ਕਰੋਨਾ ਵੈਕਸੀਨ ਦੇ ਖ਼ਿਲਾਫ਼ ਪੋਸਟਾਂ ਉਪਰ ਨਕੇਲ ਪਾਉਣ ਜਾ ਰਿਹਾ ਫੇਸਬੁੱਕ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਫੇਸਬੁੱਕ ਵੱਲੋਂ ਹੁਣ ਅਫ਼ਵਾਹਾਂ ਫੈਲਾਉਣ ਵਾਲੀ ਸੂਚੀ ਵਿੱਚ ਕਰੋਨਾ ਵੈਕਸੀਨ ਦੇ ਸੁਰੱਖਿਅਤ ਹੋਣ ਦੇ ਖ਼ਿਲਾਫ਼ ਇਸਨੂੰ ਟਾਕਸਿਕ ਅਤੇ ਹੋਰ ਰੋਗਾਂ ਨੂੰ ਫੈਲਾਉਣ ਵਾਲੀ ਦੱਸਣ ਬਾਰੇ ਚੱਲ ਰਹੀਆਂ ਅਫਵਾਹਾਂ ਨੂੰ ਵੀ ਸ਼ਾਮਿਲ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਅਜਿਹੇ ਗਰੁੱਪਾਂ ਦੀ ਪਹਿਚਾਣ ਕਰ ਕੇ ਪੋਸਟ ਕੀਤੀਆਂ ਜਾਣ ਵਾਲੀਆਂ ਅਫ਼ਵਾਹਾਂ ਨੂੰ ਫੇਸਬੁੱਕ ਤੋਂ ਹਟਾ ਲਿਆ ਜਾਵੇਗਾ ਅਤੇ ਮੁੜ ਤੋਂ ਇਨ੍ਹਾਂ ਦੇ ਪੋਸਟ ਕਰਨ ਉਪਰ ਪਾਬੰਧੀ ਲਗਾ ਦਿੱਤੀ ਜਾਵੇਗੀ। ਫੇਸਬੁੱਕ ਦੇ ਬੁਲਾਰੇ ਨੇ ਕਿਹਾ ਕਿ ਅਜਿਹੀਆਂ ਅਫ਼ਵਾਹਾਂ ਨਾਲ ਸਬੰਧਤ ਸਾਰੇ ਗਰੁੱਪ, ਪੇਜ ਅਤੇ ਅਕਾਊਂਟ ਆਦਿ ਨੂੰ ਫੌਰਨ ਫੇਸਬੁੱਕ ਤੋਂ ਹਟਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਸਾਰੀ ਸਲਾਹ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਤਹਿਤ ਮੈਡੀਕਲ ਅਤੇ ਸਿਹਤ ਦੇ ਮਾਹਿਰਾਂ ਕੋਲੋਂ ਲਈ ਜਾ ਰਹੀ ਹੈ ਅਤੇ ਸਾਰੀ ਕਾਰਵਾਈ ਉਨ੍ਹਾਂ ਦੀ ਦੇਖਰੇਖ ਵਿੱਚ ਹੀ ਕੀਤੀ ਜਾ ਰਹੀ ਹੈ। ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਕੋਵਿਡ-19 ਸਬੰਧੀ ਕੋਈ ਵੀ ਗੱਲਬਾਤ ਜਾਂ ਸਲਾਹ ਆਦਿ ਪੋਸਟ ਕਰਨ ਤੋਂ ਪਹਿਲਾਂ ਇਹ ਦੇਖ ਪਰਖ ਲਿਆ ਜਾਵੇ ਕਿ ਇਸ ਵਿੱਚ ਕਿਸੇ ਮਾਹਿਰ ਦੀ ਸਲਾਹ ਲਈ ਗਈ ਹੈ ਜਾਂ ਨਹੀਂ…. ਅਤੇ ਕਿਸੇ ਕਿਸਮ ਦੀ ਵੀ ਗਲਤ ਸੂਚਨਾ ਨੂੰ ਸੋਸ਼ਲ ਮੀਡੀਆ ਉਪਰ ਨਾ ਪਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਸਾਲ ਫੇਸਬੁੱਕ ਵੱਲੋਂ ਕੀਤੇ ਗਏ ਸਰਵੇਖਣ ਵਿੱਚ ਉਨ੍ਹਾਂ ਨੂੰ 50 ਮਿਲੀਅਨ ਤੋਂ ਵੀ ਵੱਧ ਕੋਵਿਡ-19 ਮਿਲੇ ਹੋਏ ਹਨ ਅਤੇ ਇਸ ਵਿੱਚ ਕੋਵਿਡ-19 ਦੇ ਲੱਛਣ, ਮਾਸਕ ਪਾਉਣਾ ਅਤੇ ਇਸ ਬਿਮਾਰੀ ਵਿਚਲੀ ਦੇਖਭਾਲ ਸਬੰਧੀ ਸੁਝਾਅ ਆਦਿ ਸ਼ਾਮਿਲ ਹਨ। ਇਨ੍ਹਾਂ ਆਂਕੜਿਆਂ ਦੇ ਨਾਲ ਵੈਕਸੀਨ ਦੇ ਚਲਨ ਨੂੰ ਸਮਝਣ ਅਤੇ ਜਾਣਨ ਵਿੱਚ ਇਕਸਾਰਤਾ ਅਤੇ ਆਸਾਨੀ ਹੋਵੇਗੀ ਅਤੇ ਜਲਦੀ ਹੀ ਇਹ ਡਾਟਾ ਜਨਤਕ ਤੌਰ ਤੇ ਜਾਰੀ ਕਰ ਦਿੱਤਾ ਜਾਵੇਗਾ।

Install Punjabi Akhbar App

Install
×