ਆਸਟ੍ਰੇਲੀਆ ਵਿੱਚ ਖ਼ਬਰਾਂ, ਫੇਸਬੁਕ ਨੇ ਕਰਨੀਆਂ ‘ਬੈਨ’

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਫੇਸਬੁਕ ਦੀ ਨਵੀਂ ਧਮਕੀ ਮੁਤਾਬਿਕ ਹੁਣ ਉਕਤ ਅਦਾਰਾ ਆਸਟ੍ਰੇਲੀਆ ਅੰਦਰ ਖ਼ਬਰਾਂ ਵਾਲੀਆਂ ਪੋਸਟਾਂ (ਰਾਸ਼ਟਰੀ ਅਤੇ ਅੰਤਰ ਰਾਸ਼ਟਰੀ) ਨੂੰ ਨਸ਼ਰ ਕਰਨ ਉਪਰ ਪਾਬੰਧੀ ਲਗਾਉਣ ਜਾ ਰਿਹਾ ਹੈ ਅਤੇ ਹੁਣ ਆਸਟ੍ਰੇਲੀਆਈ ਲੋਕ ਅਜਿਹੀਆਂ ਪੋਸਟਾਂ ਤੋਂ ਵਾਂਝੇ ਹੋ ਜਾਣਗੇ। ਸੋਸ਼ਲ ਮੀਡੀਆ ਕੰਪਨੀ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਦਾ ਮੰਨਣਾ ਹੈ ਕਿ ਅਜਿਹੀਆਂ ਖ਼ਬਰਾਂ ਲਈ ਫੇਸਬੁਕ ਨੂੰ ਕੀਮਤ ਅਦਾ ਕਰਨੀ ਚਾਹੀਦੀ ਹੈ ਜੋ ਕਿ ਸਰਾਸਰ ਗਲਤ ਹੈ ਅਤੇ ਇਸ ਲਈ ਉਹ ਆਸਟ੍ਰੇਲੀਆ ਅੰਦਰ ਖ਼ਬਰਾਂ ਨੂੰ ਸੋਸ਼ਲ ਮੀਡੀਆ ਉਪਰੋਂ ਹਟਾਉਣ ਜਾ ਰਹੇ ਹਨ ਅਤੇ ਹੁਣ ਅਜਿਹੀਆਂ ਕੋਈ ਵੀ ਖ਼ਬਰਾਂ ਵਾਲਾ ਮਸੌਦਾ ਦੇਸ਼ ਅੰਦਰ ਦਿਖਾਈ ਨਹੀਂ ਦੇਵੇਗਾ ਅਤੇ ਇਸ ਦੇ ਮੁਤਾਬਿਕ ਹੁਣ ਆਸਟ੍ਰੇਲੀਆਈ ਪਬਲਿਸ਼ਰ ਫੇਸਬੁਕ ਉਪਰ ਕੋਈ ਵੀ ਖ਼ਬਰਾਂ ਆਦਿ ਨਹੀਂ ਪੋਸਟ ਕਰ ਸਕਣਗੇ ਅਤੇ ਗੈਰ-ਆਸਟ੍ਰੇਲੀਆਈਆਂ ਵੱਲੋਂ ਪਾਈਆਂ ਗਈਆਂ ਖ਼ਬਰਾਂ ਵਾਲੀਆਂ ਪੋਸਟਾਂ ਨੂੰ ਵੀ ਹੁਣ ਆਸਟ੍ਰੇਲੀਆਈ ਲੋਕ ਦੇਖ ਨਹੀਂ ਸਕਣਗੇ ਅਤੇ ਨਾ ਹੀ ਕੋਈ ਆਸਟ੍ਰੇਲੀਆਈ ਨਿਊਜ਼ ਚੈਨਲਾਂ ਜਾਂ ਅਖ਼ਬਾਰਾਂ ਦੀਆਂ ਖ਼ਬਰਾਂ ਨੂੰ ਫੇਸਬੁਕ ਉਪਰ ਨਸ਼ਰ ਕਰ ਸਕੇਗਾ। ਫੇਸਬੁਕ ਤੋਂ ਕੇਂਪਬੈਲ ਬਰਾਊਨ ਨੇ ਕਿਹਾ ਹੈ ਕਿ ਆਸਟ੍ਰੇਲੀਆਈ ਸਰਕਾਰ ਨੇ ਕਿਹਾ ਹੈ ਕਿ ਉਕਤ ਅਦਾਰਾ ਜਾਂ ਤਾਂ ਖ਼ਬਰਾਂ ਨਸ਼ਰ ਕਰਨ ਲਈ ਪੈਸੇ ਅਦਾ ਕਰੇ ਅਤੇ ਜਾਂ ਫੇਰ ਇਨ੍ਹਾਂ ਨੂੰ ਨਸ਼ਰ ਕਰਨਾ ਬੰਦ ਕਰ ਦੇਵੇ ਤਾਂ ਉਨ੍ਹਾਂ ਕਿਹਾ ਕਿ ਫੇਸਬੁਕ ਨੇ ਦੂਸਰਾ ਵਿਕਲਪ ਚੁਣ ਲਿਆ ਹੈ।
ਇਸ ਤੋਂ ਇਲਾਵਾ ਹੁਣ ‘ਗੂਗਲ’ ਨੂੰ ਵੀ ਆਸਟ੍ਰੇਲੀਆਈ ਸਰਕਾਰ ਵੱਲੋਂ ਅਜਿਹੇ ਹੀ ਮਾਪਦੰਢਾਂ ਦੀ ਗੱਲ ਕਹੀ ਗਈ ਹੈ ਅਤੇ ਗੂਗਲ ਨੇ ਵੀ ਕਿਹਾ ਹੈ ਕਿ ਉਹ ਆਸਟ੍ਰੇਲੀਆ ਅੰਦਰੋਂ ਆਪਣੇ ਸਰਚ ਇੰਜਨਾਂ ਨੂੰ ਬੰਦ ਕਰ ਲਵੇਗਾ ਪਰੰਤੂ ਦੂਸਰੇ ਪਾਸੇ ਗੂਗਲ ਕੁੱਝ ਆਸਟ੍ਰੇਲੀਆਈ ਪ੍ਰਕਾਸ਼ਕਾਂ ਨੂੰ ਉਨ੍ਹਾਂ ਦੀਆਂ ਪ੍ਰਕਾਸ਼ਨਾਵਾਂ ਬਦਲੇ ਵਿੱਚ ਕੋਈ ਰਕਮਾਂ ਅਦਾ ਕਰਨਾ ਵਾਸਤੇ ਉਨ੍ਹਾਂ ਨਾਲ ਡੀਲਾਂ ਵੀ ਸਥਾਪਿਤ ਕਰ ਰਿਹਾ ਹੈ ਅਤੇ ਅਜਿਹੀਆਂ ਡੀਲਾਂ ਵਿੱਚ ਤਿੰਨ ਸਾਲਾਂ ਦੀਆਂ ਸੰਧੀਆਂ ਵੀ ਸ਼ਾਮਿਲ ਹਨ ਅਤੇ ਇਹ ਮਹਿਜ਼ ਆਸਟ੍ਰੇਲੀਆ ਨਾਲ ਨਹੀਂ ਸਗੋਂ ਸੰਸਾਰ ਦੇ ਕਈ ਦੇਸ਼ਾਂ ਨਾਲ ਅਜਿਹਾ ਕਰ ਰਿਹਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks