ਜਨਤਕ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਸਮੇਂ ਫੇਸ ਮਾਸਕ ਜ਼ਰੂਰੀ

(ਐਸ.ਬੀ.ਐਸ.) ਹੁਣ ਜਦੋਂ ਕਿ ਸਮੁੱਚੇ ਆਸਟ੍ਰੇਲੀਆ ਵਿੱਚ ਹੀ ਲਾਕਡਾਊਨ ਖੋਲ੍ਹਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਲੋਕ ਵੀ ਆਪਣੇ ਕੰਮ ਧੰਦਿਆਂ ਵੱਲ ਵਾਪਸ ਪਰਤਣ ਦੇ ਵਿਚਾਰ ਮਨ ਅੰਦਰ ਪੱਕੇ ਕਰ ਰਹੇ ਹਨ ਤਾਂ ਮਾਹਿਰਾਂ ਦਾ ਮੰਨਣਾ ਹੈ ਕਿ ਬੇਸ਼ੱਕ ਜਨਤਕ ਤੌਰ ਤੇ ਇਸਤੇਮਾਲ ਹੋ ਰਹੇ ਫੇਸ ਮਾਸਕ ਕਰੋਨਾ ਵਾਇਰਸ ਨੂੰ ਪੂਰਨ ਰੂਪ ਵਿੱਚ ਨਹੀਂ ਬਚਾਉਂਦੇ ਪਰੰਤੂ ਫੇਰ ਵੀ ਮਹਾਂਮਾਰੀ ਤੋਂ ਬਚਾਉ ਦੇ ਮੱਦੇਨਜ਼ਰ ਇਹ ਜ਼ਰੂਰੀ ਹੈ ਕਿ ਜਨਤਕ ਆਵਾਜਾਈ ਦੇ ਸਾਧਨਾਂ ਦਾ ਇਸਤੇਮਾਲ ਕਰਦਿਆਂ ਫੇਸ ਮਾਸਕ ਲਗਾਇਆ ਜਾਵੇ। ਵੈਸੇ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵੀ ਇਹ ਨਹੀਂ ਕਹਿੰਦੀ ਕਿ ਫੇਸ ਮਾਸਕ ਕਰੋਨਾ ਵਾਇਰਸ ਤੋਂ ਬਚਾਉਂਦਾ ਹੈ ਪਰੰਤੂ ਸਮੁੱਚੇ ਸੰਸਾਰ ਅੰਦਰ ਹੋਈਆਂ 26,000 ਮੌਤਾਂ ਤੋਂ ਬਾਅਦ ਹੁਣ ਜਰਮਨੀ, ਵਿਅਤਨਾਮ, ਇਸਰਾਈਲ ਅਤੇ ਹੋਰ ਦੇਸ਼ ਵੀ ਇਹੋ ਜਿਹੀਆਂ ਪ੍ਰਕਿਰਿਆਵਾਂ ਨੂੰ ਲਾਜ਼ਮੀ ਮੰਨ ਰਹੇ ਹਨ। ਨਿਊ ਸਾਊਥ ਵੇਲਜ਼ ਦੇ ਐਪੀਡੈਮੀਓਲੋਜੀ ਦੇ ਪ੍ਰੋਫੈਸਰ ਮੈਰੀ ਲੂਈਸ ਮੈਕ ਲਾਜ਼ ਵੀ ਫੇਸ ਮਾਸਕ ਦੇ ਪੱਖ ਵਿੱਚ ਤਾਂ ਨਹੀਂ ਹਨ ਪਰੰਤੂ ਲੋਕਾਂ ਦੀ ਸਾਵਧਾਨੀ ਨੂੰ ਧਿਆਨ ਵਿੱਚ ਰੱਖਦਿਆਂ ਅਹਿਤਿਆਦਨ ਇਸਦੇ ਇਸਤੇਮਾਲ ਲਈ ਮਨਾਹੀ ਵੀ ਨਹੀਂ ਕਰਦੇ।

Install Punjabi Akhbar App

Install
×