ਆਸਟ੍ਰੇਲੀਆ ਅੰਦਰ ਫੇਸਬੁੱਕ ਉਪਰ ਖ਼ਬਰਾਂ ਆਦਿ ਪਾਉਣ ਤੇ ਪਾਬੰਧੀ ਦਾ ਖ਼ਦਸ਼ਾ

(ਐਸ.ਬੀ.ਐਸ.) ਦੁਨੀਆਂ ਭਰ ਅੰਦਰ ਮਕਬੂਲ ਹੋ ਚੁਕਿਆ ਫੇਸ ਬੁੱਕ ਹੁਣ ਨਿਊਜ਼ ਏਜੰਸੀਆਂ ਕੋਲੋਂ ਪੈਸੇ ਲੈਣ (paid news content) ਦੀ ਗੱਲ ਵੀ ਕਰਨ ਲੱਗਾ ਹੈ। ਫੇਸਬੁੱਕ ਦੇ ਕਾਰਜਕਾਰੀ ਵਿਲ ਈਸਟਨ ਦਾ ਕਹਿਣਾ ਹੈ ਕਿ ਇਸ ਵਿੱਚ ਕਸੂਰ ਆਸਟ੍ਰੇਲੀਆ ਦੀ ਸਰਕਾਰ ਦਾ ਹੀ ਹੈ ਕਿਉਂਕਿ ਉਨ੍ਹਾਂ ਨੇ ਹੀ ਖ਼ਬਰਾਂ ਵਾਲੇ ਅਦਾਰੇ ਅਤੇ ਸੋਸ਼ਲ ਮੀਡੀਆ ਵਿਚਾਲੇ ਸੰਬੰਧਾਂ ਨੂੰ ਦਰਕਿਨਾਰ ਕਰਦਿਆਂ ਹੋਇਆਂ ”ਕੋਡ ਆਫ ਕੰਡਕਟ” ਖੜ੍ਹਾ ਕਰ ਦਿੱਤਾ ਹੈ। ਇਸੇ ਕੋਡ ਆਫ ਕੰਡਕਟ ਦੀ ਬਦੌਲਤ ਅਸੀਂ (ਫੇਸਬੁੱਕ) ਸਥਾਨਕ ਅਤੇ ਅੰਤਰ-ਰਾਸ਼ਟਰੀ ਖ਼ਬਰਾਂ ਦੇ ਪ੍ਰਸਾਰਣ ਉਪਰ ਫੌਰੀ ਤੌਰ ਤੇ ਰੋਕ ਲਗਾਉਣ ਜਾ ਰਹੇ ਹਾਂ। ਇਸੇ ਤਰਾ੍ਹਂ ਦੀਆਂ ਖ਼ਬਰਾਂ ਗੂਗਲ ਅਤੇ ਯੂ-ਟਿਊਬ ਵੱਲੋਂ ਵੀ ਮਿਲ ਰਹੀਆਂ ਹਨ। ਇਸ ਬਾਰੇ ਵਿੱਚ ਆਸਟ੍ਰੇਲੀਆਈ ਕੰਪੀਟੀਸ਼ਨ ਅਤੇ ਉਪਭੋਗਤਾ ਕਮਿਸ਼ਨ ਨੇ ਫੇਸਬੁੱਕ ਕੋਲੋਂ ਸਵਾਲ ਵੀ ਪੁੱਛੇ ਹਨ ਅਤੇ ਜਵਾਬਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

Install Punjabi Akhbar App

Install
×