ਸੋਸ਼ਲ ਮੀਡੀਆ ਉਪਰ ਕਰੋਨਾ ਵੈਕਸੀਨ ਨੂੰ ਲੈ ਕੇ ਫੈਲਾਏ ਜਾ ਰਹੇ ਭਰਮ, ਹੋਵੇਗਾ ਕਾਨੂੰਨੀ ਐਕਸ਼ਨ -ਟੀ.ਜੀ.ਏ.

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆ ਵਿਚਲੀਆਂ ਦਵਾਈਆਂ ਆਦਿ ਦੇ ਵਿਤਰਣ ਨੂੰ ਕੰਟਰੋਲ ਕਰਨ ਵਾਲੀ ਸੰਸਥਾ ਟੀ.ਜੀ.ਏ. (Therapeutic Goods Administration ) ਨੇ ਇੱਕ ਅਹਿਮ ਜਾਣਕਾਰੀ ਰਾਹੀਂ ਦੱਸਿਆ ਕਿ ਫੇਸਬੁੱਕ ਉਪਰ ਲਗਾਤਾਰ, ਦੇਸ਼ ਅੰਦਰ ਹੋ ਰਹੀ ਕੋਵਿਡ-19 ਵੈਕਸੀਨ ਪ੍ਰਤੀ ਭਰਮ-ਭੁਲੇਖੇ ਫੈਲਾਏ ਜਾ ਰਹੇ ਹਨ ਅਤੇ ਇਸ ਦਾ ਸੰਸਥਾ ਵੱਲੋਂ ਲਗਾਤਾਰ ਸੰਘਿਆਨ ਲਿਆ ਜਾ ਰਿਹਾ ਹੈ ਅਤੇ ਹੁਣ ਇਸ ਮਾਮਲੇ ਨੂੰ ਕਾਮਨਵੈਲਥ ਕ੍ਰਿਮੀਨਲ ਕੋਡ ਐਕਟ ਦੀ ਉਲੰਘਣਾਂ ਵੀ ਮੰਨਿਆ ਜਾਣ ਲੱਗਾ ਹੈ। ਉਨ੍ਹਾਂ ਇਹ ਵੀ ਕਿਹਾ ਇਸਨੂੰ ਠੱਲ੍ਹ ਪਾਉਣ ਵਾਸਤੇ ਹੁਣ ਆਸਟ੍ਰੇਲੀਆਈ ਫੈਡਰਲ ਪੁਲਿਸ ਦੀ ਮਦਦ ਵੀ ਹੁਣ ਲੈਣ ਦਾ ਸਮਾਂ ਆ ਗਿਆ ਹੈ।
ਹਾਲ ਵਿੱਚ ਹੀ ਜਿਹੜਾ ਖਾਸ ਮਾਮਲਾ ਸਾਹਮਣੇ ਆਇਆ ਹੈ ਉਹ ਹੈ ਕਿ ਬੀਤੇ ਮਹੀਨੇ ਮਈ ਦੀ 27 ਤਾਰੀਖ ਨੂੰ, ਲੇਬਰ ਪਾਰਟੀ ਦੇ ਐਮ.ਪੀ. ਜੂਲੀਅਨ ਹਿਸ ਦੀ ਪਹਿਲਾਂ ਤੋਂ ਪਾਈ ਗਈ ਇੱਕ ਪੋਸਟ ਉਪਰ ਕਮੈਟ ਆ ਰਹੇ ਹਨ ਕਿ ਆਸਟ੍ਰੇਲੀਆ ਅੰਦਰ ਕਰੋਨਾ ਵੈਕਸੀਨ ਲਗਾਉਣ ਕਾਰਨ 210 ਲੋਕਾਂ ਦੀ ਮੌਤ ਹੋ ਗਈ ਹੈ, ਜੋ ਕਿ ਸਰਾਸਰ ਗਲਤ ਹੈ ਅਤੇ ਸਿੱਧੇ ਤੌਰ ਤੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ।
ਸੰਸਥਾ ਦਾ ਕਹਿਣਾ ਹੈ ਕਿ ਅਸਲ ਵਿੱਚ ਉਕਤ ਕਾਰਨ ਹਾਲੇ ਤੱਕ ਦੇਸ਼ ਅੰਦਰ ਸਿਰਫ ਇੱਕ ਹੀ ਮੌਤ ਹੋਈ ਹੈ ਜੋ ਕਿ ਟੀ.ਟੀ.ਐਸ. (Thrombosis with thrombocytopenia syndrome or blood clots) ਨਾਲ ਸਬੰਧਤ ਮੰਨੀ ਗਈ ਹੈ।

Install Punjabi Akhbar App

Install
×