ਕਿਰਨ ‘ਤੇ ਭਾਜਪਾ ‘ਚ ਬਗ਼ਾਵਤ, ਨਰਿੰਦਰ ਟੰਡਨ ਦਾ ਅਸਤੀਫ਼ਾ

k bediਭਾਜਪਾ ਦੀ ਮੁੱਖ ਮੰਤਰੀ ਉਮੀਦਵਾਰ ਕਿਰਨ ਬੇਦੀ ਨੂੰ ਲੈ ਕੇ ਭਾਜਪਾ ਤੋਂ ਹੀ ਬਗ਼ਾਵਤ ਦੀ ਆਵਾਜ਼ ਉੱਠਣ ਲੱਗੀ ਹੈ। ਦਿੱਲੀ ਚੋਣ ‘ਚ ਕਿਰਨ ਬੇਦੀ ਦੇ ਪ੍ਰਚਾਰ ਦਾ ਕੰਮ ਵੇਖਣ ਵਾਲੇ ਨਰਿੰਦਰ ਟੰਡਨ ਨੇ ਅਸਤੀਫ਼ਾ ਦੇ ਦਿੱਤਾ ਹੈ। ਕਿਰਨ ‘ਤੇ ਸਵਾਲ ਚੁੱਕਦੇ ਹੋਏ ਟੰਡਨ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼ਾਹ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਮੈਂ ਭਾਜਪਾ ਦਾ ਮੈਂਬਰ ਹਾਂ ਤੇ ਦਸ ਸਾਲ ਤੋਂ ਦਿੱਲੀ ‘ਚ ਪਾਰਟੀ ਦਾ ਕੰਮਕਾਰ ਵੇਖ ਰਿਹਾ ਹਾਂ। ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਮੁੱਖ ਮੰਤਰੀ ਉਮੀਦਵਾਰ ਬਣਾਈ ਗਈ ਕਿਰਨ ਬੇਦੀ ਦੇ ਨਾਲ ਮੇਰਾ ਕੰਮ ਕਰਨਾ ਔਖਾ ਹੈ। ਉਨ੍ਹਾਂ ਦਾ ਸੁਭਾਅ ਠੀਕ ਨਹੀਂ ਹੈ। ਕਿਰਨ ਬੇਦੀ ਦੇ ਸਾਥੀ ਹਰ ਇੱਕ ਮੁੱਦੇ ‘ਤੇ ਮੇਰਾ ਅਪਮਾਨ ਕਰਦੇ ਹਨ। ਪਿਛਲੇ ਦਸ ਦਿਨਾਂ ਤੋਂ ਜਿਸ ਤਰ੍ਹਾਂ ਉਹ ਨੇਤਾਵਾਂ ਤੇ ਵਰਕਰਾਂ ਨੂੰ ਡਿਕਟੇਟ ਕਰ ਰਹੀ ਹੈ, ਉਸ ਮਾਹੌਲ ‘ਚ ਮੇਰਾ ਕੰਮ ਕਰਨਾ ਔਖਾ ਹੈ। ਅਮਿਤ ਸ਼ਾਹ ਨੂੰ ਪੱਤਰ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ਜੇਕਰ ਪਾਰਟੀ ਚਾਹੇ ਤਾਂ ਮੇਰੇ ਇਲਜ਼ਾਮਾਂ ਦੀ ਜਾਂਚ ਕਰਾ ਲਵੇ।

Install Punjabi Akhbar App

Install
×