੈ ਅਤੇ ਕਦੀ ਕਦੀ ਗਰੀਬਾਂ ਦੇ ਕਰਜ਼ੇ ਵੀਮਾਫ ਕੀਤੇ ਜਾਂਦੇ ਰਹੇ ਹਨ। ਇਹ ਵੀ ਕਮਾਲਦੀਆਂ ਨਿਆਤਮਾ ਸਨ ਅਤੇ ਅਸੀਂ ਇਹ ਸਾਰਾ ਕੀਂਝ ਪਾਕੇ ਹੀ ਖੁਸ਼ ਹੁੰ਼ਦੇ ਰਹੇ ਹਾਂ ਅਤੇਇਹ ਨਿਕੀਆਂ ਨਿਕੀਆਂ ਨਿਆਮਤਾਂ ਹੀ ਸਾਡੀੇ ਲਈ ਕਾਫੀ ਸਨ।
ਕੁਝ ਵੀ ਹੋਇਆ ਰਾਜਸੀ ਲੋਕਾਂ ਨੇ ਇਹ ਮਿਲਿਆ ਰਾਜ ਕੋਈ ਸਵਾ ਸਤ ਦਹਾਕੇ ਸੰਭਾਲੀ ਰਖਿਆ ਹੈ। ਜੈਸਾ ਵੀ ਪਰਜਾਤੰਤਰ ਬਣ ਆਇਆ ਸੀ ਬਣਿਆ ਰਿਹਾ ਹੈ। ਬਾਕੀ ਇਹ ਆਖੋ ਕਿ ਜਿਸ ਮਤਲਬ ਲਈ ਇਹ ਆਜ਼ਾਦੀ ਆਈ ਸੀ ਅਤੇ ਇਹ ਪਰਜਾਤੰਤਰ ਆਇਆ ਸੀ, ਉਹ ਪੂਰਾ ਹੋਇਆ ਹੈ ਅਰਥਾਤ ਇਹ ਰਾਜਸੀ ਲੋਕੀਂ ਇਮਤਿਹਾਨ ਵਿੱਚ ਪਾਸ ਹੋ ਗਏ ਹਨ ਜਾਂ ਫੇਲ੍ਹ ਹਨ ਇਹ ਨਤੀਜਾ ਤਾਂ ਆ ਗਿਆ ਹੈ, ਪਰ ਬਹੁਤ ਦੇਰ ਤਕ ਲੁਕਾਈ ਰਖਿਆ ਗਿਆ ਹੈ। ਸਾਡੇ ਮੁਲਕ ਦੀ ਤਿੰਨਚੌਥਾਈ ਜੰਤਾ ਫੇਲ੍ਹ ਹੋਕੇ ਗਰੀਬ ਹੋ ਗਈ ਹੈ ਅਤੇ ਇਹ ਨਤੀਜਾ ਬਾਹਰ ਆ ਜਾਣ ਬਾਅਦ ਅਸੀਂ ਇਹ ਵੀ ਨਹੀਂ ਆਖ ਸਕਦੇ ਕਿ ਇਹ ਰਾਜਸੀ ਲੋਲਾਂ ਦੀਆਂ ਬਣਦੀਆਂ ਸਰਕਾਰਾਂ ਗਰੇਸ ਨੰ਼ਬਰ ਦੇਕੇ ਵੀ ਪਾਸ ਕੀਤੀਆਂ ਜਾ ਸਕਦੀਆਂ ਹਨ। ਅਤੇ ਅਫਸੋਸ ਇਸ ਗਲ ਉਤੇ ਵੀ ਹੋ ਰਿਹਾ ਹੈ ਕਿ ਇਤਨਾ ਮਾੜਾ ਨਤੀਜਾ ਨਿਕਲਣ ਦੇ ਬਾਵਜੂਦ ਹਾਲਾਂ ਤਕ ਕਿਸੇ ਵੀ ਰਾਜਸੀ ਪਾਰਟੀ, ਕਿਸੇ ਵੀ ਵਿਅਕਤੀਵਿਸ਼ੇਸ਼, ਕਿਸੇ ਵੀ ਰਾਜਸੀ ਧੜੇ ਨੇ ਜੰਤਕ ਤੋਰ ਤੇ ਅਫਸੋਸ ਪ੍ਰਗਟ ਨਹੀਂ ਕੀਤਾ। ਲਗਦਾ ਹੈ ਅੰਗਰੇਜ਼ ਸਾਮਰਾਜੀਏ ਵੀ ਅਫਸੋਸ ਕਰ ਰਹੇ ਹੋਣਗੇ ਕਿ ਉਹ ਇਤਨਾ ਵਧੀਆਂ ਮੁਲਕ ਬਣਾਕੇ, ਚਲਦਾ ਕਰਕੇ ਦੇ ਗਏ ਸਨ ਅਤੇ ਰਾਜਸੀ ਲੋਕਾਂ ਪਾਸ ਦੇਣ ਲਗਿਆ ਉਮੀਦ ਵੀ ਰਖ ਰਹੇ ਸਨ ਕਿ ਮੁਲਕ ਦਾ ਕੁਝ ਬਣ ਜਾਵੇਗਾ, ਪਰ ਸਵਾ ਸਤ ਦਹਾਕਿਆਂ ਬਾਅਦ ਇਤਨੇ ਘਟ ਨੰਬਰਾਂ ਨਾਲ ਇਹ ਸਰਕਾਰਾਂ ਦਾ ਨਤੀਜਾ ਆਇਆ ਹੈ ਅਸੀਂ ਲੋਕ ਵੀ ਸ਼ਰਮਿੰਦਾ ਹੋ ਉਠੇ ਹਾਂ। ਅਸੀਂ ਹਾਲਾਂ ਵੀ ਅਫਸਰਸ਼ਾਹੀ ਅਰਥਾਤ ਪ੍ਰਸ਼ਾਸਨ ਦੇ ਧੰਲਵਾਦੀ ਹਾਂ ਜਿੰਨ੍ਹਾਂ ਕਾਰਨ ਇਹ ਰਾਜ ਵੈਸਾ ਹੀ ਚਲਦਾ ਰਿਹਾ ਹੈ ਜਿਥੇ ਅੰਗਰੇਜ਼ ਸਾਮਰਾਜੀਏ ਚਲਦਾ ਕਰਕੇ ਛਡ ਗਏ ਸਨ। ਅਗਰ ਇਹੀ ਰਾਜ ਰਾਜਸੀ ਲੋਕਾਂ ਦੀ ਬਜਾਏ ਰਿਟਾਇਰਡ ਅਫਸਰਾਂ ਦੀ ਰਾਜਸੀ ਖੇਤਰ ਵਿੱਚ ਭਰਤੀ ਕਰਕੇ ਰਾਜ ਉਨ੍ਹਾਂ ਪਾਸ ਦੇ ਜਾਂਦੇ ਤਾਂ ਹੋ ਸਕਦਾ ਸੀ ਕੁਝ ਬਿਹਤਰ ਨਤੀਜੇ ਨਿਕਲ ਆਉ੍ਵਦੇ।

(ਦਲੀਪ ਸਿੰਘ ਵਾਸਨ, ਐਡਵੋਕੇਟ)
0175 5191856

Install Punjabi Akhbar App

Install
×