ਫੇਸਬੁੱਕ ਟਾਊਨ ਹਾਲ ਮੀਟਿੰਗ ਦੌਰਾਨ ਮੋਦੀ ਨੂੰ ਸਵਾਲ ਪੁੱਛਣ ਲਈ ਸਿੱਖ ਐਨ.ਜੀ.ਓ ਵਲੋਂ 10 ਹਜ਼ਾਰ ਡਾਲਰ ਦੀ ਪੇਸ਼ਕਸ਼

markmodiਸਿੱਖ ਐਨ.ਜੀ.ਓ. ਨੇ ਫੇਸਬੁੱਕ ਹੈੱਡਕੁਆਟਰ ‘ਚ ਹੋਣ ਵਾਲੀ ਟਾਊਨ ਹਾਲ ਮੀਟਿੰਗ ਦੌਰਾਨ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਰਕਬਰਗ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਪੁੱਛਣ ਲਈ 10 ਹਜ਼ਾਰ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਸਿੱਖ ਐਨ.ਜੀ.ਓ. ਸਿੱਖ ਫਾਰ ਜਸਟਿਸ ਨੇ ਮਾਰਕ ਤੇ ਮੋਦੀ ਨੂੰ ਪੁੱਛੇ ਜਾਣ ਵਾਲੇ ਸਵਾਲ ਤਿਆਰ ਕੀਤੇ ਹਨ। ਇਹ ਸਵਾਲ ਮੋਦੀ ਸ਼ਾਸਨ ਤਹਿਤ ਈਸਾਈਆਂ ਤੇ ਮੁਸਲਮਾਨਾਂ ਦੇ ਜਬਰੀ ਧਰਮ ਤਬਦੀਲੀ ਤੇ ਪੰਜਾਬ ‘ਚ ਰਾਏ-ਸ਼ੁਮਾਰੀ ਲਈ ਸਿੱਖਾਂ ਦੀ ਮੰਗ ਦੇ ਆਧਾਰ ‘ਤੇ ਹਨ। ਜ਼ਿਕਰਯੋਗ ਹੈ ਕਿ 27 ਸਤੰਬਰ ਨੂੰ ਮੈਨਲੋ ਪਾਰਕ ਸਥਿਤ ਫੇਸਬੁੱਕ ਹੈਡਕੁਆਟਰ ‘ਚ ਮਾਰਕ ਜ਼ੁਰਕਬਰਗ ਸਵਾਲ ਜਵਾਬ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਜ਼ਬਾਨੀ ਕਰ ਰਹੇ ਹਨ।

Install Punjabi Akhbar App

Install
×