ਫੇਸਬੁਕ ਆਪਣੇ ਗਲਤ ਫੈਸਲਿਆਂ ਦੇ ਮਾੜੇ ਨਤੀਜੇ ਭੁਗਤੇਗਾ -ਆਸਟ੍ਰੇਲੀਆਈ ਐਮ.ਪੀ.

(ਲੇਬਰ ਪਾਰਟੀ ਦੇ ਬੁਲਾਰੇ ਅਤੇ ਉਘੇ ਨੇਤਾ ਜਿਮ ਚਾਮਰਜ਼)

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਫੇਸਬੁਕ ਦੇ ਫੈਸਲੇ, ਜਿਸ ਵਿੱਚ ਕਿਹਾ ਗਿਆ ਹੈ ਕਿ ਫੇਸਬੁਕ ਆਸਟ੍ਰੇਲੀਆ ਅੰਦਰ ਸਾਰੀਆਂ ਖ਼ਬਰਾਂ ਵਾਲੀਆਂ ਪੋਸਟਾਂ ਨੂੰ ਬੰਦ ਕਰ ਦੇਵੇਗਾ ਅਤੇ ਆਸਟ੍ਰਲੀਆਈ ਪ੍ਰਕਾਸ਼ਨ ਜਾਂ ਲੋਕ ਨਾ ਤਾਂ ਅਜਿਹੀਆਂ ਕੋਈ ਖ਼ਬਰਾਂ ਫੇਸਬੁਕ ਉਪਰ ਪਾ ਸਕਣਗੇ ਅਤੇ ਨਾ ਹੀ ਇਨ੍ਹਾਂ ਨੂੰ ਦੇਖ ਸਕਣਗੇ, ਬਾਰੇ ਵਿਚਾਰ ਆਉਣੇ ਸ਼ੁਰੂ ਹੋ ਗਏ ਹਨ ਅਤੇ ਦੇਸ਼ ਦੇ ਉਘੇ ਨੇਤਾਵਾਂ ਨੇ ਫੇਸਬੁਕ ਦੇ ਇਸ ਫੈਸਲੇ ਉਪਰ ਤਿੱਖੇ ਪ੍ਰਤੀਕਰਮ ਦੇਣੇ ਸ਼ੁਰੂ ਕਰ ਦਿੱਤੇ ਹਨ। ਲੇਬਰ ਪਾਰਟੀ ਦੇ ਬੁਲਾਰੇ ਅਤੇ ਉਘੇ ਨੇਤਾ ਜਿਮ ਚਾਮਰਜ਼ ਨੇ ਤਾਂ ਕਿਹਾ ਹੈ ਕਿ ਅਜਿਹੇ ਮੌਕੇ ਤੇ ਜਦੋਂ ਕਿ ਦੁਨੀਆ ਕਰੋਨਾ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੀ ਹੈ ਤਾਂ ਅਜਿਹੇ ਦੌਰ ਵਿੱਚ ਫੇਸਬੁਕ ਦੇ ਅਜਿਹੇ ਗਲਤ ਫੈਸਲੇ ਬਹੁਤ ਜ਼ਿਆਦ ਗਲਤ ਨਤੀਜੇ ਲੈ ਕੇ ਆਉਣਗੇ ਅਤੇ ਇਸ ਦਾ ਖ਼ਮਿਆਜ਼ਾ ਫੇਸਬੁਕ ਨੂੰ ਨੇੜਲੇ ਭਵਿੱਖ ਵਿੱਚ ਹੀ ਭੁਗਤਣਾ ਪੈ ਸਕਦਾ ਹੈ। ਵਿਰੋਧੀ ਧਿਰ ਦੇ ਕਮਿਊਨੀਕੇਸ਼ਨ ਦੇ ਬੁਲਾਰੇ ਅਤੇ ਮੰਤਰੀ ਸ੍ਰੀਮਤੀ ਮਿਸ਼ੈਲ ਰੌਲੈਂਡ ਦਾ ਕਹਿਣਾ ਹੈ ਕਿ ਫੇਸਬੁਕ ਗਲਤ ਫੈਸਲੇ ਲੈ ਰਿਹਾ ਹੈ ਅਤੇ ਫੇਸਬੁਕ ਦਾ ਅਜਿਹਾ ਕਰਨਾ ਇਕ-ਤਰਫਾ ਸੋਚ ਦਾ ਹੀ ਨਤੀਜ ਦਿਖਾਈ ਦੇ ਰਿਹਾ ਹੈ। ਇੱਕ ਹੋਰ ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਦਾ ਕਹਿਣਾ ਹੈ ਕਿ ਫੇਸਬੁਕ ਦਾ ਅਜਿਹਾ ਫੈਸਲਾ ਬਹੁਤ ਜ਼ਿਆਦਾ ਨਿੰਦਣਯੋਗ ਹੈ ਅਤੇ ਇਸ ਬਾਬਤ ਫੇਸਬੁਕ ਨੂੰ ਮੁੜ ਤੋਂ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਸ ਉਪਰ ਆਪਣਾ ਪ੍ਰਤੀਕਰਮ ਦੇਸ਼ ਦੀ ਜਨਤਾ ਨਾਲ ਸਾਂਝਾ ਕਰਨ ਕਿਉਂਕਿ ਇਸ ਸਮੇਂ ਫੈਡਰਲ ਸਰਕਾਰ ਚੁੱਪੀ ਸਾਧ ਕੇ ਬੈਠੀ ਹੋਈ ਹੈ। ਫੈਡਰਲ ਸਰਕਾਰ ਦੇ ਖ਼ਜ਼ਾਨਾ ਮੰਤਰੀ ਜੋਸ਼ ਫਰਿਡਨਬਰਗ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਇਸ ਬਾਬਤ ਸਰਕਾਰ ਅਤੇ ਫੇਸਬੁਕ ਦੇ ਬਾਨੀ ਮਾਰਕ ਜ਼ਕਰਬਰਗ ਵਿਚਾਲੇ ਗੱਲਬਾਤ ਜਾਰੀ ਹੈ ਅਤੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਨਿਕਲ ਆਵੇਗਾ।
ਫੇਸਬੁਕ ਦੇ ਇਸ ਰਵੱਈਏ ਪ੍ਰਤੀ ਲੋਕਾਂ ਅੰਦਰ ਵੀ ਰੋਸ ਪਾਇਆ ਜਾ ਰਿਹਾ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਫੇਸਬੁਕ ਇੱਕ ਸੋਸ਼ਲ ਮੀਡੀਆ ਦੇ ਨਾਮ ਨਾਲ ਪ੍ਰਚਲਿਤ ਹੈ ਅਤੇ ਇਸਨੂੰ ਰਾਜਨੀਤੀ ਦਾ ਅਖਾੜਾ ਨਾ ਬਣਾਇਆ ਜਾਵੇ ਤਾਂ ਜੋ ਇਸ ਦਾ ਵਿਸ਼ਵਾਸ਼ ਸਮਾਜਿਕ ਤੌਰ ਉਪਰ ਬਰਕਰਾਰ ਰਹੇ।

Install Punjabi Akhbar App

Install
×